32.1 C
Delhi
Wednesday, May 8, 2024
spot_img
spot_img

ਗੁਜਰਾਤ ਦੇ ਸਿੱਧੀ ਧਮਾਲ ਨਾਚ ’ਚ ਖੂਬ ਤਾੜੀਆਂ ਦੀ ਗੂੰਜ ਰਹੀ

ਯੈੱਸ ਪੰਜਾਬ
ਹੁਸ਼ਿਆਰਪੁਰ, 29 ਮਾਰਚ, 2022 –
ਜਿਲ੍ਹਾ ਪ੍ਰਸ਼ਾਸਨ ਵਲੋਂ ਲਾਜਵੰਤੀ ਸਟੇਡੀਅਮ ਵਿਚ ਕਰਵਾਏ ਜਾ ਰਹੇ ਕਰਾਫ਼ਟਸ ਬਾਜਾਰ ਵਿਚ ਗੁਜਰਾਤ ਦੇ ਸਿੱਧੀ ਧਮਾਲ ਨਾਚ ਵਿਚ ਖੂਬ ਤਾੜੀਆਂ ਦੀ ਗੂੰਜ ਰਹੀ ਹੈ। ਪ੍ਰੋਗਰਾਮ ਅਫ਼ਸਰ ਸਬੀਰ ਹੁਸੈਨ ਦੱਸਦੇ ਹਨ ਕਿ ਇਸ ਨਾਚ ਵਿਚ 15-12 ਅਤੇ 20 ਬੱਚੇ ਹਿੱਸਾ ਲੈਂਦੇ ਹਨ। ਸਾਰੇ ਕਲਾਕਾਰ ਮੁਸਲਿਮ ਹਨ ਅਤੇ ਇਹ ਨਾਚ ਹਜਰਤ ਬਾਬਾ ਗੋਰੀ ਦੀ ਦਰਗਾਹ ਜੋ ਸੂਰਤ ਤੋਂ 100 ਕਿਲੋਮੀਟਰ ਦੀ ਦੂਰੀ ’ਤੇ ਹੈ ਦੀ ਅਰਾਧਨਾ ਦੇ ਤੌਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਾਚ ਵਿਆਹ ਮੌਕੇ ਵੀ ਕੀਤਾ ਜਾਂਦਾ ਹੈ।

ਸ਼ਾਮ ਨੂੰ ਸ਼ੁਰੂ ਹੋਇਆ ਨਾਚ ਅਗਲੇ ਦਿਨ ਸਵੇਰ ਤੱਕ ਚੱਲਦਾ ਹੈ ਅਤੇ ਕਈ ਵਿਆਹਾਂ ਵਿਚ ਤਾਂ 2 ਦਿਨ ਤੱਕ ਲਗਾਤਾਰ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਇਕ ਟੀਮ ਹਟਣ ਤੋਂ ਬਾਅਦ ਦੂਜੀ ਟੀਮ ਨਾਲ ਹੀ ਨਾਚ ਕਰਨਾ ਸ਼ੁਰੂ ਕਰ ਦਿੰਦੀ ਹੈ।

ਸਬੀਰ ਹੁਸੈਨ ਦੱਸਦੇ ਹਨ ਕਿ ਇਹ ਨਾਚ ਗੁਜਰਾਤ ਦੇ ਸਾਰੇ ਜ਼ਿਲਿ੍ਹਆਂ ਵਿਚ ਕੀਤਾ ਜਾਂਦਾ ਹੈ। ਸਾਰੇ ਜ਼ਿਲਿ੍ਹਆਂ ਦੇ ਨਾਚ ਕਰਨ ਵਾਲੇ ਇਕ ਸਥਾਨ ’ਤੇ ਜਮ੍ਹਾਂ ਹੁੰਦੇ ਹਨ ਅਤੇ ਉਹ ਆਪਣੀ ਅਰਾਧਨਾ ਕਰਦੇ ਹਨ। ਇਨ੍ਹਾਂ ਲੋਕਾਂ ਦੇ ਜਦ ਸ਼ਾਦੀ-ਵਿਆਹ ਹੁੰਦੇ ਹਨ ਤਾਂ ਉਹ ਆਪਣੇ ਸਮਾਜ ਸਿੱਧੀ ਸਮਾਜ ਵਿਚ ਹੀ ਕਰਦੇ ਹਨ ਅਤੇ ਬਾਹਰ ਤੋਂ ਕੋਈ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਜਾਂਦਾ।

ਉਨ੍ਹਾਂ ਦੱਸਿਆ ਕਿ ਸਿੱਧੀ ਜਾਤੀ ਨੂੰ ਟ੍ਰਾਈਬਲ ਵਿਚ ਗਿਣਿਆ ਜਾਂਦਾ ਹੈ, ਜਿਸ ਤਹਿਤ ਇਸ ਜਾਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਉਨ੍ਹਾਂ ਨੂੰ ਜ਼ਰੂਰੀ ਪ੍ਰਦਾਨ ਹੁੰਦੀਆਂ ਹਨ। ਅਸਲੀਅਤ ਵਿਚ ਇਹ ਆਦਿ ਵਾਸੀ ਸ਼ੇ੍ਰਣੀ ਵਿਚ ਆਉਂਦੇ ਹਨ ਅਤੇ ਇਸ ਦੌਰਾਨ ਜੇਕਰ ਲੜਕਾ ਲੜਕੀ ਇਕ ਦੂਜੇ ਨੂੰ ਪਸੰਦ ਕਰ ਲੈਂਦੇ ਹਨ ਤਾਂ ਸ਼ਾਦੀ ਘਰ ਵਾਲਿਆਂ ਦੀ ਰਜ਼ਾਮੰਦੀ ਨਾਲ ਕਰਵਾ ਦਿੱਤੀ ਜਾਂਦੀ ਹੈ।

ਸਬੀਰ ਹੁਸੈਨ ਦੱਸਦੇ ਹਨ ਕਿ ਉਨ੍ਹਾਂ ਦੇ ਬਜੁਰਗ ਅਫਰੀਕਾ ਤੋਂ ਹਨ ਅਤੇ ਇਹ ਨਾਚ ਗਾਡ ਗਿਫਟਡ ਹੈ। 7-8 ਸਾਲ ਤੋਂ ਹੀ ਬੱਚੇ ਆਪਣੇ ਆਪ ਕਰਨ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਉਹ 1992 ਤੋਂ ਉਹ ਇਹ ਕੰਮ ਕਰ ਰਹੇ ਹਨ ਅਤੇ ਜਿਹੜੇ ਬੱਚੇ ਉਨ੍ਹਾਂ ਦੇ ਨਾਚ ਵਿਚ ਸ਼ਾਮਲ ਹਨ, ਉਨ੍ਹਾਂ ਦੀ ਪੂਰੀ ਦੇਖਭਾਲ ਉਹ ਆਪਣੇ ਬੱਚਿਆਂ ਵਾਂਗ ਕਰਦੇ ਹਨ।

ਕਰਾਫ਼ਟਸ ਬਾਜ਼ਾਰ ਵਿਚ ਆਉਣ ’ਤੇ ਉਨ੍ਹਾਂ ਨੂੰ ਹੁਸਿਆਰਪੁਰ ਦੇ ਲੋਕਾਂ ਨੇ ਜੋ ਪਿਆਰ ਦਿੱਤਾ ਉਸ ਲਈ ਉਹ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੁਵਿਧਾਵਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ ਨੇ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਨੂੰ ਸ਼ਬਦਾਂ ਵਿਚ ਨਹੀਂ ਦੱਸਿਆ ਜਾ ਸਕਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION