36.1 C
Delhi
Wednesday, May 8, 2024
spot_img
spot_img

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਤ੍ਰੈ-ਭਾਸ਼ੀ ਬਸੰਤ ਰੁੱਤ ਕਵੀ ਦਰਬਾਰ ਕਰਵਾਇਆ ਗਿਆ

ਯੈੱਸ ਪੰਜਾਬ
ਚੰਡੀਗੜ੍ਹ/ਬਿਊਰੋ ਨਿਊਜ਼, 14 ਮਾਰਚ, 2022 –
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਕਵੀਆਂ ਦਾ ਬਸੰਤ ਰੁੱਤ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ’ਚ ਗੁਰਦੀਪ ਗੁੱਲ (ਉਰਦੂ), ਪ੍ਰੇਮ ਵਿੱਜ (ਹਿੰਦੀ) ਅਤੇ ਸਿਰੀਰਾਮ ਅਰਸ਼ (ਪੰਜਾਬੀ) ਕਵੀਆਂ ਸਮੇਤ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹਾਜ਼ਰ ਹੋਏ।

ਸਭ ਤੋਂ ਪਹਿਲਾਂ ਡਾ. ਸੁਰਜੀਤ ਸਿੰਘ ਧੀਰ ਨੇ ਬਸੰਤ ਰੁੱਤ ਨੂੰ ਸਮਰਪਿਤ ਗੁਰਬਾਣੀ ਵਿੱਚੋਂ ਬਸੰਤ ਰਾਗ ਵਿਚ ਇੱਕ ਸ਼ਬਦ ਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਤੋਂ ਇਲਾਵਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਰੋਤਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬਾਕਾਇਦਾ ਕਵੀ ਦਰਬਾਰ ਸ਼ੁਰੂ ਕੀਤਾ ਗਿਆ। ਮੰਚ ਸੰਚਾਲਕ ਬਲਕਾਰ ਸਿੱਧੂ ਨੇ ਹਿੰਦੀ ਦੇ ਸੁਪ੍ਰਸਿੱਧ ਕਵੀ ਪ੍ਰੇਮ ਵਿੱਜ ਨੂੰ ਸੱਦਾ ਦਿੱਤਾ। ਪ੍ਰੇਮ ਵਿੱਜ ਨੇ ਆਪਣੀ ਹਿੰਦੀ ਕਵਿਤਾ ਰਾਹੀਂ ਸਰੋਤਿਆਂ ਨੂੰ ਅਨੰਦਮਈ ਕੀਤਾ।

ਇਸ ਤੋਂ ਬਾਅਦ ਗੁਰਮੀਤ ਮਿੱਤਵਾ, ਦਰਸ਼ਨ ਤਿ੍ਰਉਣਾ, ਅਸ਼ੀਸ਼ ਗਰਗ, ਜਤਿਨ ਸਲਵਾਨ, ਕੰਚਨ ਭਲਾ, ਸ਼ਮਸੀਲ ਸੋਢੀ, ਹਰਿੰਦਰ ਸਿੰਘ, ਡਾ. ਸੁਰਿੰਦਰ ਗਿੱਲ, ਗਣਸਾਮ ਦੱਤ, ਮਨਜੀਤ ਮੋਹਾਲੀ, ਡੇਜ਼ੀ ਜੁਨੇਜਾ, ਨਵਨੀਤ ਕੌਰ ਮਠਾੜੂ, ਸ਼ਾਇਦ ਭੱਟੀ, ਆਰ ਕੇ ਭਗਤ, ਧਰਮਦਾਸ ਸਿੰਘ, ਉਰਦੂ ਸ਼ਾਇਰਾ ਗੁਰਦੀਪ ਗੁੱਲ, ਜਸਪਾਲ ਸਿੰਘ ਧੂਰੀ, ਡਾ.ਮਨਜੀਤ ਬੱਲ, ਖੁਸ਼ਬੂ, ਸਿਮਰਨਜੀਤ ਗਰੇਵਾਲ, ਮਨਜੀਤ ਮਲਿੰਗਾ, ਪੰਮੀ ਸਿੱਧੂ ਸੰਧੂ, ਸੂਫ਼ੀ ਰਾਣਾ ਬੂਲਪੁਰੀ, ਦਿਲਬਾਗ ਸਿੰਘ, ਲਾਭ ਲਹਿਰੀ, ਤੇਜਾ ਸਿੰਘ ਥੂਹਾ, ਪਰਮਜੀਤ ਪਰਮ, ਬਾਬੂ ਰਾਮ ਦੀਵਾਨਾ, ਜਗਦੀਪ ਨੂਰਾਨੀ ਆਦਿ ਨੇ ਜਿੱਥੇ ਆਪਣੇ-ਆਪਣੇ ਗੀਤਾਂ, ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ, ਉਥੇ ਹੀ ਪ੍ਰੋਗਰਾਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਨੇ ਆਪਣੀ ਨਜ਼ਮ ਸੁਣਾਈ।

ਪ੍ਰਧਾਨਗੀ ਸ਼ਬਦ ਕਹਿੰਦਿਆਂ ਪ੍ਰਸਿੱਧ ਸ਼ਾਇਰ ਸਿਰੀ ਰਾਮ ਅਰਸ਼ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਭ ਸਰੋਤਿਆਂ ਦਾ ਧੰਨਵਾਦ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION