30.1 C
Delhi
Tuesday, May 7, 2024
spot_img
spot_img

ਪਰਗਟ ਸਿੰਘ ਨੇ ਸਿੱਖ਼ਿਆ ਮੰਤਰੀ ਦੇ ਹਾਰ ਜਾਣ ਵਾਲਾ ਭਰਮ ਤੋੜਿਆ; ਜਿੱਤ ਉਪਰੰਤ ਗੁਰਦੁਆਰਾ ਸਾਹਿਬ ’ਚ ਹੋਏ ਨਤਮਸਤਕ

ਯੈੱਸ ਪੰਜਾਬ
ਜਲੰਧਰ, 11 ਮਾਰਚ, 2022:
ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ: ਪਰਗਟ ਸਿੰਘ ਜਲੰਧਰ ਛਾਉਣੀ ਹਲਕੇ ਤੋਂ ਇਕ ਵਾਰ ਫ਼ਿਰ ਚੋਣ ਜਿੱਤ ਕੇ ਹਰ ਚੋਣ ਦੌਰਾਨ ਮੌਜੂਦਾ ਸਿੱਖ਼ਿਆ ਮੰਤਰੀ ਦੇ ਹਾਰ ਜਾਣ ਵਾਲੇ ਭਰਮ ਨੂੰ ਤੋੜ ਦਿੱਤਾ ਹੈ।

2012 ਵਿੱਚ ਅਕਾਲੀ ਦਲ ਦੇ ਵਿਧਾਇਕ ਰਹੇ, 2017 ਵਿੱਚ ਕਾਂਗਰਸ ਟਿਕਟ ’ਤੇ ਜਿੱਤੇ ਸ: ਪਰਗਟ ਸਿੰਘ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਸਿੱਖ਼ਿਆ ਮੰਤਰੀ ਬਣੇ ਸਨ ਅਤੇ ਉਨ੍ਹਾਂ ਦੇ ਭਰਪੂਰ ਯਤਨਾਂ ਦੇ ਬਾਵਜੂਦ ਉਨ੍ਹਾਂ ਨੂੰ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੂੰ ਵੇਖ਼ਦਿਆਂ ਲੱਗਦਾ ਸੀ ਕਿ ਇਹ ਗੱਲ ਇਕ ਵਾਰ ਫ਼ਿਰ ਸੱਚ ਹੋ ਸਕਦੀ ਹੈ ਕਿ ਸਿੱਖ਼ਿਆ ਮੰਤਰੀ ਰਹਿ ਕੇ ਕੋਈ ਆਗੂ ਜਿੱਤ ਨਹੀਂ ਸਕਦਾ।

ਜ਼ਿਕਰਯੋਗ ਹੈ ਕਿ ਸ: ਪਰਗਟ ਸਿੰਘ ਜੋ ਇਸ ਵਾਰ ਫ਼ਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਨੇ ਆਪਣੇ ਨਿਕਟ ਵਿਰੋਧੀ ‘ਆਮ ਆਦਮੀ ਪਾਰਟੀ’ ਦੇ ਸ: ਸੁਰਿੰਦਰ ਸਿੰਘ ਸੋਢੀ ਅਤੇ ਅਕਾਲੀ-ਬਸਪਾ ਗਠਜੋੜ ਦੇ ਸ: ਜਗਬੀਰ ਸਿੰਘ ਬਰਾੜ ਨੂੰ ਹਰਾਇਆ। ਸ: ਪਰਗਟ ਸਿੰਘ ਨੂੰ 40816 ਵੋਟ ਮਿਲੇ ਜਦਕਿ ‘ਆਪ’ ਉਮੀਦਵਾਰ ਨੂੰ 35008 ਅਤੇ ਅਕਾਲੀ ਉਮੀਦਵਾਰ ਸ: ਬਰਾੜ ਨੂੰ 27387 ਅਤੇ ਭਾਜਪਾ ਦੇ ਉਮੀਦਵਾਰ ਸ: ਸਰਬਜੀਤ ਸਿੰਘ ਮੱਕੜ ਨੂੰ ਕੇਵਲ 15946 ਵੋਟ ਮਿਲੇ।

ਆਪਣੀ ਜਿੱਤ ਉਪਰੰਤ ਸ: ਪਰਗਟ ਸਿੰਘ ਆਪਣੇ ਨਿਕਟ ਸਹਿਯੋਗੀਆਂ ਸ: ਮਨਜੀਤ ਸਿੰਘ ਸੇਠੀ, ਸ: ਸੁਰਿੰਦਰ ਸਿੰਘ ਭਾਪਾ ਆਦਿ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਵਿਖ਼ੇ ਸ਼ੁਕਰਾਨਾ ਕਰਨ ਲਈ ਪੁੱਜੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਉਨ੍ਹਾਂ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION