30.1 C
Delhi
Tuesday, May 7, 2024
spot_img
spot_img

ਨਿੰਜਾ ਦਾ ਨਵਾਂ ਭੰਗੜਾ ਟਰੈਕ ‘ਨਾਂ ਪੁੱਛ ਕੇ’ ਰਿਲੀਜ਼

ਯੈੱਸ ਪੰਜਾਬ
ਚੰਡੀਗੜ੍ਹ, 23 ਸਤੰਬਰ, 2021:
ਪੰਜਾਬੀ ਮਨੋਰੰਜਨ ਉਦਯੋਗ ਗੀਤਾਂ ਲਈ ਅਤੇ ਨੱਚਣ ਲਈ, ਖਾਸ ਕਰਕੇ ਭੰਗੜੇ ਤੋਂ ਬਿਨਾਂ ਤਾਂ ਬਿਲਕੁਲ ਹੀ ਅਧੂਰਾ ਹੈ ਅਤੇ ਇੱਥੇ ਸਾਡੇ ਕੋਲ ਤੁਹਾਡਾ ਮਨਪਸੰਦ ਸੁਪਰਸਟਾਰ ਨਿੰਜਾ ਉਸਦੇ ਨਵੇਂ ਡਾਂਸ ਨੰਬਰ ਨਾਲ ਹਾਜਿਰ ਹੈ ਜੋ ਤੁਹਾਨੂੰ ਮਜਬੂਰ ਕਰੇਗਾ ਕਿ ਤੁਸੀਂ ਗਾਣਾ ਸੁਣਦੇ ਹੀ ਨੱਚਣਾ ਸ਼ੁਰੂ ਕਰਦੋ I ਨਿੰਜਾ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਅਤੇ ਇਸ ਵਾਰ ਉਸਨੇ ਇਸਨੂੰ ਆਪਣੇ ਨਵੇਂ ਗਾਣੇ ‘ਨਾ ਪੁਛ ਕੇ’ ਨਾਲ ਪੂਰਾ ਕੀਤਾ ਹੈ I

ਗਾਣੇ ਦੇ ਬੋਲ ਲਾਡੀ ਚਹਿਲ ਦੁਆਰਾ ਲਿਖੇ ਗਏ ਹਨ ਅਤੇ ‘ਨਾ ਪੁਛ ਕੇ’ ਦਾ ਸੰਗੀਤ ਲਾਡੀ ਗਿੱਲ ਦੁਆਰਾ ਤਿਆਰ ਕੀਤਾ ਗਿਆ ਹੈ I ਗੀਤ ਦੇ ਵੀਡੀਓ ਨੂੰ ਭਿੰਡਰ ਬੁਰਜ ਨੇ ਡਾਇਰੈਕਟ ਕੀਤਾ ਹੈ। ਗਾਣੇ ਦਾ ਵੀਡੀਓ ਖਾਕੀ ਐਂਟਰਟੇਨਮੈਂਟ ਦੁਆਰਾ ਨਿੰਜਾ ਦੇ ਅਧਿਕਾਰਤ ਯੂਟਿਯੂਬ ਚੈਨਲ ਤੇ ਜਾਰੀ ਕੀਤਾ ਗਿਆ ਹੈ I

ਨਿੰਜਾ ਨੇ ਕਿਹਾ, “ਬਹੁਤ ਦੇਰ ਬਾਅਦ ਮੈਂ ਇੱਕ ਭੰਗੜਾ ਨੰਬਰ ਕੀਤਾ ਅਤੇ ਭੰਗੜਾ ਮੇਰਾ ਸਬਤੋਂ ਮਨਪਸੰਦ ਖੇਤਰ ਹੈ । ਮੈਂ ਭੰਗੜਾ ਟੀਮ ਦੇ ਨਾਲ ਕੰਮ ਕਰਕੇ ਬਹੁਤ ਖੁਸ਼ ਅਤੇ ਊਰਜਾਵਾਨ ਮਹਿਸੂਸ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਲੋਕ ਸਾਡੇ ਯਤਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ ਅਤੇ ਇਸ ਗੀਤ ਦਾ ਅਨੰਦ ਲੈ ਰਹੇ ਨੇ ‘ਤੇ ਇਸਨੂੰ ਪਸੰਦ ਵੀ ਕਰ ਰਹੇ ਨੇ ।”

ਗੀਤ ਦੇ ਨਿਰਦੇਸ਼ਕ ਭਿੰਡਰ ਬੁਰਜ ਨੇ ਕਿਹਾ, “ਨਿੰਜਾ ਨਿਸ਼ਚਤ ਰੂਪ ਤੋਂ ਸਾਡੀ ਪੰਜਾਬੀ ਇੰਡਸਟਰੀ ਦੀ ਉੱਤਮ ਪ੍ਰਤਿਭਾਵਾਂ ਵਿੱਚੋਂ ਇੱਕ ਹੈ ਅਤੇ ਉਸਨੇ ਆਪਣੇ ਡਾਂਸਿੰਗ ਹੁਨਰ ਦੇ ਨਾਲ ਇਸ ਗਾਣੇ ਵਿੱਚ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ ਹੈ I ਅਸੀਂ ਤੁਹਾਨੂੰ ਡਾਂਸ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕ ਨਿਸ਼ਚਤ ਰੂਪ ਨਾਲ ਪੰਜਾਬੀ ਫੋਲਕ ਨਾਲ ਹੋਰ ਵੀ ਜੁੜ ਸਕਣ I ਮੈਨੂੰ ਖੁਸ਼ੀ ਹੈ ਕਿ ਸਾਰਿਆਂ ਨੂੰ ਇਹ ਗੀਤ ਪਸੰਦ ਆ ਰਿਹਾ ਹੈ । ”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਾਣਾ ਰਿਕਾਰਡ ਤੋੜਨ ਜਾ ਰਿਹਾ ਹੈ ਕਿਉਂਕਿ ਗਾਣੇ ਵਿੱਚ ਨਿੰਜਾ ਦੀ ਆਵਾਜ਼ ਦੇ ਨਾਲ ਨਾਲ ਨਿੰਜਾ ਦਾ ਭੰਗੜਾ ਵੀ ਦਿਲ ਜਿੱਤਣ ਵਾਲਾ ਹੈ I ਇਸ ਲਈ ਤੁਸੀਂ ਆਪਣੇ ਪੈਰਾਂ ਨੂੰ ਇਕ ਜਗ੍ਹਾ ‘ਤੇ ਰੱਖਣ ਤੋਂ ਨਹੀਂ ਰੋਕ ਸਕਦੇ I ਗਾਣਾ ‘ਨਾ ਪੁਛ ਕੇ’ ਪਹਿਲਾਂ ਹੀ ਨੌਜਵਾਨਾਂ ਵਿੱਚ ਰੌਣਕ ਪੈਦਾ ਕਰ ਰਿਹਾ ਹੈ ਅਤੇ ਦਰਸ਼ਕਾਂ ਵਿੱਚ ਪਿਆਰ ਪੈਦਾ ਕੀਤਾ ਹੈ I

‘ਨਾ ਪੁਛ ਕੇ’ ਗਾਣੇ ਦਾ ਵੀਡੀਓ ਪਹਿਲਾਂ ਹੀ 21 ਸਤੰਬਰ 2021 ਨੂੰ ਨਿੰਜਾ ਦੇ ਅਧਿਕਾਰਤ ਯੂਟਿਯੂਬ ਚੈਨਲ ‘ਤੇ ਜਾਰੀ ਕੀਤਾ ਜਾ ਚੁੱਕਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION