28.1 C
Delhi
Tuesday, May 7, 2024
spot_img
spot_img

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਬਗਲਾਮੁਖੀ ਅਤੇ ਜਵਾਲਾ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ

ਯੈੱਸ ਪੰਜਾਬ
ਕਾਂਗੜਾ, 5 ਦਸੰਬਰ, 2021 (ਦੀਪਕ ਗਰਗ)
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਖੇ ਮਾਤਾ ਬਗਲਾਮੁਖੀ ਅਤੇ ਜਵਾਲਾਮੁਖੀ ਦੇ ਦਰਸ਼ਨਾਂ ਲਈ ਪੁੱਜੇ। ਚੰਨੀ ਨੇ ਰਾਤ ਦਸ ਵਜੇ ਤੋਂ ਰਾਤ ਇੱਕ ਵਜੇ ਤੱਕ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ।

ਮੰਦਿਰ ਦੇ ਪੰਡਿਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸ਼ਨੀਵਾਰ ਰਾਤ ਕਰੀਬ 10 ਵਜੇ ਤੋਂ 1 ਵਜੇ ਤੱਕ ਮਾਂ ਬਗਲਾਮੁਖੀ ਦੇ ਵਿਹੜੇ ਵਿੱਚ ਹਵਨ ਯੱਗ ਵਿੱਚ ਭਾਗ ਲੈ ਕੇ ਅਹੁਤੀਆਂ ਪਾਈਆਂ। ਉਨ੍ਹਾਂ ਨੇ ਮਾਂ ਤੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸੁੱਖਣਾ ਮੰਗੀ ਨਾਲ ਹੀ 2022 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦੀ ਕਾਮਨਾ ਵੀ ਕੀਤੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮਾਂ ਬਗਲਾਮੁਖੀ ਮੰਦਿਰ ਕੰਪਲੈਕਸ ਵਿੱਚ ਹੀ ਰਾਤ ਠਹਿਰੀ, ਜਿੱਥੇ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਨੂੰਹ ਵੀ ਉਨ੍ਹਾਂ ਦੇ ਨਾਲ ਰਹੇ।

ਆਪਣੇ ਹਿਮਾਚਲ ਦੌਰੇ ‘ਤੇ ਦੇਵੀ ਦੇ ਦਰਸ਼ਨਾਂ ਲਈ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਪ੍ਰਸਿੱਧ ਸ਼ਕਤੀਪੀਠ ਜਵਾਲਾਮੁਖੀ ਵਿਖੇ ਵੀ ਪਰਿਵਾਰ ਸਮੇਤ ਮੱਥਾ ਟੇਕਿਆ। ਇਸ ਦੌਰਾਨ ਮੁੱਖ ਮੰਤਰੀ ਚੰਨੀ ਦੀ ਪਤਨੀ ਕਮਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਉਨ੍ਹਾਂ ਨਾਲ ਮੌਜੂਦ ਸਨ।

ਇਥੇ ਵੱਡੀ ਗਿਣਤੀ ‘ਚ ਇਕੱਤਰ ਹੋਈਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਚੰਨੀ ਦੇ ਮੰਦਰ ਦੇ ਪ੍ਰਵੇਸ਼ ਦੁਆਰ ‘ਤੇ ਪ੍ਰਵੇਸ਼ ਕਰਦੇ ਸਮੇਂ ਰਵਾਇਤੀ ਸੰਗੀਤ ਸਾਜ਼ਾਂ ਦੀਆਂ ਸੁਰੀਲੀਆਂ ਧੁਨਾਂ ਅਤੇ ਵੈਦਿਕ ਜਾਪ ਨਾਲ ਸਵਾਗਤ ਕੀਤਾ ਗਿਆ।

ਉਨ੍ਹਾਂ ਨੇ ਮੰਦਿਰ ਦੇ ਪਾਵਨ ਅਸਥਾਨ ‘ਤੇ ਜਾ ਕੇ ਪੂਜਾ ਅਰਚਨਾ ਕਰਦੇ ਹੋਏ ਮੁੱਖ ਜੋਤ ਦੇ ਦਰਸ਼ਨ ਕੀਤੇ ਅਤੇ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ | ਤਾਂ ਜੋ ਸੂਬੇ ਦੇ ਲੋਕ ਖੁਸ਼ ਰਹਿ ਸਕਣ। ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਮਾਤਾ ਜਵਾਲਾਮੁਖੀ ਦੇ ਦਰਸ਼ਨ ਕੀਤੇ ਹਨ।

ਉਨ੍ਹਾਂ ਕਿਹਾ ਕਿ ਉਹ ਮੰਦਰ ਵਿੱਚ ਆ ਕੇ ਦਿਲੋਂ ਬਹੁਤ ਖੁਸ਼ ਹੋਏ। ਮੰਦਿਰ ਦੇ ਪੁਜਾਰੀ ਧਰਮਿੰਦਰ ਸ਼ਰਮਾ ਅਤੇ ਐਸਡੀਐਮ ਜਵਾਲਾਮੁਖੀ ਮਨੋਜ ਠਾਕੁਰ ਨੇ ਜਵਾਲਾਮੁਖੀ ਮੰਦਰ ਵਿੱਚ ਵਿਧੀਵਤ ਪੂਜਾ ਤੋਂ ਬਾਅਦ ਮੁਖਮੰਤਰੀ ਚੰਨੀ ਨੂੰ ਮਾਤਾ ਦੀ ਚੁਨਰੀ ਅਤੇ ਮਾਤਾ ਦਾ ਸਵਰੂਪ ਭੇਂਟ ਕੀਤਾ। ਇਸ ਦੌਰਾਨ ਸਾਬਕਾ ਵਿਧਾਇਕ ਸੰਜੇ ਰਤਨਾ, ਡੀਐਸਪੀ ਕਾਂਗੜਾ ਸੁਨੀਲ ਰਾਣਾ, ਨਗਰ ਕੌਂਸਲ ਦੇ ਮੀਤ ਪ੍ਰਧਾਨ ਸ਼ਿਵ ਗੋਸਵਾਮੀ, ਕੌਂਸਲਰ ਮਨੂ ਮਾਲਟਾ ਆਦਿ ਹਾਜ਼ਰ ਸਨ।

ਜਵਾਲਾਮੁਖੀ ਧੂਮਰਾ ਦੇਵੀ ਧੂਮਾਵਤੀ ਦਾ ਸਥਾਨ ਹੈ। ਅਤੇ ਇਸ ਨੂੰ 52 ਸ਼ਕਤੀਪੀਠਾਂ ਵਿੱਚੋਂ ਸਭ ਤੋਂ ਉੱਚੀ ਸ਼ਕਤੀ ਨਾਲ ਭਰਪੂਰ ਸਥਾਨ ਮੰਨਿਆ ਜਾਂਦਾ ਹੈ। ਇਸ ਪਵਿੱਤਰ ਸਥਾਨ ‘ਤੇ ਦੇਵੀ ਜੋਤੀ ਰੂਪ ਨਾਲ ਬਿਰਾਜਮਾਨ ਹੈ।

ਚੰਨੀ ਸ਼ਨੀਵਾਰ ਨੂੰ ਦਿੱਲੀ ਤੋਂ ਵਿਸ਼ੇਸ਼ ਉਡਾਣ ਰਾਹੀਂ ਗਾਗਲ ਹਵਾਈ ਅੱਡੇ ‘ਤੇ ਉਤਰੇ ਸਨ।

ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਵਿੱਚ ਭਾਰੀ ਸਿਆਸੀ ਉਥਲ-ਪੁਥਲ ਦਰਮਿਆਨ ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਤੋਂ ਠੀਕ ਪਹਿਲਾਂ ਮਾਤਾ ਬਗਲਾਮੁਖੀ ਵਿੱਚ ਸ਼ਰਨ ਲਈ ਸੀ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚੰਨੀ ਨੇ ਮਾਤਾ ਭਗਵਤੀ ਦਾ ਆਸ਼ੀਰਵਾਦ ਲਿਆ ਤਾਂ ਜੋ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣ ਸਕੇ। ਚੰਨੀ ਇਸ ਤੋਂ ਪਹਿਲਾਂ ਵੀ ਪੰਜ-ਛੇ ਵਾਰ ਮਾਂ ਦੀ ਕਚਹਿਰੀ ‘ਚ ਆ ਚੁੱਕੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਮਾਂ ਦੇ ਦਰਬਾਰ ਵਿੱਚ ਹਾਜ਼ਰ ਹੋਏ।

ਸੀਐਮ ਚੰਨੀ ਨੂੰ ਮਾਂ ਭਗਵਤੀ ਵਿੱਚ ਡੂੰਘਾ ਵਿਸ਼ਵਾਸ ਹੈ। ਚੰਨੀ ਪੰਜਾਬ ਸਰਕਾਰ ਵਿੱਚ ਮੰਤਰੀ ਅਤੇ ਵਿਧਾਇਕ ਰਹਿੰਦਿਆਂ ਵੀ ਮਾਤਾ ਦਾ ਆਸ਼ੀਰਵਾਦ ਲੈਂਦੇ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION