36.1 C
Delhi
Wednesday, May 8, 2024
spot_img
spot_img

ਪੁੱਕਾ ਨੇ ਕੇਂਦਰ ਸਰਕਾਰ ਤੋ 1400 ਕਰੋੜ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ

ਮੋਹਾਲੀ, 12 ਜਨਵਰੀ, 2020:
ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਵਫਦ ਵਪਾਰ ਅਤੇ ਉਦਯੋਗ ਮੰਤਰੀ, ਸ਼੍ਰੀ ਸੋਮ ਪ੍ਰਕਾਸ਼ ਨੂੰ ਮਿਲਿਆ ਜਿਹਨਾਂ ਵਿੱਚ ਸਾਬਕਾ ਸੰਸਦ, ਸ਼੍ਰੀ ਸ਼ੇਰ ਸਿੰਘ ਗੁਬਾਇਆ ਅਤੇ ਪੁੱਕਾ ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆ ਸ਼ਾਮਲ ਸਨ।

ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਸਾਲ 2016-17 ਦੇ 415.60 ਕਰੋੜ ਰੁਪਏ; ਸਾਲ 2017-18 ਦੇ 538 ਕਰੋੜ ਰੁਪਏ; ਸਾਲ 2018-19 ਦੇ 437.19 ਕਰੋੜ ਰੁਪਏ ਬਕਾਇਆ ਹਨ। ਕੁੱਲ 1400 ਕਰੋੜ ਕੇਂਦਰ ਸਰਕਾਰ ਵੱਲ ਬਕਾਇਆ ਹਨ ਜਿਸਨੇ ਪੰਜਾਬ ਦੇ ਕਾਲਜਾਂ ਵਿੱਚ ਆਰਥਿਕ ਸੰਕਟ ਪੈਦਾ ਕੀਤਾ ਹੋਇਆ ਹੈ।

ਸੋਮ ਪ੍ਰਕਾਸ਼ ਨੇ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹ ਇਸ ਮਾਮਲੇ ਨੂੰ ਮਿਨਿਸਟਰ ਫਾਰ ਸੋਸ਼ਲ ਜਸਟਿਸ ਅਤੇ ਐਮਪਾਵਰਮੈਂਟ ਸ਼੍ਰੀ ਥਾਵਰ ਚੰਦ ਗਹਿਲੋਤ ਦੇ ਸਾਹਮਣੇ ਰੱਖਣਗੇ ਅਤੇ ਬਕਾਇਆ ਰਕਮ ਨੂੰ ਜਲਦੀ ਤੋ ਜਲਦੀ ਜਾਰੀ ਕੀਤਾ ਜਾਵੇਗਾ।

ਕਟਾਰੀਆ ਨੇ ਕਿਹਾ ਜਦੋਂ ਤੱਕ ਕਾਲਜਾਂ ਦੀ ਤਿੰਨ ਸਾਲਾਂ ਤੋਂ ਵੱਧ ਦੀ ਬਕਾਇਆ ਰਾਸ਼ੀ ਜਾਰੀ ਨਹੀ ਹੋ ਜਾਂਦੀ ਤੱਦ ਤਕ ਕਾਲਜਾਂ ਦਾ ਬਣੇ ਰਹਿਣਾ ਮੁਸ਼ਿਕਲ ਹੋ ਜਾਵੇਗਾ। ਜੇਕਰ ਬਕਾਇਆ ਸਕਾਲਰਸ਼ਿਪ ਨਹੀ ਵੰਡੀ ਗਈ ਤਾਂ ਕਾਲਜ ਹੁਣ ਤੱਕ ਦੀ ਸਭ ਤੋ ਵੱਡੀ ਵਿੱਤੀ ਮੁਸੀਬਤ ਵਿੱਚ ਪੈ ਜਾਣਗੇ ਅਤੇ ਬਚ ਨਹੀ ਸਕਣਗੇ।

ਸਾਬਕਾ ਸੰਸਦ, ਸ਼੍ਰੀ ਸ਼ੇਰ ਸਿੰਘ ਗੁਬਾਇਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਪੀਐਮਐਸ ਸਕੀਮ 60:40 ਸਕੀਮ ਦੇ ਅਧੀਨ ਆਵੇਗੀ ਜਦਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਪ੍ਰਸਤਾਵ ਨੂੰ ਨਾਮੰਜੂਰ ਕਰ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਇਹ ਭੰਬਲਭੂਸਾ ਵਿਦਿਆਰਥੀਆਂ ਦੇ ਕੈਰੀਅਰ ਦੇ ਨਾਲ-ਨਾਲ ਕਾਲਜਾਂ ਤੇ ਵੀ ਮਾੜਾ ਅਸਰ ਪਾ ਸਕਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION