33.1 C
Delhi
Tuesday, May 7, 2024
spot_img
spot_img

ਖ਼ੇਲੋ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਬਣਿਆ ਹਾਕੀ ਚੈਂਪੀਅਨ

ਯੈੱਸ ਪੰਜਾਬ
ਜਲੰਧਰ, 10 ਜੂਨ, 2022 –
ਪੰਜਾਬ ਹਾਕੀ ਟੀਮ ਨੇ ਖ਼ੇਲੋ ਇੰਡੀਆ ਯੂਥ ਗੇਮਜ਼ ਦੇ ਮਰਦਾਂ ਦੇ ਵਰਗ ਵਿਚ ਹਾਕੀ ਚੈਂਪੀਅਨ ਜਿੱਤ ਲਈ ਹੈ।

ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 4 ਜੂਨ ਤੋਂ ਹਰਿਆਣਾ ਵਿਖੇ ਜਾਰੀ ਖ਼ੇਲੋ ਇੰਡੀਆ ਯੂਥ ਗੇਮਜ਼ ਦੇ ਹਾਕੀ ਵਿਚ ਮਰਦਾ ਦੇ ਵਰਗ ਵਿਚ ਪੰਜਾਬ ਨੇ ਫਾਈਨਲ ਵਿਚ ਉੱਤਰ ਪ੍ਰਦੇਸ਼ ਨੂੰ 3-1 ਦੇ ਗੋਲ਼ਾਂ ਦੇ ਫਰਕ ਨਾਲ ਹਰਾਕੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ ਹੈ ।

ਸ਼ੰਮੀ ਨੇ ਅੱਗੇ ਕਿਹਾ ਕਿ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਟੀਮ ਦੇ ਭਾਗ ਲੈਣ ਤੋਂ ਪਹਿਲੈਣ 15 ਦਿਨਾਂ ਦੇ ਕੋਚਿੰਗ ਕੈੰਪ ਵਿਚ ਖਿਡਾਰੀਆਂ ਤੇ ਕੋਚਾਂ ਦੀ ਅਣਥੱਕ ਮੇਹਨਤ ਦਾ ਨਤੀਜਾ ਹੈ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੁੱਖ ਰੱਖਦੇ ਹੋਏ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਨੇ ਪੰਜਾਬ ਦੇ ਇਸ ਜੇਤੂ ਟੀਮ ਨੂੰ 1.00 ਲੱਖ ਰੁਪਏ ਦਾ ਨਗਦ ਪੁਰਸਕਾਰ ਇਲਾਵਾ ਹਰੇਕ ਖਿਡਾਰੀ ਨੂੰ ਕੰਪੋਜਿਟ ਹਾਕੀਆਂ ਅਤੇ ਖੇਡ ਕਿੱਟ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਟੀਮ ਦੀ ਜੇਤੂ ਟੀਮ ਨੂੰ ਨਗਦ ਪੁਰਸਕਾਰ ਨਾਲ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ।

ਖ਼ੇਲੋ ਇੰਡੀਆ ਯੂਥ ਗੇਮਜ਼ ਵਿਚ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੀ ਦੇਖ ਰੇਖ ਵਿਚ ਤਿਆਰ ਕਰਕੇ ਭੇਜੀ ਪੰਜਾਬ ਹਾਕੀ ਟੀਮ ਵਲੋਂ ਸੋਂ ਤਮਗਾ ਜਿੱਤਣ ਉਪਰ ਗੁਰਮੇਲ ਸਿੰਘ, ਹਰਦੀਪ ਸਿੰਘ ਨੀਟਾ, ਹਰਪ੍ਰੀਤ ਸਿੰਘ ਮੰਡੇਰ, ਦਲਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਦਵਿੰਦਰ ਸਿੰਘ ਗਰਚਾ, ਬਲਦੇਵ ਸਿੰਘ, ਬ੍ਰਗੇਡੀਅਰ ਹਰਚਰਨ ਸਿੰਘ (ਸਾਰੇ ਓਲੰਪੀਅਨ), ਨਿਰਮਲ ਸਿੰਘ, ਰਾਜਬੀਰ ਕੌਰ, ਬਲਦੇਵ ਸਿੰਘ ਕੰਵਲਪ੍ਰੀਤ ਸਿੰਘ ਚਾਹਲ, ਜੁਗਰਾਜ ਸਿੰਘ, ਬਿਕਰਮਜੀਤ ਸਿੰਘ, ਸੁਖਜੀਤ ਕੌਰ (ਸਾਰੇ ਅੰਤਰ ਰਾਸ਼ਟਰੀ ਖਿਡਾਰੀ), ਬਲਦੇਵ ਸਿੰਘ ਦਰੋਣਾਚਾਰੀਆ ਅਵਾਰਡੀ, ਨਿਤਿਨ ਕੋਹਲੀ, ਸੁਰਿੰਦਰ ਸਿੰਘ ਭਾਪਾ, ਜਗਰੂਪ ਸਿੰਘ ਝਰਖੜ ਅਤੇ ਕੰਵਲਜੀਤ ਸਿੰਘ (ਡਾਇਰੈਕਟਰ, ਖਾਲਸਾ ਅਕੈਡਮੀ) ਨੇ ਜਿਥੇ ਪੰਜਾਬ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਉੱਥੇ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਵੱਲੋਂ ਪੰਜਾਬ ਦੀ ਸੋਨ ਤਮਗਾ ਜੇਤੂ ਟੀਮ ਨੂੰ 1.00 ਲੱਖ ਰੁਪਏ ਦਾ ਨਗਦ ਪੁਰਸਕਾਰ ਇਲਾਵਾ ਹਰੇਕ ਖਿਡਾਰੀ ਨੂੰ ਕੰਪੋਜਿਟ ਹਾਕੀਆਂ ਅਤੇ ਖੇਡ ਕਿੱਟ ਦੇਕਰ ਸਨਮਾਨਿਤ ਕਰਨ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਨੋਟ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਤੋਂ ਬਾਅਦ ਸਿਰਮੌਰ ਹਾਕੀ ਆਰਗੇਨਾਈਜੇਸ਼ਨ, ਹਾਕੀ ਇੰਡੀਆ ਵੱਲੋਂ ਭਾਰਤ ਵਿੱਚ ਓਲੰਪੀਅਨ ਪਰਗਟ ਸਿੰਘ ਦੀ ਅਗਵਾਈ ਵਿੱਚ ਹਾਕੀ ਪੰਜਾਬ ਦਾ ਗਠਨ ਕੀਤਾ ਗਿਆ ਹੈ ਅਤੇ ਪੰਜਾਬ ਦੀ ਇਸ ਟੀਮ ਨੂੰ ਐਡਹਾਕ ਕਮੇਟੀ ਵੱਲੋਂ ਵੀ ਭੇਜਿਆ ਗਿਆ ਹੈ, ਇਸ ਲਈ ਨਲੀਮਬਤ ਹਾਕੀ ਪੰਜਾਬ ਕੋਈ ਅਧਿਕਾਰਤ ਖ਼ਬਰ ਜਾਰੀ ਨਹੀਂ ਕਰ ਸਕਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION