ਯੈੱਸ ਪੰਜਾਬ
ਚੰਡੀਗੜ੍ਹ, 13 ਅਕਤੂਬਰ, 2021 –
ਰਾਸ਼ਟਰੀ ਪਾਰਟੀਆ ਕਦੇ ਵੀ ਰਾਜਾ ਦੇ ਹਿੱਤਾ ਦੀ ਗੱਲ ਨਹੀ ਕਰਦੀਆ ਹਨ । ਰਾਜਾ ਦੇ ਮੁੱਦੇ ਖੇਤਰੀ ਪਾਰਟੀਆ ਹੀ ਹੱਲ ਕਰਵਾ ਸਕਦੀਆ ਹਨ ।ਇਸ ਲਈ ਪੰਜਾਬ ਦੇ ਮੁੱਦਿਆ ਦੇ ਹੱਲ ਲਈ ਪੰਜਾਬ ਵਿੱਚ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਹੈ ।ਇਹਨਾਂ ਗੱਲਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ । ਬਾਜਵਾ ਨੇ ਆਖਿਆ ਕਿ ਲੰਬਾ ਸਮਾਂ ਕੇਦਰ ਦੀ ਸੱਤਾ ਤੇ ਕਾਬਜ ਰਹੀ ਕਾਂਗਰਸ ਪਾਰਟੀ ਨੇ ਹਮੇਸਾ ਰਾਜਾ ਦੇ ਅਧਿਕਾਰ ਖੋਹਣ ਦੀ ਕੋਸਿਸ ਕੀਤੀ ।
ਇਸ ਕਰਕੇ ਜਿਹਨਾਂ ਰਾਜਾ ਵਿਚ ਕਾਂਗਰਸ ਦੀ ਸਰਕਾਰ ਨਹੀ ਹੁੰਦੀ ਸੀ ਉਹਨਾਂ ਰਾਜਾ ਦਾ ਹਮੇਸਾ ਕੇਦਰ ਨਾਲ ਟਕਰਾਅ ਰਿਹਾ ਪਰ ਜਦੋ ਤੋ ਕੇਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਆਈ ਹੈ । ਉਸ ਨੇ ਰਾਜਾ ਦੇ ਅਧਿਕਾਰ ਖੋਹਣ ਦੀ ਗੱਲ ਸਿਰੇ ਲਾ ਦਿੱਤੀ ਹੈ ਅਤੇ ਹੋਲੀ ਹੋਲੀ ਕੇਦਰ ਨੇ ਪੰਜਾਬ ਦੇ ਦਰਿਆਈ ਪਾਣੀਆ ਦੇ ਨਾਲ ਨਾਲ ਸਿਹਤ , ਸਿਖਿਆ ਅਤੇ ਖੇਤੀ ਨੂੰ ਵੀ ਆਪਣੇ ਅਧਿਕਾਰ ਹੇਠਾ ਲੈ ਆਂਦਾ ਹੈ । ਜਿਸ ਨਾਲ ਰਾਜਾ ਕੋਲ ਕਰਨ ਲਈ ਕੁਝ ਵੀ ਨਹੀ ਬਚਿਆ ਹੈ ।
ਬਾਜਵਾ ਨੇ ਅੱਗੇ ਆਖਿਆ ਕਿ ਕਿਸੇ ਵੇਲੇ ਸ੍ਰੋਮਣੀ ਅਕਾਲੀ ਦਲ ਰਾਜਾ ਦੇ ਅਧਿਕਾਰਾ ਲਈ ਮੂਹਰੀ ਹੋ ਕੇ ਲੜਦਾ ਸੀ ਪਰ ਜਦੋ ਤੋ ਬਾਦਲ ਪਰਿਵਾਰ ਨੇ ਭਾਜਪਾ ਨਾਲ ਰਲ ਕੇ ਕੇਦਰ ਵਿੱਚ ਵਜ਼ੀਰੀਆ ਆਨੰਦ ਮਾਣਿਆ ਹੈ । ਉਸ ਸਮੇ ਤੋ ਬਾਦਲ ਅਕਾਲੀ ਦਲ ਨੇ ਰਾਜਾ ਦੇ ਖੋਹੇ ਜਾ ਰਹੇ ਅਧਿਕਾਰਾ ਬਾਰੇ ਚੁੱਪੀ ਧਾਰ ਲਈ ਹੈ । ਜੰਮੂ ਕਸਮੀਰ ਨਾਲ ਹੋਈ ਧੱਕੇਸਾਹੀ ਅਤੇ ਖੇਤੀ ਆਰਡੀਨੈਸ ਦੀ ਹਮਾਇਤ ਕੈਬਨਿਟ ਵਿੱਚ ਰਹਿੰਦਿਆ ਬਾਦਲ ਪਰਿਵਾਰ ਨੇ ਕੀਤੀ ਹੈ ।ਇਸ ਪਰਿਵਾਰ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀ ਕਰਨਗੇ ।
ਬਾਜਵਾ ਨੇ ਆਖਿਆ ਕਿ ਤਾਮਿਲਨਾਡੂ , ਬਿਹਾਰ , ਉਤੱਰ ਪ੍ਰਦੇਸ਼ , ਮਹਾਰਾਸ਼ਟਰਾ , ਪੱਛਮੀ ਬੰਗਾਲ , ਵਰਗੇ ਰਾਜਾ ਵਿੱਚ ਮਜਬੂਤ ਖੇਤਰੀ ਪਾਰਟੀਆ ਹਨ ਜਿਹੜੀਆ ਆਪਣੇ ਰਾਜਾ ਦੇ ਹਿੱਤਾ ਦੀ ਰਾਖੀ ਕਰਦੀਆ ਹਨ ਅਤੇ ਰਾਜਾ ਦੇ ਮੁੱਦਿਆ ਲਈ ਕੇਦਰ ਵਿਰੁੱਧ ਮਜਬੂਤੀ ਨਾਲ ਲੜਦੀਆ ਹਨ ਪਰ ਪੰਜਾਬ ਦੀ ਬਦਕਿਸਮਤੀ ਹੈ ਕਿ ਬਾਦਲ ਅਕਾਲੀ ਦਲ ਨੇ 15 ਸਾਲ ਦੇ ਆਪਣੇ ਰਾਜ ਵਿੱਚ ਪੰਜਾਬ ਨੁੰ ਲਵਾਰਿਸ ਕਰ ਦਿੱਤਾ ਹੈ ਅਤੇ ਪੰਜਾਬ ਦੇ ਖੋਹੇ ਗਏ ਅਧਿਕਾਰਾ ਤੇ
ਕਦੇ ਵੀ ਕੇਦਰ ਖਿਲਾਫ ਮੂੰਹ ਨਹੀ ਖੋਲਿਆ ਹੈ ।
ਸ੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਦੇ ਮੁੱਦਿਆ ਨੁੰ ਹੱਲ ਕਰਵਾਉਣ ਲਈ ਇੱਕ ਲੋਕ ਲਹਿਰ ਬਣਾਏਗਾ ਅਤੇ ਪੰਜਾਬ ਦੇ ਹਿੱਤਾ ਦੀ ਰਾਖੀ ਲਈ ਇੱਕ ਮਜਬੂਤ ਖੇਤਰੀ ਪਾਰਟੀ ਵਜੋ ਉਭੱਰ ਕੇ ਸਾਹਮਣੇ ਆਵੇਗੀ ।ਇਸ ਮੋਕੇ ਅਮਰੀਕ ਸਿੰਘ ਸਾਹਪੁਰ ਐਗਜਿਕਟਿਵ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਇੰਜੀ ਸੁਖਦੇਵ ਸਿੰਘ ਧਾਲੀਵਾਲ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਸੁਰਿੰਦਰ ਸਿੰਘ ਚਾਹਲ , ਸੁਖਜਿੰਦਰ ਸਿੰਘ ਚੌਹਾਨ ,ਅਮਰੀਕ ਸਿੰਘ ਖੈਹਿਰਾ ,ਅਜਾਇਬ ਸਿੰਘ ਦਿਓਲ ,ਕੈਪਟਨ ਕਸਮੀਰ ਸਿੰਘ , ਗੁਰਬਚਨ ਸਿੰਘ ਅਲਾਵਲਵਾਲ ਦਿ ਹਾਜ਼ਰ ਸਨ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ