35.1 C
Delhi
Tuesday, May 7, 2024
spot_img
spot_img

ਕੁਲਵੰਤ ਸਿੰਘ ਤੇ ਬੱਬੀ ਬਾਦਲ ਨੇ ਸਫਾਈ ਕਾਮਿਆਂ ਦੀ ਭੁੱਖ ਹੜਤਾਲ ਖਤਮ ਕਰਵਾਈ

ਯੈੱਸ ਪੰਜਾਬ
ਮੋਹਾਲੀ , ਮਾਰਚ 31, 2022 –
ਆਮ ਆਦਮੀ ਦੀ ਸਰਕਾਰ ਵਿੱਚ ਕਿਸੇ ਗਰੀਬ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ ਹਰ ਵਰਗ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਨਗਰ ਨਿਗਮ ਮੋਹਾਲੀ ਵਿਖੇ ਚੌਥਾ ਦਰਜਾ ਕਰਮਚਾਰੀਆਂ ਯੂਨੀਅਨ ਵੱਲੋਂ ਮਜ਼ਦੂਰਾ ਦੇ ਹੋ ਰਹੇ ਸ਼ੋਸ਼ਣ ਦੇ ਖਿਲਾਫ ਭੁੱਖ ਹੜਤਾਲ ਤੇ ਬੈਠੇ ਮੁਲਜ਼ਮਾਂ ਦੀ ਹੜਤਾਲ ਨੂੰ ਖਤਮ ਕਰਵਾਉਣ ਪਹੁੰਚੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਯੂਨੀਅਨ ਦੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਆਖੇਂ।

ਉਨਾਂ ਯੂਨੀਅਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਅਨ ਵੱਲੋਂ ਜੋ ਦੋਸ਼ ਠੇਕੇਦਾਰ, ਕੌਂਸਲਰ ਅਤੇ ਨਿਗਮ ਦੇ ਅਧਿਕਾਰੀਆਂ ਉੱਤੇ ਲਗਾਏ ਗਏ ਹਨ ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਵਿਅਕਤੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਕੁਲਵੰਤ ਸਿੰਘ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਯੂਨੀਅਨ ਦੇ ਆਗੂਆਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ।

ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੀ ਬਾਦਲ ਨੇ ਕਿਹਾ ਉਨਾਂ ਦੀ ਸਰਕਾਰ ਵਿੱਚ ਨਾ ਧੱਕਾ ਕਰਾਂਗੇ ਨਾ ਧੱਕਾ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਕੌਂਸਲਰ,ਯੂਨੀਅਨ ਦੇ ਚੇਅਰਮੈਨ ਕਰਮਬੀਰ,ਜਗਬੀਰ ਸਿੰਘ,ਧਨੰਜੈ, ਰਕੇਸ਼, ਹਰਪਾਲ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇਕਵਿੰਦਰ ਸਿੰਘ ਗੋਸਲ, ਕਰਤਾਰ ਸਿੰਘ, ਪ੍ਰਵੀਨ ਟਾਕ,ਪਰੇਮ ਕੁਮਾਰ,ਭੂਰੇ ਲਾਲ,ਸ੍ਰੀਪਾਲ ਜੀ,ਜਸਵਿੰਦਰ ਸਿੰਘ, ਹੈਪੀ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION