ਯੈੱਸ ਪੰਜਾਬ
ਚੰਡੀਗੜ, 28 ਮਾਰਚ, 2022:
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ ਨੂੰ ਯੂ ਟੀ ਕਾਡਰ ਹੇਠ ਲਿਆਉਣ ਦੀ ਕਾਰਵਾਈ ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਤੇ ਪੰਜਾਬੀਆਂ ਦਾ ਹੱਕ ਹੈ ।
ਉਨਾ ਕਿਹਾ ਕਿ ਪੰਜਾਬੀ ਸੂਬਾ 1966 ਚ ਬਣਿਆ ਸੀ। ਉਸ ਵੇਲੇ ਸਾਂਝੇ ਪੰਜਾਬ ਦੀ ਰਾਜਧਾਨੀ ਚੰਡੀਗੜ ਸੀ। ਵੱਖਰੇ ਸੂਬੇ ਪੰਜਾਬ ਤੇ ਹਰਿਆਣਾ ਪ੍ਰਾਂਤ ਬਣਨ ਬਾਅਦ ਇਸ ਨੂੰ ਦੋਹਾਂ ਸੂਬਿਆਂ ਦੀ ਰਾਜਧਾਨੀ ਐਲਾਨਿਆ ਗਿਆ।
ਉਸ ਸਮੇਂ ਦੇ ਕੇਂਦਰੀ ਹਾਕਮਾਂ,ਚੰਡੀਗੜ ਪੰਜਾਬ ਨੂੰ ਦੇਣ ਤੇ ਹਰਿਆਣਾ ਨੂੰ ਵੱਖਰੀ ਰਾਜਧਾਨੀ ਬਣਾਉਣ ਸਮਾਂ ਦਿਤਾ ਗਿਆ ਪਰ ਰਾਜਸੀ ਚਲਾਕੀ ਨਾਲ ਚੰਡੀਗੜ ਨੂੰ ਕੇਂਦਰੀ ਪ੍ਰਦੇਸ਼ ਐਲਾਨਦਿਆਂ ,ਇਹ ਸ਼ਰਤ ਵੀ ਲਾ ਦਿਤੀ ਕਿ ਇਸ ਦੇ ਬਦਲੇ ਅਬੋਹਰ,ਫਾਜਲਿਕਾ ਦਾ ਖੇਤਰ ,ਹਰਿਆਣਾ ਨੂੰ ਦੇਣਾ ਪਵੇਗਾ ਜਿਸ ਖਿਲਾਂਫ ਲੰਬੀ ਲੜਾਈ ਲੜੀ ਗਈ ।ਇਸ ਤੋਂ ਪਹਿਲਾਂ ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਉਕਤ ਦੋਹਾਂ ਸੂਬਿਆਂ ਤੋਂ ਲੈ ਚੁਕੀ ਹੈ।ਬੀਐਸਐਫ ਦਾ ਘੇਰਾ ਵੀ 30 ਤੋਂ 50 ਕਿਲੋਮੀਟਰ ਕਰ ਦਿਤਾ ਗਿਆ ਹੈ।
ਸਾਬਕਾ ਸਪੀਕਰ ਨੇ ਕੇਂਦਰ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਇਸ ਸਰਹੱਦੀ ਪ੍ਰਾਂਤ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਵੇ ਅਤੇ ਇਹ ਫੈਸਲਾ ਤੁਰੰਤ ਵਾਪਸ ਲਵੇ।ਉਨਾ ਬਾਦਲਾਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨਾ ਦੀ ਲੰਬਾ ਸਮਾਂ ਕੇਂਦਰ ਨਾਲ ਸਤਾ ਦੀ ਸਾਂਝ ਰਹੀ ਹੈ ਤੇ ਇੰਨਾ ਦੀਆਂ ਗਲਤੀਆਂ ਦਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ