40.1 C
Delhi
Tuesday, May 7, 2024
spot_img
spot_img

ਦਰੋਣਾਚਾਰੀਆ ਐਵਾਰਡੀ ਮੁੱਕੇਬਾਜ਼ ਸ਼ਿਵ ਸਿੰਘ ਨੇ ਡੀ.ਏ.ਵੀ. ਕਾਲਜ ਦੇ ਖ਼ੇਡ ਹੀਰੋਜ਼ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ

ਯੈੱਸ ਪੰਜਾਬ
ਚੰਡੀਗੜ, 4 ਜੂਨ, 2022 –
ਡੀਏਵੀ ਕਾਲਜ ਚੰਡੀਗੜ ਦਾ ਖੇਡਾਂ ਦੀ ਦੁਨੀਆਂ ‘ਚ ਆਪਣਾ ਵੱਖਰਾ ਮੁਕਾਮ ਹੈ। ਇੱਥੇ ਵਿਦਿਆਰਥੀ ਆਪਣੇ ਵਿਦਿਅਕ ਮਿਆਰਾਂ ਦੇ ਨਾਲ-ਨਾਲ ਸਪੋਰਟਸ ਖੇਤਰ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਆਪਣੇ ਸਪੋਰਟਸ ਅਲਮਾ ਮੈਟਰ ਨੂੰ ਸਨਮਾਨਿਤ ਕਰਨ ਲਈ ਡੀਏਵੀ ਕਾਲਜ ਨੇ ਸਨੀਵਾਰ ਨੂੰ ਆਪਣੇ ਖੇਡ ਹੀਰੋਜ ਦੀ ਇੱਕ ਵਿਸ਼ੇਸ਼ ਮਿਲਣੀ (ਐਲੂਮਨੀ) ਦਾ ਆਯੋਜਨ ਕੀਤਾ, ਜਿਸ ‘ਚ 70 ਤੋਂ ਵੱਧ ਕੌਮਾਂਤਰੀ ਖਿਡਾਰੀਆਂ ਨੇ ਆਪਣੇ ਕਾਲਜ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਇਸ ਮੌਕੇ ਦਰੋਣਾਚਾਰੀਆ ਐਵਾਰਡੀ ਸਾਬਕਾ ਭਾਰਤੀ ਕਿ੍ਰਕਟਰ ਸਰਕਾਰ ਤਲਵਾਰ ਅਤੇ ਮੁੱਕੇਬਾਜ ਅਤੇ ਸਾਬਕਾ ਭਾਰਤੀ ਮਹਿਲਾ ਮੁੱਕੇਬਾਜੀ ਮੁੱਖ ਕੋਚ ਸ਼ਿਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਮੁੱਖ ਮਹਿਮਾਨ ਸ਼ਿਵ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ‘ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਸੈਸਨ 2021-22 ਲਈ ਕਾਲਜ ਦੇ ਖੇਡ ਹੀਰੋਜ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸ਼ਿਵ ਸਿੰਘ ਵੱਲੋਂ ਸੈਸਨ ਦੌਰਾਨ ਵਧੀਆ ਪ੍ਰਦਰਸਨ ਕਰਨ ਵਾਲੇ ਕਾਲਜ ਵਿਦਿਆਰਥੀਆਂ ਨੂੰ 18 ਲੱਖ 90 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਵੰਡੇ ਗਏ।

ਇਸ ਮੌਕੇ ਡੀਏਵੀ ਕਾਲਜ ਚੰਡੀਗੜ ਦੇ ਪਿ੍ਰੰਸੀਪਲ ਪਵਨ ਸਰਮਾ ਨੇ ਕਿਹਾ, “ਕਾਲਜ ਨੂੰ ਵੱਡੀ ਗਿਣਤੀ ‘ਚ ਮਰਦਾਂ ਅਤੇ ਔਰਤਾਂ ਲਈ ਸਪੋਰਟਸ ਅਲਮਾ ਮੈਟਰ ਹੋਣ ਦਾ ਸਨਮਾਨ ਮਿਲਿਆ ਹੈ, ਜਿਨਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ‘ਚ ਆਪਣੀ ਪਛਾਣ ਬਣਾਈ ਹੈ।

ਕਾਲਜ ਦੇ ਖੇਡ ਹੀਰੋਜ ਨੇ ਵੱਖ-ਵੱਖ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ‘ਚ ਹਿੱਸਾ ਲਿਆ ਹੈ ਅਤੇ ਕਾਲਜ ਦਾ ਨਾਮ ਰੌਸਨ ਕੀਤਾ ਹੈ, ਜਿਸ ਨਾਲ ਹਰੇਕ ਅਧਿਆਪਕ ਅਤੇ ਵਿਦਿਆਰਥੀ ਦਾ ਮਾਣ ਵਧਿਆ ਹੈ। ਹਾਲ ਹੀ ‘ਚ ਆਯੋਜਿਤ ‘ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਚੈਂਪੀਅਨਸ਼ਿਪ 2021-22 ’ਚ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਮੁਕਾਬਲਿਆਂ ‘ਚ ਜਿੱਤ ਪ੍ਰਾਪਤ ਕੀਤੀ।

ਮਰਦਾਂ ਦੇ ਵਰਗ ‘ਚ ਕਾਲਜ ਨੇ ਵੱਖ-ਵੱਖ ਵਿਅਕਤੀਗਤ ਅਤੇ ਟੀਮ ਖੇਡਾਂ ‘ਚ 11 ਚੈਂਪੀਅਨਸ਼ਿਪਾਂ, 5 ਰਨਰ-ਅੱਪ ਪੁਜੀਸਨਾਂ ਅਤੇ 3 ਤੀਜੇ ਸਥਾਨ, ਜਦਕਿ ਔਰਤਾਂ ਦੇ ਮੁਕਾਬਲਿਆਂ ‘ਚ, ਕਾਲਜ ਨੇ 7 ਚੈਂਪੀਅਨਸ਼ਿਪ, 4 ਉਪ ਜੇਤੂ ਅਤੇ 2 ਤੀਜੇ ਸਥਾਨ ਹਾਸਲ ਕੀਤੇ ਹਨ। ਪਿ੍ਰੰਸੀਪਲ ਪਵਨ ਸਰਮਾ ਨੇ ਕਿਹਾ, “50 ਤੋਂ ਵੱਧ ਕਾਲਜ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਨੈਸਨਲ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ ਹਨ।

ਕੁੱਝ ਵਿਦਿਆਰਥੀਆਂ ਦਾ ਨਾਂ ਲੈਂਦੇ ਹੋਏ ਕਾਲਜ ਦੀ ਸਾਬਕਾ ਵਿਦਿਆਰਥੀ ਯਸਵਿਨੀ ਸਿੰਘ ਦੇਸਵਾਲ ਨੇ ਟੋਕੀਓ ਵਿੱਚ “ਟੋਕੀਓ ਓਲੰਪਿਕ ਖੇਡਾਂ-2020’ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਸੂਟਿੰਗ ‘ਚ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਹਿੱਸਾ ਲਿਆ।

ਵਿਜੇਵੀਰ ਸਿੱਧੂ ਨੂੰ ਚੀਨ ਦੇ ਹੋਂਗਜੂ ‘ਚ ਹੋਣ ਵਾਲੀਆਂ 2022 ਏਸੀਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।

ਵਿਜੇਵੀਰ ਸਿੱਧੂ, ਉਦੈਵੀਰ ਸਿੱਧੂ, ਆਦਰਸ ਸਿੰਘ, ਪੰਕਜ ਮੁਖੇਜਾ, ਸਰਬਜੋਤ ਸਿੰਘ, ਸੂਰਿਆ ਪ੍ਰਤਾਪ ਸਿੰਘ ਬੰਸਾਟੂ ਅਤੇ ਜੀਨਾ ਖਿੱਟਾ ਨੇ ਆਈਐਸਐਸਐਫ ਜੂਨੀਅਰ ਵਿਸਵ ਕੱਪ, ਸੁਹਲ ਨੇ ਜਰਮਨੀ 2022 ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਕਈ ਤਗਮੇ ਜਿੱਤੇ। ਕੇ.ਐਮ. ਦਿਵਯੰਕਾ ਚੌਧਰੀ ਨੇ 2022 ਵਿੱਚ ਢਾਕਾ ਬੰਗਲਾਦੇਸ ਵਿੱਚ ਆਯੋਜਿਤ ਮੈਰਾਥਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।

ਹਰਦੀਪ ਸਿੰਘ ਅਤੇ ਅਮਨਦੀਪ ਧਾਲੀਵਾਲ ਨੇ ਅਗਸਤ 2021 ਵਿੱਚ ਨੈਰੋਬੀ, ਕੀਨੀਆ ਵਿੱਚ ਆਯੋਜਿਤ ਵਿਸਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿੱਧਤਾ ਕੀਤੀ।

ਇਸ ਮੌਕੇ ਦਰੋਣਾਚਾਰੀਆ ਅਵਾਰਡੀ ਸ਼ਿਵ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਲਈ ਖੇਡਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨੌਜਵਾਨਾਂ ਕੋਲ ਹੁਣ ਭਾਰਤ ‘ਚ ਸਭ ਤੋਂ ਵਧੀਆ ਖੇਡ ਪਲੇਟਫਾਰਮ, ਖੇਲੋ ਇੰਡੀਆ ਯੂਥ ਗੇਮਜ ਹੈ, ਜਿੱਥੇ ਉਹ ਆਪਣੀ ਖੇਡ ਯਾਤਰਾ ਸੁਰੂ ਕਰ ਸਕਦੇ ਹਨ ਅਤੇ ਪ੍ਰਾਪਤ ਕਰ ਸਕਦੇ ਹਨ। ਕਾਲਜ ਵਿਦਿਆਰਥੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਆਪਣੀ ਪ੍ਰਤਿਭਾ ਦਿਖਾਉਣੀ ਚਾਹੀਦੀ ਹੈ ਅਤੇ ਕਾਲਜ ਲਈ ਸਨਮਾਨ ਜਿੱਤਣਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION