35.1 C
Delhi
Tuesday, May 14, 2024
spot_img
spot_img

ਪੰਜਾਬ ਪੁਲਿਸ ਵੱਲੋਂ ਰਜਿੰਦਰਾ ਹਸਪਤਾਲ ਵਿਖ਼ੇ ਅੰਗ ਕੱਢਣ ਅਤੇ ਕੋਵਿਡ ਸੰਬੰਧੀ ਅਫ਼ਵਾਹਾਂ ਫ਼ੈਲਾਉਣ ਵਾਲਾ ਨੰਬਰਦਾਰ ਗ੍ਰਿਫ਼ਤਾਰ

ਚੰਡੀਗੜ, 8 ਸਤੰਬਰ, 2020:
ਕੋਵਿਡ-19 ਸਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਅਤੇ ਅਜਿਹਾ ਕਰਨ ਵਾਲਿਆਂ ’ਤੇ ਲਗਾਤਾਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਜੱਟਪੁਰਾ ਪਿੰਡ ਦੇ ਨੰਬਰਦਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮਨੁੱਖੀ ਅੰਗਾਂ ਦੀ ਤਸਕਰੀ ਬਾਰੇ ਸ਼ੋਸ਼ਲ ਮੀਡੀਆਂ ਉਤੇ ਝੂਠੀ ਅਤੇ ਇਤਰਾਜਯੋਗ ਪੋਸਟ ਅਪਲੋਡ ਕਰਨ ਅਤੇ ਕੋਵਿਡ -19 ਸਬੰਧੀ ਅਫਵਾਹਾਂ ਫੈਲਾਉਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਹੈ। ਅਜਿਹੇ ਵਿਅਕਤੀਆਂ ਕਰਕੇ ਨਾ ਕੇਵਲ ਆਮ ਲੋਕਾਂ ਵਿੱਚ ਮਹਾਂਮਾਰੀ ਪ੍ਰਤੀ ਬਹੁਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਸਗੋਂ ਮਹਾਂਮਾਰੀ ਨੂੰ ਰੋਕਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਢਾਹ ਲੱਗ ਰਹੀ ਹੈ।

ਮੁਲਜਮ ਦੀ ਪਛਾਣ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜੱਟਪੁਰਾ ਥਾਣਾ ਹਠੂਰ ਵਜੋਂ ਹੋਈ ਹੈ। ਇਸ ਉਕਤ ਵਿਰੁੱਧ ਮਿਤੀ 07.09.2020 ਨੂੰ ਥਾਣਾ ਹਠੂਰ ਵਿਖੇ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਐਫਆਈਆਰ ਨੰਬਰ 72 ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਨਦੀਪ ਨੇ ਆਪਣੇ ਫੇਸਬੁੱਕ ਪ੍ਰੋਫਾਈਲ “ਦੀਪਾ ਢਿੱਲੋਂ ਜੱਟਪੁਰਾ” ਤੇ 24.08.2020 ਨੂੰ ਇੱਕ ਪੋਸਟ ਅਪਲੋਡ ਕੀਤੀ ਸੀ ਜਿਸ ਵਿੱਚ ਉਸਨੇ ਰਾਜਿੰਦਰਾ ਹਸਪਤਾਲ ਪਟਿਆਲਾ ਬਾਰੇ ਅਲੋਚਨਾਤਮਕ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਨੂੰ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੇਂਦਰ ਦੱਸਦਿਆਂ ਬੇਬੁਨਿਆਦ ਇਲਜਾਮ ਲਗਾਇਆ ਕਿ ਉਥੇ ਟੀਕੇ ਲਗਾ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ।

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੇ ਕਬੂਲਿਆ ਹੈ ਕਿ ਉਸਨੇ ਹਫੜਾ-ਦਫੜੀ ਵਿੱਚ ਜਜ਼ਬਾਤੀ ਹੋ ਕੇ ਇਹ ਪੋਸਟ ਅਪਲੋਡ ਕੀਤੀ ਸੀ ਕਿਉਂਕਿ ਹਾਲ ਹੀ ਵਿੱਚ ਉਸਦੇ ਚਾਚੇ (ਉਸਦੇ ਪਿੰਡ ਦੇ ਸਰਪੰਚ) ਦੀ ਮੌਤ ਕੋਵਿਡ -19 ਕਾਰਨ ਹੋਈ ਸੀ।

ਵਿਸ਼ੇਸ਼ ਤੌਰ ‘ਤੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਮਹਾਂਮਾਰੀ ਬਾਰੇ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਸਾਰੀਆਂ ਅਫਵਾਹਾਂ ਅਤੇ ਵੈੱਬ ਚੈਨਲਾਂ‘ ਤੇ ਕਾਰਵਾਈ ਕੀਤੀ ਜਾਵੇ।

ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਅਪਲੋਡ ਕਰਨ ਲਈ ਵਰਤਿਆ ਗਿਆ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਸਾਰੇ ਤੱਥਾਂ ਦਾ ਪਤਾ ਲਗਾਉਣ ਲਈ ਉਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION