32.1 C
Delhi
Wednesday, May 15, 2024
spot_img
spot_img

ਛਿੜ ਗਈ ਕਿਤੇ ਜਦ ਬਾਤ ਬੰਗਾਲ ਵਾਲੀ, ਕਰਤਾਰੇ ਕਿਹਾ ਨਹੀਂ ਬੰਤਿਆ ਪੁੱਛ ਭਾਈ

ਅੱਜ-ਨਾਮਾ

ਛਿੜ ਗਈ ਕਿਤੇ ਜਦ ਬਾਤ ਬੰਗਾਲ ਵਾਲੀ,
ਕਰਤਾਰੇ ਕਿਹਾ ਨਹੀਂ ਬੰਤਿਆ ਪੁੱਛ ਭਾਈ।

ਬੀਬੀ ਮਮਤਾ ਬਈ ਸ਼ੇਰਨੀ ਬਣੀ ਫਿਰਦੀ,
ਕਹਿੰਦੀ ਸਾਨੂੰ ਨਹੀਂ ਸਮਝਿਓ ਤੁੱਛ ਭਾਈ।

ਮੋਦੀ-ਸ਼ਾਹ ਦੀ ਓਧਰ ਪਈ ਟੀਮ ਕਹਿੰਦੀ,
ਕਰਨੀ ਅਸੀਂ ਵੀ ਨੀਵੀਂ ਨਹੀਂ ਮੁੱਛ ਭਾਈ।

ਲੱਭਦੀ ਲਹਿਰ ਨਾ ਖੱਬੀ ਉਸ ਰਾਜ ਅੰਦਰ,
ਬਣ ਗਿਆ ਕਿੱਦਾਂ ਈ ਕੁਛ ਦਾ ਕੁਛ ਭਾਈ।

ਭਾਈਚਾਰਕ ਜਿਹੀ ਜਿੱਥੇ ਸੀ ਪੌਣ ਵਗਦੀ,
ਵਗੀ ਜਾਂਦੀ ਕੁਲਹਿਣੀ ਜਿਹੀ ਵਾਅ ਭਾਈ।

ਵਧਦਾ ਰਾਸ਼ਨ ਦਾ ਭਾਅ ਉਹ ਵਧੀ ਜਾਂਦਾ,
ਘਟ ਗਿਆ ਜਾਨ ਮਨੁੱਖੀ ਦਾ ਭਾਅ ਭਾਈ।

-ਤੀਸ ਮਾਰ ਖਾਂ
ਜੂਨ 13, 2019

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION