ਅੱਜ-ਨਾਮਾ
ਜਾਖੜ ਗਿਆ ਸੀ ਕਾਂਗਰਸ ਨੂੰ ਛੱਡ ਪਹਿਲਾਂ,
ਭਾਜਪਾ ਵਿੱਚ ਫਿਰ ਚਲਾ ਗਿਆ ਅੱਜ ਬੇਲੀ।
ਕਾਂਗਰਸ ਵਿੱਚ ਨਾ ਉਹਦੀ ਸੀ ਕਦਰ ਕੋਈ,
ਰਿਹਾ ਸੀ ਕੰਧਾਂ ਨਾਲ ਰੋਜ਼ ਉਹ ਵੱਜ ਬੇਲੀ।
ਸੋਨੀਆ ਗਾਂਧੀ ਦਾ ਟੱਬਰ ਨਹੀਂ ਸੂਝ ਵਾਲਾ,
ਪਾਰਟੀ ਸਾਂਭਣ ਦਾ ਮਾਸਾ ਨਹੀਂ ਚੱਜ ਬੇਲੀ।
ਛੱਡਦਾ ਕਾਂਗਰਸ ਨਾ ਜਾਖੜ ਤਾਂ ਕੀ ਕਰਦਾ,
ਟਿਕਿਆ ਰਹਿਣ ਨੂੰ ਜਿੱਥੇ ਨਹੀਂ ਹੱਜ ਬੇਲੀ।
ਪਿੱਛੋਂ ਸੌਖੇ ਕਈ ਲੀਡਰ ਹਨ ਕਾਂਗਰਸ ਦੇ,
ਕਹਿੰਦੇ ਏਹੋ ਜਿਹੇ ਰਹਿੰਦੇ ਵੀ ਜਾਣ ਬੇਲੀ।
ਜਿਹੜੇ ਲੀਡਰ ਵੀ ਬਚੇ ਆ ਪਾਰਟੀ ਵਿੱਚ,
ਕਰਦੇ ਕਾਂਗਰਸ ਦਾ ਪਏ ਆ ਘਾਣ ਬੇਲੀ।
-ਤੀਸ ਮਾਰ ਖਾਂ
ਮਈ 20, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ