33.1 C
Delhi
Tuesday, May 7, 2024
spot_img
spot_img

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਦੇ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ

ਯੈੱਸ ਪੰਜਾਬ
ਪਟਿਆਲਾ, 19 ਮਈ, 2022 –
ਆਗਾਮੀ 22 ਮਈ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਵੱਲੋਂ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾ ਰਹੀ ਮੁਕਾਬਲੇ ਦੀ ਪ੍ਰੀਖਿਆ ਸੰਬੰਧੀ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ (ਪ੍ਰੀਖਿਆਵਾਂ) ਪੀ.ਪੀ.ਐਸ.ਸੀ. ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਇਹ ਪ੍ਰੀਖਿਆ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਉਮੀਦਵਾਰਾਂ ਦੀ ਸੁਵਿਧਾ ਲਈ ਕਮਿਸ਼ਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਹਰ ਉਮੀਦਵਾਰ ਦੇ ਐਡਮਿਟ ਕਾਰਡ ‘ਤੇ ਉਸਦੇ ਪ੍ਰੀਖਿਆ ਕੇਂਦਰ ਵਿੱਚ ਟਾਈਮ ਸਲਾਟ ਅਨੁਸਾਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਅਤੇ ਉਮੀਦਵਾਰਾਂ ਦੀ ਸੂਚਨਾ ਲਈ ਟਾਈਮ ਸਲਾਟ ਕਮਿਸ਼ਨ ਦੀ ਵੈੱਬਸਾਈਟ ‘ਤੇ 17 ਮਈ ਨੂੰ ਅੱਪਲੋਡ ਕਰ ਦਿੱਤਾ ਗਿਆ ਸੀ।

ਸਕੱਤਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਪ੍ਰੀਖਿਆ ਦਾ ਸਮਾਂ 12:00 ਵਜੇ ਦੁਪਹਿਰ ਤੋਂ 2:00 ਵਜੇ ਬਾਅਦ ਦੁਪਹਿਰ ਹੈ ਅਤੇ ਉਮੀਦਵਾਰ ਆਪਣੇ ਨਿਰਧਾਰਤ ਪ੍ਰੀਖਿਆ ਸੈਂਟਰ ਵਿਖੇ ਸਮੇਂ ਸਿਰ ਪਹੁੰਚ ਜਾਣ ਕਿਉਂਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਯਾਨੀ ਕਿ ਠੀਕ ਦੁਪਹਿਰ 12:00 ਵਜੇ ਤੋਂ ਬਾਅਦ ਕਿਸੇ ਨੂੰ ਵੀ ਪ੍ਰੀਖਿਆ ਸੈਂਟਰ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ।

ਸਕੱਤਰ (ਪ੍ਰੀਖਿਆਵਾਂ) ਨੇ ਸਬੰਧਤ ਉਮੀਦਵਾਰਾਂ ਨੂੰ ਕਿਹਾ ਕਿ ਪ੍ਰੀਖਿਆ ਵਾਲੇ ਦਿਨ ਸੜਕਾਂ ‘ਤੇ ਟ੍ਰੈਫਿਕ ਜਾਮ ਆਦਿ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸਬੰਧਤ ਪ੍ਰੀਖਿਆ ਸੈਂਟਰ ਵਿੱਚ ਸਮੇਂ ਸਿਰ ਰਿਪੋਰਟ ਕਰਨਾ ਯਕੀਨੀ ਬਣਾਉਣ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਮੀਦਵਾਰ ਨੇ ਦੂਰ-ਦੁਰਾਡੇ ਤੋਂ ਪ੍ਰੀਖਿਆ ਸੈਂਟਰ ਵਿਖੇ ਪਹੁੰਚਣਾ ਹੈ, ਤਾਂ ਇੱਕ ਦਿਨ ਪਹਿਲਾਂ ਸਬੰਧਤ ਥਾਂ ਪਹੁੰਚ ਕੇ ਰੁਕਣ ਦਾ ਵਿਚਾਰ ਕਰ ਸਕਦੇ ਹਨ ਤਾਂ ਕਿ ਉਹ ਸਮੇਂ ਸਿਰ ਆਪਣੇ ਪ੍ਰੀਖਿਆ ਸੈਂਟਰ ਵਿਖੇ ਪਹੁੰਚ ਸਕਣ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION