35.1 C
Delhi
Tuesday, May 7, 2024
spot_img
spot_img

ਟਰੱਕ ਅਪਰੇਟਰਾਂ ਦੇ ਮਸਲੇ ਹੱਲ ਕਰਨ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਨੂੰ ਮਿਲਾਂਗੇ – ਢੀਂਡਸਾ ਦਾ ਟਰੱਕ ਅਪਰੇਟਰਾਂ ਨੂੰ ਭਰੋਸਾ

ਯੈੱਸ ਪੰਜਾਬ
ਮੋਹਾਲੀ, 3 ਜਨਵਰੀ, 2022 –
ਬੀਤੇ ਇਕ ਮਹੀਨੇ ਤੋਂ ਏਅਰਪੋਰਟ ਰੋਡ ਤੇ ਟਰੱਕ ਯੂਨੀਅਨਾਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪੱਕਾ ਧਰਨਾ ਲਗਾ ਕੇ ਬੈਠੇ ਆਲ ਪੰਜਾਬ ਟਰੱਕ ਏਕਤਾ ਦੇ ਬੈਨਰ ਹੇਠ ਟਰੱਕ ਅਪਰੇਟਰਾਂ ਦੀ ਮੰਗ ਦੇ ਸਮਾਰਥਨ ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਵਿਚਾਲੇ ਪਹੁੰਚੇ ।

ਇਸ ਮੌਕੇ ਢੀਂਡਸਾ ਨੇ ਟਰੱਕ ਅਪਰੇਟਰਾਂ ਦੀਆਂ ਸਮੱਸਿਆਂਵਾਂ ਨੂੰ ਸੁਣਿਆਂ ਅਤੇ ਉਨ੍ਹਾਂ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਟਰੱਕ ਅਪਰੇਟਰ ਆਪਣੀਆਂ ਸੱਮਸਿਆਵਾਂ ਦੇ ਆਪ ਜ਼ਿੰਮੇਵਾਰ ਹਨ ਜੋ ਪ੍ਰਧਾਨਗੀ ਲਈ ਲੋਕਲ ਐਮਐੱਲਏ ਨੂੰ ਪੈਸੇ ਦਿੰਦੇ ਰਹੇ ਹਨ ਪਰ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਸੱਕਤਰ ਜਰਨਲ ਰਹਿੰਦਿਆਂ ਸੰਗਰੂਰ ਜ਼ਿਲ੍ਹੇ ਚ ਕਦੇ ਵੀ ਟਰੱਕ ਯੂਨੀਅਨਾਂ ਚ ਦਖਲ ਅੰਦਾਜੀ ਨਹੀਂ ਕੀਤੀ ਤੇ ਯੂਨੀਅਨਾਂ ਦੀਆਂ ਸਾਫ ਸੁਥਰੀਆਂ ਚੋਣਾਂ ਕਰਵਾਈਆਂ। ਉਹਨਾਂ ਧਰਨਾਕਾਰੀਆਂ ਨੂੰ ਏਕਾ ਬਣਾ ਰੱਖਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਟਰੱਕ ਅਪਰੇਟਰਾਂ ਦਾ ਸਨਅਤਕਾਰਾਂ ਤੋ ਬਿਨਾਂ ਨਹੀਂ ਸਰ ਸਕਦਾਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਵੀ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੀ ਗੱਲ ਉੱਠੀ ਸੀ ਜਿਸਦਾ ਮੈਂ ਡਟਵਾਂ ਵਿਰੋਧ ਕੀਤਾ। ਉਹਨਾਂ ਕਿਹਾ ਕਿ ਚੰਨੀ ਸਰਕਾਰ ਕੇਵਲ ਤੇ ਕੇਵਲ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੀ ਹੈ ਉਹਨਾਂ ਦੀ ਨਿਆਤ ਸਾਫ ਨਹੀਂ ਇਸ ਲਈ ਯੂਨੀਅਨਾਂ ਨੂੰ ਬਹਾਲ ਕਰਨ ਤੋਂ ਟਾਲਾ ਵੱਟ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਟਰੱਕ ਅਪਰੇਟਰਾਂ ਦੀਆਂ ਮੁਸਕਲਾਂ ਨਾਲ ਭਲੀ ਭਾਂਤ ਜਾਣੂੰ ਹਨ।

ਉਹਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਅਨਾਂ ਨੂੰ ਬਹਾਲ ਕਰਵਾਉਣ ਲਈ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨਗੇ।ਇਸ ਮੌਕੇ ਬੱਬੀ ਬਾਦਲ ਨੇ ਟਰੱਕ ਅਪਰੇਟਰਾਂ ਨੂੰ ਸਮੱਰਥਨ ਦਿੰਦਿਆਂ ਕਿਹਾ ਕਿ ਟਰੱਕ ਅਪਰੇਟਰ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ।

ਇਸ ਮੌਕੇ ਆਲ ਪੰਜਾਬ ਟਰੱਕ ਏਕਤਾ ਦੇ ਅਹੁੱਦੇਦਾਰਾਂ ਨੇ ਢੀਂਡਸਾ ਨੂੰ ਮੰਗ ਪੱਤਰ ਵੀ ਸੌਂਪਿਆ।

ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਰਨਲ ਸਕੱਤਰ ਤੇ ਸੇਵਾਦਾਰ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ,ਕੁਲਤਰਨ ਸਿੰਘ ਅਟਵਾਲ, ਪ੍ਰਧਾਨ ਟੋਨੀ, ਸੁਖਵਿੰਦਰ ਸਿੰਘ ਬਰਾੜ,ਅਜੈ ਸਿੰਗਲਾ,ਅਮਨ ਮੋੜ, ਰਜਿੰਦਰ ਸਿੰਘ ਇੱਸਾ ਪੁਰ, ਅਰਜੁਨ ਸਿੰਘ ਸ਼ੇਰਗਿੱਲ,ਮੇਜਰ ਸਿੰਘ, ਜਥੇਦਾਰ ਨਰਿੰਦਰ ਸਿੰਘ, ਇਕਬਾਲ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਨਰਿੰਦਰ ਸਿੰਘ ਮੈਣੀ,ਕੰਵਲਜੀਤ ਸਿੰਘ ਪੱਤੋ, ਬਲਜੀਤ ਸਿੰਘ ਖੋਖਰ, ਗੁਰਸੇਵਕ ਸਿੰਘ, ਜਵਾਲਾ ਸਿੰਘ, ਤਰਲੋਕ ਸਿੰਘ, ਗੁਰਜੰਟ ਸਿੰਘ, ਪ੍ਰਦੀਪ ਕੁਮਾਰ, ਮਹਿੰਦਰ ਸਿੰਘ ਜਗਤਪੁਰਾ,ਹਨੀ ਰਾਣਾ, ਗੁਰਮੀਤ ਸਿੰਘ ਕਲੇਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION