ਯੈੱਸ ਪੰਜਾਬ
ਚੰਡੀਗੜ੍ਹ, 11 ਅਗਸਤ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ 4 ਸਲਾਹਕਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਇਕ ਐਮ.ਪੀ.ਅਤੇ ਇਕ ਸਾਬਕਾ ਡੀ.ਜੀ.ਪੀ. ਸ਼ਾਮਲ ਹਨ।
ਸਲਾਹਕਾਰ ਲਗਾਈਆਂ ਗਈਆਂ ਸ਼ਖਸੀਅਤਾਂ ਵਿੱਚ ਲੋਕ ਸਭਾ ਮੈਂਬਰ ਡਾ: ਅਮਰ ਸਿੰਘ, ਸਾਬਕਾ ਡੀ.ਜੀ.ਪੀ. ਸ੍ਰੀ ਮੁਹੰਮਦ ਮੁਸਤਫ਼ਾ, ਸ: ਮਾਲਵਿੰਦਰ ਸਿੰਘ ਮਾਲੀ ਅਤੇ ਡਾ: ਪਿਆਰੇ ਲਾਲ ਗਰਗ ਸ਼ਾਮਲ ਹਨ।
ਇਸ ਸੰਬੰਧ ਵਿੱਚ ਜਾਰੀ ਇਕ ਚਿੱਠੀ ਵਿੱਚ ਸ: ਸਿੱਧੂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਸਲਾਹਕਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਚੰਗੀ ਸਲਾਹ ਲੈਣ ਲਈ ਲਾਏ ਹਨ। ਉਹਨਾਂ ਕਿਹਾ ਹੈ ਕਿ ਉਹ ਇਨ੍ਹਾਂ ਸਾਰਿਆਂਦੀ ਬਹੁਤ ਇੱਜ਼ਤ ਅਤੇ ਮਾਨ ਕਰਦੇ ਹਨ ਕਿਉਂਕਿ ਇਹਨਾਂ ਦੇ ‘ਵਿਜ਼ਨ’ ਅਤੇ ਕੰਮ ਹਰ ਪੰਜਾਬੀ ਦੀ ਬਿਹਤਰੀ ਲਈ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ