30.1 C
Delhi
Tuesday, May 7, 2024
spot_img
spot_img

ਕਾਂਗਰਸ ਸਰਕਾਰ ਕਰੇਗੀ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ: ਜਾਖ਼ੜ ਦਾ ਬਾਸਮਤੀ ਨਿਰਯਾਤਕਾਂ ਅਤੇ ਰਾਈਸ ਮਿੱਲਰਾਂ ਨੂੰ ਭਰੋਸਾ

ਚੰਡੀਗੜ, 7 ਸਤੰਬਰ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਬਾਸਮਤੀ ਇੰਡਸਟਰੀ ਦੀਆਂ ਮੁਸਕਿਲਾਂ ਦਾ ਹੱਲ ਕਰਵਾਇਆ ਜਾਵੇਗਾ। ਨਾਲ ਹੀ ਉਨਾਂ ਨੇ ਕਿਹਾ ਕਿ ਚੌਲ ਸਨਅੱਤ ਦੀਆਂ ਬੈਂਕ ਗਰੰਟੀ ਅਤੇ ਲੇਵੀ ਸਕਿਉਰਟੀ ਨਾਲ ਸਬੰਧਤ ਮਸਕਿਲਾਂ ਦਾ ਵੀ ਹੱਲ ਕਰਵਾਇਆ ਜਾਵੇਗਾ।

ਉਨਾਂ ਇਹ ਗੱਲ ਉਨਾਂ ਨੂੰ ਮਿਲਣ ਪੁੱਜੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਅਤੇ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਵਫਦ ਨੂੰ ਕਹੀ। ਇਸ ਮੌਕੋ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਆਵਲਾਂ ਅਤੇ ਫਾਜ਼ਿਲਕਾ ਦੇ ਕਾਰਜਕਾਰੀ ਜ਼ਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ ਵੀ ਹਾਜਰ ਸਨ।

ਇਸ ਮੌਕੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਾਲ ਿਸ਼ਨ ਨੇ ਕਿਹਾ ਕਿ ਪੰਜਾਬ ਦੇ ਬਾਸਮਤੀ ਨੂੰ ਨਿਰਯਾਤ ਕਰਨ ਵਿਚ ਉਨਾਂ ਦਾ ਲਾਗਤ ਖਰਚਾ ਜਿਆਦਾ ਬੈਠਦਾ ਹੈ ਜਿਸ ਕਾਰਨ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਬਾਸਮਤੀ ਰਾਇਸ ਸਨੱਅਤ ਬਾਸਮਤੀ ਦੇ ਨਿਰਯਾਤ ਵਿਚ ਪਿੱਛੜ ਜਾਵੇਗੀ। ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਭਾਰਤ ਭੂਸ਼ਣ ਬਿੰਟਾਂ ਨੇ ਚੌਲ ਸਨੱਅਤ ਦੀਆਂ ਲੇਵੀ ਸਕਿਉਰਟੀ, ਬੈਂਕ ਗਰੰਟੀ ਆਦਿ ਸਬੰਧੀ ਮੰਗਾਂ ਵੀ ਰੱਖੀਆਂ।

ਇਸ ਤੇ ਸ੍ਰੀ ਜਾਖੜ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕੋਲ ਉਨਾਂ ਦੀਆਂ ਮੰਗਾਂ ਪ੍ਰਭਾਵੀ ਤਰੀਕੇ ਨਾਲ ਉਠਾ ਕੇ ਉਨਾਂ ਦਾ ਹੱਲ ਕਰਵਾਇਆ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਬਾਸਮਤੀ ਦੇ ਟੈਕਸ ਦੀਆਂ ਦਰਾਂ ਸਾਰੇ ਸੂਬਿਆਂ ਵਿਚ ਇਕਸਮਾਨ ਹੋਣ ਤਾਂਹੀ ਪੰਜਾਬ ਦੀ ਸਨੱਅਤ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮੁਕਾਬਲਾ ਕਰ ਸਕਦੀ ਹੈ। ਉਨਾਂ ਨੇ ਕਿਹਾ ਕਿ ਇਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਨੱਅਤਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣਗੇ।

ਸ੍ਰੀ ਜਾਖੜ ਨੇ ਕਿਹਾ ਕਿ ਬਾਸਮਤੀ ਦੀ ਕਾਸਤ ਰਾਜ ਸਰਕਾਰ ਦੀ ਫਸਲੀ ਵਿਭਿੰਨਤਾ ਨੀਤੀ ਤਹਿਤ ਕਰਵਾਈ ਜਾਂਦੀ ਹੈ ਅਤੇ ਇਸ ਦੀ ਕਾਸਤ ਨਾਲ ਪਾਣੀ ਦੀ ਵੱਡੀ ਪੱਧਰ ਤੇ ਬਚਤ ਹੁੰਦੀ ਹੈ ਅਤੇ ਇਹ ਕਿਸਾਨਾਂ ਵਿਚ ਵੀ ਮਕਬੂਲ ਫਸਲ ਹੈ। ਜਦ ਕਿ ਇਸਦੇ ਨਿਰਯਾਤ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਵੀ ਮਿਲਦੀ ਹੈ। ਇਸ ਲਈ ਇਸ ਸਨੱਅਤ ਦੀਆਂ ਮੁਸਕਿਲਾਂ ਨੂੰ ਸਰਕਾਰ ਵੱਲੋਂ ਤਰਜੀਹੀ ਅਧਾਰ ਤੇ ਹੱਲ ਕੀਤਾ ਜਾਵੇਗਾ।

ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਕਿਸਾਨ ਅਤੇ ਸਨਅੱਤ ਦੋਨੋਂ ਤਰਹੀਹਾਂ ਹਨ। ਉਨਾਂ ਨੇ ਕਿਹਾ ਕਿ ਕਿਸਾਨੀ ਦੀ ਤਰੱਕੀ ਨਾਲ ਹੀ ਸੂਬੇ ਵਿਚ ਤਰੱਕੀ ਆਵੇਗੀ ਅਤੇ ਸਨਅੱਤ ਦੀ ਮਜਬੂਤੀ ਨਾਲ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵਧਣਗੇ। ਜਦ ਕਿ ਬਾਸਮਤੀ ਸਨੱਅਤ ਵਿਚ ਤਾਂ ਦੋਨੋਂ ਸੈਕਟਰ ਹੀ ਸ਼ਾਮਿਲ ਹਨ ਇਸ ਲਈ ਇਸ ਸੈਕਟਰ ਦੀਆਂ ਮੰਗਾਂ ਨੂੰ ਤਾਂ ਸਰਕਾਰ ਪਹਿਲ ਦੇ ਅਧਾਰ ਦੇ ਹੱਲ ਕਰੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION