30.1 C
Delhi
Wednesday, May 8, 2024
spot_img
spot_img

‘ਆਪ’ ਵਿਧਾਇਕ ਬੇਅਦਬੀਆਂ ਦੇ ਮਾਮਲੇ ’ਤੇ ਚੁੱਪ ਤੋੜਣ: ਪੰਥਕ ਤਾਲਮੇਲ ਸੰਗਠਨ ਵੱਲੋਂ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਪੱਤਰ

ਯੈੱਸ ਪੰਜਾਬ
ਅੰਮ੍ਰਿਤਸਰ, 26 ਸਤੰਬਰ, 2022:
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋਰ ਕਮੇਟੀ ਮੈਂਬਰ ਰਾਣਾ ਇੰਦਰਜੀਤ ਸਿੰਘ, ਸੁਲੋਚਨਬੀਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਡਾ:ਖੁਸ਼ਹਾਲ ਸਿੰਘ ਕੇਂਦਰੀ ਸਿੰਘ ਸਭਾ, ਪੰਥਕ ਅਸੈਂਬਲੀ ਪ੍ਰਤੀਨਿਧ ਜਥੇਦਾਰ ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਵਕਿਰਨ ਸਿੰਘ ਐਡਵੋਕੇਟ ਦੇ ਦਸਤਖ਼ਤਾਂ ਹੇਠ ਲਿਖਿਆ ਇਕ ਪੱਤਰ ਪੰਜਾਬ ਦੇ ਸਮੂਹ ਵਿਧਾਇਕਾਂ ਭੇਜਿਆ ਜਾ ਰਿਹਾ ਹੈ ਅਤੇ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ’ਤੇ ਧਾਰੀ ਚੁੱਪ ਨੂੰ ਤੋੜਿਆ ਜਾਵੇ।

ਇਹ ਪੱਤਰ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਨਹੀਂ ਭੇਜਿਆ ਗਿਆ ਹੈ ਕਿਉਂਕਿ ਉਹ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿਚ ਇਸ ਮੁੱਦੇ ਨੂੰ ਉਠਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ-ਕਾਲੀ ਤੇ ਸਰਬ-ਕਲਿਆਣਕਾਰੀ ਹੈ ਅਤੇ ਸਰਬ-ਪ੍ਰਕਾਰੀ ਜੀਵਾਂ ਦੀ ਰੱਖਿਆ ਸੁਰੱਖਿਆ ਲਈ ਅਗਵਾਈ ਕਰਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਤਮਕ ਫ਼ਲਸਫ਼ਾ ਦੁਨੀਆਂ ਭਰ ਦੇ ਹਰ ਫਿਰਕੇ, ਜ਼ਾਤ, ਬਰਾਦਰੀ ਅਤੇ ਕਬੀਲੇ ਨੂੰ ਆਪਣੇ ਪ੍ਰੇਮ ਭਰੇ ਕਲਾਵੇ ਵਿਚ ਲੈਂਦਾ ਹੈ।

ਇਹ ਪੱਤਰ ਬੜੇ ਭਾਰੀ ਦੁੱਖ ਨਾਲ ਲਿਖ ਰਹੇ ਹਾਂ ਕਿ ਪੰਜਾਬ ਦੀ ਧਰਤੀ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਐਲਾਨੀਆ ਵੀ ਹੋਈਆਂ ਹਨ ਅਤੇ ਅਣ-ਐਲਾਨੀਆ ਵੀ ਹੋਈਆਂ ਹਨ।1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਫਰੀਦਕੋਟ ਦੇ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਐਲਾਨੀਆ ਚੋਰੀ ਕੀਤੀ ਗਈ। 12 ਅਕਤੂਬਰ 2015 ਨੂੰ ਕਿਸੇ ਨਾ ਕਿਸੇ ਬੀੜ ਦੇ ਪੰਨੇ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਤੋਂ ਇਲਾਵਾ ਹੋਰਾਂ ਪਿੰਡਾਂ ਵਿਚ ਖਿਲਾਰੇ ਗਏ।

ਰੋਸ ਵਜੋਂ 14 ਅਕਤੂਬਰ ਨੂੰ ਸੰਗਤਾਂ ਦੇ ਸ਼ਾਂਤਮਈ ਧਰਨੇ’ਤੇ ਅਕਾਲੀ ਸਰਕਾਰ ਵਲੋਂ ਕੀਤੇ ਹਮਲੇ ਦੌਰਾਨ ਗੋਲੀ ਕਾਂਡ ਵਰਤਾਇਆ ਗਿਆ। ਇਸੇ ਦਿਨ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਨੇ ਸੰਗਤਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਤੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਰਾਜ ਵਿਚ 1 ਜੂਨ 2015 ਤੋਂ 19 ਅਕਤੂਬਰ 2015 ਤੱਕ 122 ਘਟਨਾਵਾਂ ਦੇ ਰਿਕਾਰਡ ਸਾਹਮਣੇ ਆਏ।

ਇਸ ਸਾਰੇ ਘਟਨਾਕ੍ਰਮ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵਲੋਂ ਕੋਈ ਇਨਸਾਫ਼ ਨਾ ਮਿਲਣ’ਤੇ ਖ਼ਾਲਸਾ ਪੰਥ ਨੇ 20-21 ਅਕਤੂਬਰ 2018 ਨੂੰ ਪੰਥਕ ਅਸੈਂਬਲੀ ਬੁਲਾ ਕੇ ਸੰਸਾਰ ਸਾਹਮਣੇ ਸੱਚ ਰੱਖਿਆ ਅਤੇ ਸਰਕਾਰਾਂ ਦੀ ਬੇਈਮਾਨੀ ਦਾ ਪਰਦਾਫਾਸ਼ ਕੀਤਾ। ਪੰਥਕ ਅਸੈਂਬਲੀ ਅੰਮ੍ਰਿਤਸਰ ਵਲੋਂ ਇਕ ‘ਕੱਚਾ ਚਿੱਠਾ’ ਪ੍ਰਕਾਸ਼ਿਤ ਕੀਤਾ ਗਿਆ ਅਤੇ ਵੰਡਿਆ ਗਿਆ।

ਲੋਕ-ਕਚਹਿਰੀ ਵਿਚ ਸਬੂਤ ਪੇਸ਼ ਹੋ ਜਾਣ ਦੇ ਬਾਵਜੂਦ ਹਰ ਸਰਕਾਰ ਨੇ ਸੱਚ ਨੂੰ ਕਿਨਾਰੇ ਰੱਖਿਆ ਅਤੇ ਇਸ ਮਾਮਲੇ’ਤੇ ਵੋਟ ਦਾ ਦਾਅ ਖੇਡਿਆ। ਸਿੱਖ ਪੰਥ ਡੂੰਘੇ ਸਦਮੇ ਵਿਚ ਹੈ ਕਿ ਸਿੱਖ ਪੰਥ, ਨਾਨਕ ਨਾਮ ਲੇਵਾ ਸੰਗਤਾਂ ਅਤੇ ਧਰਮੀ ਲੋਕਾਈ ਦੀ ਪੀੜਾ ਦਾ ਰਾਜਸੀਕਰਨ ਕੀਤਾ ਹੈ।

ਸਮੁੱਚਾ ਸਿੱਖ ਜਗਤ ਅਤੇ ਪੰਜਾਬ ਜਿੱਥੇ ਬੇਅਦਬੀ ਕਾਂਡਾਂ ਤੇ ਗੋਲੀ ਕਾਂਡਾਂ ਤੋਂ ਦੁਖੀ ਹੈ, ਉੱਥੇ ਆਮ ਆਦਮੀ ਪਾਰਟੀ ਦੀ ਵਾਅਦਾ iਖ਼ਲਾਫੀ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ‘ਆਪ’ ਪਾਰਟੀ ਦੀ ਸਰਕਾਰ ਵਲੋਂ ਛੇ ਮਹੀਨੇ ਦੇ ਲੰਮੇ ਸਮੇਂ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਵੀ ਕਿ ਸਭ ਵਿਧਾਇਕ ਵਿਅਕਤੀਗਤ ਅਤੇ ਸਮੂਹਕ ਪੱਧਰ’ਤੇ ਚੁੱਪ ਹਨ ਅਤੇ ਬੇਅਦਬੀ ਮਾਮਲੇ ਦਾ ਕਿਤੇ ਵੀ ਕੋਈ ਜ਼ਿਕਰ ਤੱਕ ਨਹੀਂ ਹੋ ਰਿਹਾ।

ਸਾਰਾ ਸੰਸਾਰ ਵਿਧਾਇਕਾਂ ਦੇ ਇਸ ਵਰਤਾਰੇ ਨੂੰ ਤਿੱਖੀ ਨਜ਼ਰ ਨਾਲ ਵੇਖ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਜਵਾਰ ਭਾਟਾ ਫੁੱਟਣਾ ਸੁਭਾਵਿਕ ਹੈ। ਆਪ ਜੀ ਜਾਣਦੇ ਹੋ ਕਿ ਲੋਕ ਸ਼ਕਤੀ ਨੇ ਰਾਜਨੀਤਕ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਹੋਂਦ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਨਿਰਸੰਦੇਹ ਜਨਤਾ ਆਪ ਪਾਰਟੀ ਦੀ ਵੀ ਜਵਾਬਦੇਹੀ ਜ਼ਰੂਰ ਕਰੇਗੀ।

ਆਪ ਨੂੰ ਪੁਰਜ਼ੋਰ ਅਪੀਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਤੁਰੰਤ ਵਿਸ਼ੇਸ਼ ਇਜਲਾਸ ਬੁਲਾ ਕੇ ਮੁੱਦਾ ਬਣਾਇਆ ਜਾਵੇ ਅਤੇ ਇਨਸਾਫ਼ ਦਿਵਾਉਣ ਤੱਕ ਪੰਜਾਬ ਸਰਕਾਰ ਦੀ ਦੀ ਕਾਰਗੁਜ਼ਾਰੀ ਨੂੰ ਲਗਾਤਾਰ ਜਨਤਕ ਕੀਤਾ ਜਾਵੇ।

ਆਦਰਯੋਗ ਸਮੂਹ ਵਿਧਾਇਕ ਸਾਹਿਬਾਨ
ਵਿਧਾਨ ਸਭਾ ਪੰਜਾਬ।

ਵਿਸ਼ਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ’ਤੇ ਚੁੱਪ ਤੋੜਨ ਸਬੰਧੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ-ਕਾਲੀ ਤੇ ਸਰਬ-ਕਲਿਆਣਕਾਰੀ ਹੈ ਅਤੇ ਸਰਬ-ਪ੍ਰਕਾਰੀ ਜੀਵਾਂ ਦੀ ਰੱਖਿਆ ਸੁਰੱਖਿਆ ਲਈ ਅਗਵਾਈ ਕਰਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਤਮਕ ਫ਼ਲਸਫ਼ਾ ਦੁਨੀਆਂ ਭਰ ਦੇ ਹਰ ਫਿਰਕੇ, ਜ਼ਾਤ, ਬਰਾਦਰੀ ਅਤੇ ਕਬੀਲੇ ਨੂੰ ਆਪਣੇ ਪ੍ਰੇਮ ਭਰੇ ਕਲਾਵੇ ਵਿਚ ਲੈਂਦਾ ਹੈ।

ਇਹ ਪੱਤਰ ਬੜੇ ਭਾਰੀ ਦੁੱਖ ਨਾਲ ਲਿਖ ਰਹੇ ਹਾਂ ਕਿ ਪੰਜਾਬ ਦੀ ਧਰਤੀ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਐਲਾਨੀਆ ਵੀ ਹੋਈਆਂ ਹਨ ਅਤੇ ਅਣ-ਐਲਾਨੀਆ ਵੀ ਹੋਈਆਂ ਹਨ।1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਫਰੀਦਕੋਟ ਦੇ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਐਲਾਨੀਆ ਚੋਰੀ ਕੀਤੀ ਗਈ। 12 ਅਕਤੂਬਰ 2015 ਨੂੰ ਕਿਸੇ ਨਾ ਕਿਸੇ ਬੀੜ ਦੇ ਪੰਨੇ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਤੋਂ ਇਲਾਵਾ ਹੋਰਾਂ ਪਿੰਡਾਂ ਵਿਚ ਖਿਲਾਰੇ ਗਏ।

ਰੋਸ ਵਜੋਂ 14 ਅਕਤੂਬਰ ਨੂੰ ਸੰਗਤਾਂ ਦੇ ਸ਼ਾਂਤਮਈ ਧਰਨੇ’ਤੇ ਅਕਾਲੀ ਸਰਕਾਰ ਵਲੋਂ ਕੀਤੇ ਹਮਲੇ ਦੌਰਾਨ ਗੋਲੀ ਕਾਂਡ ਵਰਤਾਇਆ ਗਿਆ। ਇਸੇ ਦਿਨ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਨੇ ਸੰਗਤਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਤੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਰਾਜ ਵਿਚ 1 ਜੂਨ 2015 ਤੋਂ 19 ਅਕਤੂਬਰ 2015 ਤੱਕ 122 ਘਟਨਾਵਾਂ ਦੇ ਰਿਕਾਰਡ ਸਾਹਮਣੇ ਆਏ।

ਇਸ ਸਾਰੇ ਘਟਨਾਕ੍ਰਮ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵਲੋਂ ਕੋਈ ਇਨਸਾਫ਼ ਨਾ ਮਿਲਣ’ਤੇ ਖ਼ਾਲਸਾ ਪੰਥ ਨੇ 20-21 ਅਕਤੂਬਰ 2018 ਨੂੰ ਪੰਥਕ ਅਸੈਂਬਲੀ ਬੁਲਾ ਕੇ ਸੰਸਾਰ ਸਾਹਮਣੇ ਸੱਚ ਰੱਖਿਆ ਅਤੇ ਸਰਕਾਰਾਂ ਦੀ ਬੇਈਮਾਨੀ ਦਾ ਪਰਦਾਫਾਸ਼ ਕੀਤਾ। ਪੰਥਕ ਅਸੈਂਬਲੀ ਅੰਮ੍ਰਿਤਸਰ ਵਲੋਂ ਇਕ ‘ਕੱਚਾ ਚਿੱਠਾ’ ਪ੍ਰਕਾਸ਼ਿਤ ਕੀਤਾ ਗਿਆ ਅਤੇ ਵੰਡਿਆ ਗਿਆ।

ਲੋਕ-ਕਚਹਿਰੀ ਵਿਚ ਸਬੂਤ ਪੇਸ਼ ਹੋ ਜਾਣ ਦੇ ਬਾਵਜੂਦ ਹਰ ਸਰਕਾਰ ਨੇ ਸੱਚ ਨੂੰ ਕਿਨਾਰੇ ਰੱਖਿਆ ਅਤੇ ਇਸ ਮਾਮਲੇ’ਤੇ ਵੋਟ ਦਾ ਦਾਅ ਖੇਡਿਆ। ਸਿੱਖ ਪੰਥ ਡੂੰਘੇ ਸਦਮੇ ਵਿਚ ਹੈ ਕਿ ਸਿੱਖ ਪੰਥ, ਨਾਨਕ ਨਾਮ ਲੇਵਾ ਸੰਗਤਾਂ ਅਤੇ ਧਰਮੀ ਲੋਕਾਈ ਦੀ ਪੀੜਾ ਦਾ ਰਾਜਸੀਕਰਨ ਕੀਤਾ ਹੈ।

ਸਮੁੱਚਾ ਸਿੱਖ ਜਗਤ ਅਤੇ ਪੰਜਾਬ ਜਿੱਥੇ ਬੇਅਦਬੀ ਕਾਂਡਾਂ ਤੇ ਗੋਲੀ ਕਾਂਡਾਂ ਤੋਂ ਦੁਖੀ ਹੈ, ਉੱਥੇ ਆਮ ਆਦਮੀ ਪਾਰਟੀ ਦੀ ਵਾਅਦਾ iਖ਼ਲਾਫੀ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ‘ਆਪ’ ਪਾਰਟੀ ਦੀ ਸਰਕਾਰ ਵਲੋਂ ਛੇ ਮਹੀਨੇ ਦੇ ਲੰਮੇ ਸਮੇਂ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਵੀ ਕਿ ਸਭ ਵਿਧਾਇਕ ਵਿਅਕਤੀਗਤ ਅਤੇ ਸਮੂਹਕ ਪੱਧਰ’ਤੇ ਚੁੱਪ ਹਨ ਅਤੇ ਬੇਅਦਬੀ ਮਾਮਲੇ ਦਾ ਕਿਤੇ ਵੀ ਕੋਈ ਜ਼ਿਕਰ ਤੱਕ ਨਹੀਂ ਹੋ ਰਿਹਾ।

ਸਾਰਾ ਸੰਸਾਰ ਵਿਧਾਇਕਾਂ ਦੇ ਇਸ ਵਰਤਾਰੇ ਨੂੰ ਤਿੱਖੀ ਨਜ਼ਰ ਨਾਲ ਵੇਖ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਜਵਾਰ ਭਾਟਾ ਫੁੱਟਣਾ ਸੁਭਾਵਿਕ ਹੈ। ਆਪ ਜੀ ਜਾਣਦੇ ਹੋ ਕਿ ਲੋਕ ਸ਼ਕਤੀ ਨੇ ਰਾਜਨੀਤਕ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਹੋਂਦ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਨਿਰਸੰਦੇਹ ਜਨਤਾ ਆਪ ਪਾਰਟੀ ਦੀ ਵੀ ਜਵਾਬਦੇਹੀ ਜ਼ਰੂਰ ਕਰੇਗੀ।
ਆਪ ਨੂੰ ਪੁਰਜ਼ੋਰ ਅਪੀਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਤੁਰੰਤ ਵਿਸ਼ੇਸ਼ ਇਜਲਾਸ ਬੁਲਾ ਕੇ ਮੁੱਦਾ ਬਣਾਇਆ ਜਾਵੇ ਅਤੇ ਇਨਸਾਫ਼ ਦਿਵਾਉਣ ਤੱਕ ਪੰਜਾਬ ਸਰਕਾਰ ਦੀ ਦੀ ਕਾਰਗੁਜ਼ਾਰੀ ਨੂੰ ਲਗਾਤਾਰ ਜਨਤਕ ਕੀਤਾ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION