35.6 C
Delhi
Tuesday, April 30, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਦੀ ਮਿਹਨਤ ਨੂੰ ਬੂਰ ਪਿਆ, 38 ਸਾਲਾਂ ਬਾਅਦ ਕਾਨਪੁਰ ਸਿੱਖ ਕਤਲੇਆਮ ਕੇਸ ’ਚ 4 ਦੋਸ਼ੀ ਗਿ੍ਰਫਤਾਰ: ਕਾਲਕਾ, ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 15 ਜੂਨ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਕਮੇਟੀ ਦੇ ਯਤਨਾਂ ਨੂੰ ਉਦੋਂ ਸਫਲਤਾ ਮਿਲੀ ਜਦੋਂ ਕਤਲੇਆਮ ਦੇ ਇਕ ਮਾਮਲੇ ਵਿਚ 4 ਦੋਸ਼ੀਆਂ ਨੂੰ ਕਾਨਪੁਰ ਪੁਲਿਸ ਨੇ ਗਿ੍ਰਫਤਾਰ ਕਰ ਲਿਆ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਾਂਗੂ ਦਿੱਲੀ ਕਮੇਟੀ ਨੇ ਕਾਨਪੁਰ ਸਿੱਖ ਕਤਲੇਆਮ ਕੇਸਾਂ ਦੇ ਮਾਮਲੇ ਵਿਚ ਵੀ ਪੈਰਵੀ ਕੀਤੀ ਤੇ 2017 ਵਿਚ ਅਸੀਂ ਪਟੀਸ਼ਨ ਨੰਬਰ 45 ਸੁਪਰੀਮ ਕੋਰਟ ਵਿਚ ਦਾਖਲ ਕੀਤੀ ਜਿਸ ’ਤੇ ਸੁਪਰੀਮ ਕੋਰਟ ਨੇ ਐਸ ਆਈ ਟੀ ਬਣਾਉਣ ਦੇ ਹੁਕਮ ਦਿੱਤੇ ਤੇ ਫਰਵਰੀ 2019 ਵਿਚ ਸਾਬਕਾ ਡੀ ਜੀ ਪੀ ਅਤੁਲ ਦੀ ਅਗਵਾਈ ਹੇਠ ਐਸ ਆਈ ਟੀ ਬਣਾਈ ਗਈ।

ਉਹਨਾਂ ਦੱਸਿਆ ਕਿ ਜਦੋਂ ਇਕ ਸਾਲ ਤੱਕ ਐਸ ਆਈ ਟੀ ਕੋਈ ਕੰਮ ਨਾ ਕਰ ਸਕੀ ਕਿਉਕਿ ਉਹਨਾਂ ਨਾ ਸਟਾਫ ਸੀ ਤੇ ਨਾ ਦਫਤਰ ਤਾਂ ਦਿੱਲੀ ਕਮੇਟੀ ਦੇ ਕਾਨਪੁਰ ਸਥਿਤ ਪ੍ਰਤੀਨਿਧ ਸੁਰਜੀਤ ਸਿੰਘ ਓਬਰਾਏ, ਜਥੇਦਾਰ ਕੁਲਦੀਪ ਸਿੰਘ ਭੋਗਲ ਤੇ ਉਹਨਾਂ ਸਮੇਤ ਇਕ ਵਫਦ ਨੇ ਯੂ ਪੀ ਦੇ ਤਤਕਾਲੀ ਗ੍ਰਹਿ ਸਕੱਤਰ ਸ੍ਰੀ ਅਵਸਥੀ ਨੂੰ ਮਿਲਿਆ ਤੇ ਐਸ ਆਈ ਟੀ ਨੂੰ ਸਟਾਫ ਤੇ ਹੋਰ ਸਹੂਲਤਾਂ ਦੇਣ ਦੀ ਬੇਨਤੀ ਕੀਤੀ ਜਿਹਨਾਂ ਨੇ ਤੁਰੰਤ ਸਾਰਾ ਸਟਾਫ ਤੇ ਸਹੂਲਤਾਂ ਉਪਲਬਧ ਕਰਵਾ ਦਿੱਤੀਆਂ।

ਉਹਨਾਂ ਦੱਸਿਆ ਕਿ ਜਦੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਉਦੋਂ ਸਰਦਾਰ ਜਸਵਿੰਦਰ ਸਿੰਘ ਜੌਲੀ ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਸਨ ਤੇ ਇਸ ਮਗਰੋਂ 2019 ਵਿਚ ਉਹ ਚੇਅਰਮੈਨ ਬਣੇ ਤੇ ਉਹਨਾਂ ਕੇਸ ਦੀ ਪੈਰਵੀ ਕੀਤੀ।

ਉਹਨਾਂ ਦੱਸਿਆ ਕਿ ਜਦੋਂ ਸਟਾਫ ਮਿਲਣ ਮਗਰੋਂ ਜਾਂਚ ਆਰੰਭ ਹੋਈ ਤਾਂ ਕੁੱਲ 127 ਕਤਲ ਕੇਸ ਸਾਹਮਣੇ ਆਏ ਤੇ 67 ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ। ਉਹਨਾਂ ਦੱਸਿਆ ਕਿ ਹੁਣ ਕਾਨਪੁਰ ਪੁਲਿਸ ਦੀ ਟੀਮ ਨੇ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਿਹਨਾਂ ਵਿਚ ਸੈਫੁੱਲਾ ਖਾਨ, ਯੋਗੇਂਦਰ ਸਿੰਘ ਉਰਫ ਬੱਚਨ, ਵਿਜੇ ਨਰਾਇਣ ਉਪਰ ਬੱਪਨ ਤੇ ਅਬਦੁਲ ਰਹਿਮਾਨ ਸਿਰਫ ਲੰਬੂ ਸ਼ਾਮਲ ਹਨ।

ਉਹਨਾਂ ਇਹ ਵੀ ਦੱਸਿਆ ਕਿ ਇਹ ਗਿ੍ਰਫਤਾਰੀਆਂ ਕਰਨ ਵਾਲੀ ਟੀਮ ਨੂੰ ਯੂ ਪੀ ਪੁਲਿਸ ਦੇ ਏ ਡੀ ਜੀ ਪੀ ਨੇ 50, 50 ਹਜ਼ਾਰ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਇਹਨਾਂ ਚਾਰ ਦੋਸ਼ੀਆਂ ਦੇ ਖਿਲਾਫ ਕੇਸ ਦੀ ਅਦਾਲਤ ਵਿਚ ਪੈਰਵੀ ਕਰਾਂਗੇ ਤਾਂ ਜੋ ਇਹਨਾਂ ਨੁੰ ਸਖ਼ਤ ਤੋਂ ਸਖ਼ਤ ਸਜ਼ਾ ਦੁਆਈ ਜਾ ਸਕੇ। ਇਸ ਤੋਂ ਇਲਾਵਾ ਅਸੀਂ ਬਾਕੀ ਸਾਰੇ 67 ਦੋਸ਼ੀਆਂ ਦੀ ਗਿ੍ਰਫਤਾਰੀ ਲਈ ਤੇ ਫਿਰ ਕੇਸਾਂ ਦੀ ਪੈਰਵੀ ਡੱਟ ਕੇ ਕਰਦੇ ਰਹਾਂਗੇ ਤਾਂ ਜੋ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲ ਕੇ।

ਸਰਦਾਰ ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਮੌਜੂਦਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਥੇਦਾਰ ਕੁਲਦੀਪ ਸਿੰਘ ਭੋਗਲ ਅਤੇ ਸਰਦਾਰ ਸੁਰਜੀਤ ਸਿੰਘ ਓਬਰਾਏ ਅਤੇ ਲੀਗਲ ਸੈਲ ਦੇ ਚੇਅਰਮੈਨ ਵਜੋਂ ਤੇ ਫਿਰ ਜਨਰਲ ਸਕੱਤਰ ਵਜੋਂ ਉਹਨਾਂ ਨੇ ਆਪ ਕਾਨਪੁਰ ਸਿੱਖ ਕਤਲੇਆਮ ਮਾਮਲੇ ਵਿਚ ਹੁਣ 38 ਸਾਲਾਂ ਬਾਅਦ ਦੋਸ਼ੀਆਂ ਦੀ ਗਿ੍ਰਫਤਾਰੀ ਯਕੀਨੀ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ।

ਹਨਾਂ ਨੇ ਪੁਲਿਸ ਤੇ ਐਸ ਆਈ ਟੀ ਦਾ ਧੰਨਵਾਦ ਵੀ ਕੀਤਾ ਜਿਹਨਾਂ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੱਲਮ ਲਾਉਣ ਦਾ ਕੰਮ ਕੀਤਾ ਹੈ ਅਤੇ ਨਾਲ ਹੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਤੇ ਕਾਨਪੁਰ ਦੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਅੱਜ ਗਿ੍ਰਫਤਾਰੀਆਂ ਸੰਭਵ ਹੋਈਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION