ਯੈੱਸ ਪੰਜਾਬ
ਨਵੀਂ ਦਿੱਲੀ, 26 ਦਸੰਬਰ, 2022:
ਡਾ: ਦੀਪਕ ਸਿੰਗਲਾ ਨੇ ਆਪਣੀ ਪੁਸਤਕ ‘ਰੋਡ ਟੂ ਡਿਗਨਿਟੀ ਐਂਡ ਫ਼ਰੀਡਮ’ ਦੇਸ਼ ਦੇ ਉਪ-ਰਾਸ਼ਟਰਪਤੀ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਜਗਦੀਪ ਧਨਖ਼ੜ ਨੂੰ ਦਿੱਲੀ ਵਿਖ਼ੇ ਭੇਂਟ ਕੀਤੀ।
ਡਾ: ਸਿੰਗਲਾ ਸਵੈ-ਸੇਵੀ ਸੰਸਥਾ ‘ਐਂਟੀ ਕੁਰੱਪਸ਼ਨ ਕ੍ਰਾਈਮ ਪ੍ਰੀਵੈਨਸ਼ਨ ਕਮਿਊਨਿਟੀ ਉਰੀਐਂਟਿਡ ਪੁਲਿਸਿੰਗ ਸੁਸਾਈਟੀ’ ਦੇ ਚੇਅਰਮੈਨ ਹਨ।
ਡਾ: ਦੀਪਕ ਸਿੰਗਲਾ ਦੀ ਉਕਤ ਪੁਸਤਕ ਔਰਤਾਂ ਦੇ ਅਧਿਕਾਰਾਂ, ਔਰਤਾਂ ਦੀ ਸੁਰੱਖ਼ਿਆ, ਪੇਂਡੂ ਵਿਕਾਸ, ਬੱਚਿਆਂ ਦੀ ਸਿੱਖ਼ਿਆ ਜਿਹੇ ਅਨੇਕਾਂ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ।
‘ਰੋਡ ਟੂ ਡਿਗਨਿਟੀ ਐਂਡ ਫ਼ਰੀਡਮ’ ਨਾਮਵਰ ਪ੍ਰਕਾਸ਼ਕ ‘ਵਾਈਟ ਫ਼ੈਲਕਨ ਪਬਲਿਸ਼ਿੰਗ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ