ਮੋਹਾਲੀ, 21 ਮਾਰਚ, 2020:
ਫੈਡਰੇਸ਼ਨ ਆਫ ਸੈਲਫ ਫਾਈਨੈਂਸ ਟੈਕਨੀਕਲ ਇੰਸਟੀਚਿਉਸ਼ਨ (ਐਫਐਸਐਫਟੀਆਈ), ਪੰਜਾਬ ਅਨਏਡਿਡ ਕਾਲੇਜਿਸ ਐਸੋਸੀਏਸ਼ਨ (ਪੂੱਕਾ), ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਸ਼ਨਜ਼ ਐਸੋਸੀਏਸ਼ਨ (ਪੁਟਿਆ) ਅਤੇ ਹੋਰ ਕਈ ਅਣਐਡਿਡ ਕਾਲੇਜ਼ਿਜ ਐਸੋਸੀਏਸ਼ਨਾਂ ਆਪਣੇ ਕੈਂਪਸਾਂ ਨੂੰ ਇਕੱਲਤਾ ਕੇਂਦਰਾਂ ਵਜੋਂ ਪੇਸ਼ ਕਰਨ ਲਈ ਅੱਗੇ ਆਈਆਂ ਹਨ।
ਐਫਐਸਐਫਟੀਆਈ ਅਤੇ ਪੂੱਕਾ ਦੇ ਪ੍ਰਧਾਨ, ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਮਹਾਮਾਰੀ ਦੇ ਹਾਲਾਤ ਵਿੱਚ ਸਹਿਯੋਗ ਦੇ ਲਈ ਮਾਣਯੋਗ ਪ੍ਰਧਾਨਮੰਤਰੀ, ਸ਼੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਦੇਸ਼ ਭਰ ਦੇ ਸਾਰੇ ਤਕਨੀਕੀ ਅਦਾਰਿਆਂ ਨੇ ਆਪਣੇ ਕੈਂਪਸ ਹੀ ਨਹੀਂ ਬਲਕਿ ਹੋਸਟਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਦੇਖਭਾਲ ਅਤੇ ਆਈਸੋਲੇਸ਼ਨ ਵਾਰਡ ਬਨਾਉਣ ਲਈ ਪੇਸ਼ਕਸ਼ ਕੀਤੀ ਹੈ।
ਪੁਟਿਆ ਦੇ ਸੀਨਿਅਰ ਵਾਈਸ ਪ੍ਰੇਜਿਡੇਂਟ, ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਪ੍ਰੇਸ਼ਾਨੀ ਵਾਲੇ ਹਾਲਾਤਾਂ ਵਿੱਚ 10,000 ਤੋਂ ਵੱਧ ਵਿਦਿਆਰਥੀ, ਸਟਾਫ ਅਤੇ ਮੈਨੇਜਮੈਂਟ ਜਨਤਾ ਕਰਫਿਉ ਦਾ ਪਾਲਣ ਕਰਨਗੇ ਅਤੇ ਇਸ ਮਹਾਂਮਾਰੀ ਵਾਲੀ ਸਥਿਤੀ ਵਿੱਚ ਮੋਦੀ ਦੀ ਪਹਿਲਕਦਮੀ ਦਾ ਸਮਰਥਨ ਕਰਨਗੇ।