35.6 C
Delhi
Tuesday, April 30, 2024
spot_img
spot_img

ਜਲੰਧਰ ਇਮਪਰੂਵਮੈਂਟ ਟਰੱਸਟ ਵੱਲੋਂ ਚੌਧਰੀ ਅਤੇ ਆਹਲੂਵਾਲੀਆ ਨੇ ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਨੂੰ ਦਿੱਤੇ 1.40 ਕਰੋੜ ਦੇ ਚੈੱਕ

ਯੈੱਸ ਪੰਜਾਬ
ਜਲੰਧਰ, 5 ਨਵੰਬਰ, 2020 –
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਸ: ਦਲਜੀਤ ਸਿੰਘ ਆਹਲੂਵਾਲੀਆ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਟਰੱਸਟ ਦੀ ਵਿਕਾਸ ਸਕੀਮ ਬੀਬੀ ਭਾਨੀ ਕੰਪਲੈਕਸ ਦੇ ਵੱਖ—ਵੱਖ ਅਲਾਟੀਆਂ ਦੀਆਂ ਸਮਸਿਆਂ ਨੂੰ ਮੌਕੇ ਤੇ ਹੱਲ ਕਰਦੇ ਹੋਏ 1.40 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਤਕਸੀਮ ਕੀਤੇ ਗਏ।

ਇਹ ਚੈਕ ਸ਼੍ਰੀ ਸੰਤੋਖ ਸਿੰਘ ਚੌਧਰੀ ਮੈਂਬਰ ਲੋਕ ਸਭਾ ਹਲਕਾ ਜਲੰਧਰ ਅਤੇ ਸ: ਦਲਜੀਤ ਸਿੰਘ ਆਹਲੂਵਾਲੀਆ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਸਰਵ ਸ਼੍ਰੀ/ਸ਼੍ਰੀਮਤੀ ਸੁਖਦੇਵ ਸਿੰਘ, ਗੀਤਿਕਾ ਐਮ ਗਰੋਵਰ, ਨਵਜੇਜ਼ ਸਿੰਘ ਚਾਹਲ, ਹਰਬੀਰ ਸਿੰਘ, ਚਰਨਪ੍ਰੀਤ ਸਿੰਘ, ਗਗਨਦੀਪ ਖੁਰਾਨਾ, ਕਮਲ ਦੇਵ, ਰਾਜ ਕੁਮਾਰ, ਜਤਿੰਦਰ ਕੌਰ, ਦਰਸ਼ਨ ਲਾਲ, ਕਰਮ ਚੰਦ, ਮਨੋਜ ਕੁਮਾਰ, ਬਨਵਾਰੀ ਲਾਲ, ਸੁਨੀਲ ਭਾਟੀਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ ਅਤੇ ਜੈ ਚੰਦ ਆਦਿ ਨੂੰ ਪੂਰੀ ਰਕਮ ਦੇ ਚੈਕ ਮੌਕੇ ਤੇ ਵੰਡੇ ਗਏ।

ਪ੍ਰਧਾਨ ਸ: ਦਰਸ਼ਨ ਸਿੰਘ ਅਤੇ ਅਲਾਟੀਆਂ ਵੱਲੋਂ ਕਈ ਸਾਲਾਂ ਦੀ ਉਡੀਕ ਤੋਂ ਬਾਅਦ ਅੱਜ ਚੈਕ ਮਿਲਣ ਤੇ ਚੇਅਰਮੈਨ ਇੰਮਪਰੂਮੈਂਟ ਟਰੱਸਟ ਜਲੰਧਰ ਦਾ ਧੰਨਵਾਦ ਵੀ ਕੀਤਾ ਗਿਆ।

ਸ: ਦਲਜੀਤ ਸਿੰਘ ਆਹਲੂਵਾਲੀਆਚੇਅਰਮੈਨ ਇੰਮਪਰੂਮੈਂਟ ਟਰੱਸਟ ਜਲੰਧਰ ਵੱਲੋਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਅਲਾਟੀਆਂ ਨੂੰ ਵੀ ਬਣਦੀ ਰਕਮ ਦੇ ਚੈਕ ਤਸਕੀਮ ਕਰ ਦਿੱਤੇ ਜਾਣਗੇ।

ਟਰੱਸਟ ਦੇ ਚੇਅਰਮੈਨ ਸ: ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਟਰੱਸਟ ਵੱਲੋਂ ਆਪਣੀ ਵਿਕਾਸ ਸਕੀਮ 170 ਏਕੜ ਅਤੇ 94.97 ਏਕੜ ਵਿੱਚ ਵਿਕਾਸ ਦੇ ਕੰਮ ਜਲਦ ਪੂਰੇ ਕਰਵਾ ਕੇ ਅਲਾਟੀਆਂ ਨੂੰ ਤੋਫਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਟਰੱਸਟ ਦੀ ਵਿਕਾਸ ਸਕੀਮ 170 ਏਕੜ (ਸੂਰੀਆ ਇਨਕਲੇਵ) ਵਿੱਚ 800 :ਥਣ ਲਾਇਟਾਂ ਜਲਦ ਲਗਾਈਆਂ ਜਾਣਗੀਆਂ।

ਇਸ ਮੌਕੇ ਤੇ ਟਰੱਸਟ ਦੇ ਈ.ਓ. ਸ਼੍ਰੀ ਜਤਿੰਦਰ ਸਿੰਘ, ਐਸ.ਈ.ਸ਼੍ਰੀ ਸਤਿੰਦਰਜੀਤ ਸਿੰਘ, ਮੁਖਤਿਆਰ ਸਿੰਘ, ਪਵਨ ਕੁਮਾਰ, ਅਸ਼ੀਸ਼ ਕੁਮਾਰ, ਨਰਿੰਦਰ ਕੌਰ, ਅਨੁਜ ਰਾਏ, ਕਪਿਲ ਕੁਮਾਰ, ਬਬੂ ਥਾਪਰ, ਪ੍ਰਦੀਪ ਸਿੰਘ, ਜਤਿੰਦਰ ਪਾਲ, ਅਰੁਨ ਠੁਕਰਾਲ ਆਦਿ ਮੌਜੂਦ ਸਨ।

Jalandhar Improvement Trust letter

Yes Punjab Gall Punjab Di


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION