28.1 C
Delhi
Tuesday, May 7, 2024
spot_img
spot_img

ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਮਾਰਸ਼ਲ ਆਰਟ ਖੇਡ ਵਿੱਚ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ

ਯੈੱਸ ਪੰਜਾਬ
ਰੂਪਨਗਰ, 22 ਜੂਨ, 2022 –
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕੀਓ ਰਿਨ ਓਪਨ ਕਰਾਟੇ ਨੈਸ਼ਲਲ ਲੀਗ ਵਿੱਚ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਹੋਇਆਂ ਭਵਿੱਖ ਵਿੱਚ ਵੀ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।

ਇਹਨਾਂ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਕਰਾਟੇ ਮੁਕਾਬਲੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਅਤੁਲ ਫਿਟਨੈਂਸ ਐਂਡ ਮਾਰਸ਼ਲ ਆਰਟਸ ਅਕੈਡਮੀ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਹਨਾਂ ਖੇਡ ਮੁਕਾਬਲਿਆਂ ਵਿੱਚ ਮਨੀਆ ਸਿੰਘ, ਪ੍ਰਾਚੀ ਕੋਸ਼ਲ, ਤਨਵ ਜੈਨ, ਨੀਰਜ ਕੁਮਾਰ, ਅਰਸ਼ਲੀਨ ਕੌਰ ਨੇ ਗੋਲਡ ਮੈਡਲ ਜਿੱਤ ਕੇ ਓਵਰਆਲ ਟਰਾਫੀ ਕੋਚ ਅਤੁਲ ਸ਼ਰਮਾ ਦੀ ਅਗਵਾਈ ਵਿੱਚ ਆਪਣੇ ਨਾਮ ਕੀਤੀ। ਇਸੇ ਪ੍ਰਤੀਯੋਗਤਾ ਵਿੱਚ ਐਂਜਲ ਜੈਨ, ਗੁਰਨਰਾਇਣ ਸਿੰਘ, ਹਰਸ਼ਿਤ ਵੋਹਰਾ, ਅੰਸ਼ਦੀਪ, ਹਰਨੂਰ, ਆਰਨਾ, ਰਾਇਨਾ ਗੁਪਤਾ, ਜਸ਼ਨਪਾਲ, ਯੁਵਰਾਜ, ਸੁਰਿਆਸ਼, ਬਾਣੀ, ਮਿਅੰਕ, ਪ੍ਰਣਵ ਨੇ ਸਿਲਵਰ ਮੈਡਲ ਜਿੱਤ ਕੇ ਆਪਣੀ ਚੰਗੀ ਖੇਡ ਦਾ ਪ੍ਰਦਸ਼ਨ ਕੀਤਾ। ਇਸੇ ਤਰ੍ਹਾਂ ਇਹ ਇਲਵਾ ਆਹਾਨ ਸ਼ਰਮਾ, ਅਨਿਕੇਤ, ਪ੍ਰਤਿਸ਼, ਹਰਸ਼ਿਤ, ਹਿਮਾਨੀ, ਲਕਸ਼ਾ, ਰਿਧੀ ਨੇ ਵਧੀਆ ਪ੍ਰਦਰਸ਼ਨ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮਾਰਸ਼ਲ ਆਰਟ ਇੱਕ ਅਜਿਹੀ ਖੇਡ ਹੈ, ਜੋ ਕਿ ਸਰੀਰਕ ਗਤੀਵਿਧੀ ਦੇ ਨਾਲ ਨਾਲ ਖਿਡਾਰੀ ਦਾ ਮਾਨਸਿਕ ਵਿਕਾਸ ਵੀ ਕਰਦੀ ਹੈ। ਉਹਨਾਂ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ । ਤੇ ਖਿਡਾਰੀ ਖੇਡਾਂ ਤੋਂ ਅਨੁਸ਼ਾਸ਼ਨ ਸਿੱਖ ਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿੱਚ ਵੀ ਲਿਆਉਂਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION