28.1 C
Delhi
Tuesday, May 7, 2024
spot_img
spot_img

ਐਨ.ਜੀ.ਡੀ.ਆਰ.ਐਸ. ਨੂੰ ਸਟੇਟ ਡਾਟਾ ਸੈਂਟਰ ਮੁਹਾਲੀ ਵਿਖ਼ੇ ਕੀਤਾ ਤਬਦੀਲ, ਟੈਸਟ ਰੰਨ ਰਿਹਾ ਸਫ਼ਲ: ਰਵਨੀਤ ਕੌਰ

ਯੈੱਸ ਪੰਜਾਬ
ਚੰਡੀਗੜ੍ਹ, 12 ਜੁਲਾਈ, 2021 –
ਵਧੀਕ ਮੁੱਖ ਸਕੱਤਰ ਮਾਲ, ਰਵਨੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਜੇਨੇਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ.) ਅਤੇ ਇਸ ਦਾ ਡਾਟਾਬੇਸ ਐਨ.ਆਈ.ਸੀ. ਕਲਾਊਡ ਮੇਘਰਾਜ, ਨਵੀਂ ਦਿੱਲੀ ਤੋਂ ਸਟੇਟ ਡਾਟਾ ਸੈਂਟਰ, ਮੁਹਾਲੀ ਵਿੱਚ ਤਬਦੀਲ ਹੋ ਗਿਆ ਹੈ।

ਇਸ ਸਬੰਧੀ ਲੋੜੀਂਦੇ ਵੇਰਵੇਆਂ ਨੂੰ ਸਾਂਝਾ ਕਰਨ ਤੋਂ ਬਾਅਦ ਸਬ ਰਜਿਸਟਰਾਰਾਂ ਅਤੇ ਹੋਰ ਫੀਲਡ ਸਟਾਫ ਵੱਲੋਂ 11 ਜੁਲਾਈ ਨੂੰ ਸਿਸਟਮ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ।

ਇਹ ਨਵਾਂ ਸਿਸਟਮ ਸਟੇਟ ਡਾਟਾ ਸੈਂਟਰ, ਮੁਹਾਲੀ ਜ਼ਰੀਏ 12 ਜੁਲਾਈ ਤੋਂ ਕਾਰਜਸ਼ੀਲ ਹੋ ਗਿਆ ਹੈ ਅਤੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਸੇਵਾਵਾਂ ਵੈਬਸਾਈਟ (https://igrpunjab.gov.in) ‘ਤੇ ਮੁੜ ਸ਼ੁਰੂ ਹੋ ਗਈਆਂ ਹਨ।

ਉਹਨਾਂ ਅੱਗੇ ਕਿਹਾ ਕਿ ਸਟੇਟ ਡਾਟਾ ਸੈਂਟਰ ਵਿੱਚ ਤਬਦੀਲੀ ਹੋਣ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਗਤੀ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਅਤੇ ਸਾਰੇ ਭਾਈਵਾਲਾਂ ਨੂੰ ਵੱਡੀ ਰਾਹਤ ਮਿਲੇਗੀ।

ਉਹਨਾਂ ਦੱਸਿਆ ਕਿ ਹੁਣ ਤੱਕ ਐਨਜੀਡੀਆਰਐਸ ਵਿੱਚ ਕੋਈ ਵੀ ਲੋੜੀਂਦਾ ਅਪਡੇਸ਼ਨ ਐਨਆਈਸੀ, ਪੁਣੇ ਵੱਲੋਂ ਕੀਤਾ ਜਾਂਦਾ ਹੈ ਅਤੇ ਸੂਬੇ ਨੂੰ ਐਨਜੀਡੀਆਰਐਸ ਵਿੱਚ ਕਿਸੇ ਵੀ ਤਬਦੀਲੀ ਜਾਂ ਵਿਕਾਸ ਲਈ ਹਰ ਵਾਰ ਐਨਆਈਸੀ, ਪੁਣੇ ਨਾਲ ਸੰਪਰਕ ਕਰਨਾ ਪੈਂਦਾ ਹੈ ਜੋ ਬੇਲੋੜੀ ਦੇਰੀ ਦਾ ਕਾਰਨ ਬਣਦਾ ਹੈ।

ਇਸ ਲਈ ਮਾਲ ਵਿਭਾਗ ਨੇ ਐਨਆਈਸੀ ਪੰਜਾਬ ਨੂੰ ਐਨਆਈਸੀ, ਪੁਣੇ ਤੋਂ ਸੋਰਸ ਕੋਡ ਲੈਣ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਿਹਾ ਹੈ ਤਾਂ ਜੋ ਸਥਾਨਕ ਇਨਫਰਮੇਟਿਕਸ ਸੈਂਟਰ ਸਾਫਟਵੇਅਰ ਨੂੰ ਜਦੋਂ ਲੋੜੀਂਦਾ ਹੋਵੇ, ਜਨਤਕ ਹਿੱਤ ਵਿੱਚ ਅਪਡੇਟ ਕਰ ਸਕੇ।

ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਉਮੀਦ ਹੈ ਕਿ ਸਥਾਨਕ ਲੋੜ ਮੁਤਾਬਕ ਸਿਸਟਮ ਨੂੰ ਸੋਧਣ ਦੀ ਤਾਕਤ ਮਿਲਣ ਨਾਲ ਸਿਸਟਮ ਦੀ ਕੁਸ਼ਲਤਾ ਵਿਚ ਹੋਰ ਵੀ ਵਾਧਾ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION