28.1 C
Delhi
Tuesday, May 7, 2024
spot_img
spot_img

ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ, ਏਅਰ ਇੰਡੀਆ ਨੇ ਦੋਨੋਂ ਇਤਿਹਾਸਕ ਸ਼ਹਿਰਾਂ ਵਿਚਕਾਰ ਸ਼ੁਰੂ ਕੀਤੀ ਸਿੱਧੀ ਉਡਾਣ

ਯੈੱਸ ਪੰਜਾਬ
ਫਰਵਰੀ 2, 2021:
ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ, ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵਲੋ 1 ਫਰਵਰੀ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ ਅਤੇ ਰੋਮ ਵਿਚਕਾਰ ਮਾਰਚ ਮਹੀਨੇ ਦੇ ਅਖੀਰ ਤੱਕ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ ਕੀਤਾ ਹੈ। ਉਹਨਾਂ ਏਅਰ ਇੰਡੀਆ ਨੂੰ ਅਪੀਲ ਵੀ ਕੀਤੀ ਹੈ ਕਿ ਮਾਰਚ 2021 ਤੋਂ ਬਾਦ ਵੀ ਇਹਨਾਂ ਉਡਾਣਾਂ ਨੂੰ ਜਾਰੀ ਰੱਖਿਆ ਜਾਵੇ।

ਪਿਛਲੇ ਮਹੀਨੇ ਜਨਵਰੀ ਵਿੱਚ ਏਅਰ ਇੰਡੀਆ ਨੇ 1, 11, 21 ਫਰਵਰੀ ਅਤੇ 4, 14, 24 ਮਾਰਚ ਨੂੰ ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ ਸੀ। ਇਹ ਉਡਾਣ ਅਗਲੇ ਦਿਨ ਸਿੱਧਾ ਅੰਮ੍ਰਿਤਸਰ ਪਰਤੇਗੀ। ਏਅਰ ਇੰਡੀਆ ਨੇ 25 ਮਾਰਚ, 2021 ਤੀਕ ਇਹਨਾਂ ਦੀ ਬੁਕਿੰਗ ਖੋਲੀ ਹੈ। ਇਹਨਾਂ ੳਡਾਣਾਂ ਲਈ 256 ਸੀਟਾਂ ਵਾਲੇ ਲਈ ਆਧੁਨਿਕ ਬੋਇੰਗ 787-8 ਡ੍ਰੀਮਲਾਈਨਰ ਜਹਾਜ ਦੀ ਵਰਤੋਂ ਕੀਤੀ ਜਾ ਰਹੀ ਹੈ।

ਬੀਤੇ ਦਿਨੀਂ 1 ਫਰਵਰੀ ਨੂੰ ਰੋਮ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ 242 ਯਾਤਰੀਆਂ ਨਾਲ ਰਵਾਨਾ ਹੋਈ। ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਪਹੰਚ ਕੇ ਸਵਾਰੀਆਂ ਨੂੰ ਲੈ ਕੇ ਸਿੱਧਾ ਰੋਮ ਜਾਵੇਗੀ।

ਪ੍ਰੈਸ ਨੂੰ ਜਾਰੀ ਬਿਆਨ ਵਿੱਚ, ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਤੋਂ ਬਾਦ, ਸਾਲ 2021 ਦੇ ਸ਼ੁਰੂ ਵਿੱਚ ਇਹਨਾਂ ਉਡਾਣਾਂ ਦਾ ਅਰੰਭੂ ਹੋਣਾ ਹਵਾਈ ਅੱਡੇ ਅਤੇ ਪੰਜਾਬੀ ਭਾਈਚਾਰੇ ਲਈ ਕੁੱਝ ਚੰਗੀ ਖਬਰ ਹੈ।

ਉਹਨਾਂ ਇਸ ਲਈ ਏਅਰ ਇੰਡੀਆ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੀਆਂ ਉਡਾਣਾਂ ਨਾਲ ਹੁਣ ਇਹਨਾਂ ਦੋਨਾਂ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਸਿਰਫ 7-8 ਘੰਟੇ ਦਾ ਰਹਿ ਗਿਆ ਹੈ।

ਰੋਮ ਯੂਰਪ ਦਾ ਤੀਜਾ ਹਵਾਈ ਅੱਡਾ ਹੈ ਜੋ ਕਿ ਹੁਣ ਯੂਕੇ ਵਿਚ ਲੰਡਨ ਹੀਥਰੋ ਅਤੇ ਬਰਮਿੰਘਮ ਸਮੇਤ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਨਾਲ ਜੁੜ ਗਿਆ ਹੈ। ਇਹਨਾਂ ਤਿੰਨੋਂ ਸ਼ਹਿਰਾਂ ਲਈ ਉਡਾਣਾਂ ਏਅਰ ਇੰਡੀਆ ਵਲੋਂ ਚਲਾਈਆਂ ਜਾ ਰਹੀਆਂ ਹਨ। ਯੂਕੇ ਜਾਣ ਵਾਲੀਆਂ ਉਡਾਣਾਂ ਲਈ ਬੁਕਿੰਗ ਵੀ ਹੁਣ ਅਕਤੂਬਰ 2021 ਦੇ ਅੰਤ ਤੱਕ ਖੋਲ੍ਹ ਦਿੱਤੀ ਗਈ ਹੈ।

ਗੁਮਟਾਲਾ ਨੇ ਕਿਹਾ ਕਿ ਏਅਰ ਇੰਡੀਆ ਦੁਆਰਾ ਇਹਨਾਂ ਉਡਾਣਾਂ ਦੀ ਘੋਸ਼ਣਾ ਇੰਡੀਗੋ ਅਤੇ ਸਪਾਈਸਜੈੱਟ ਦੁਆਰਾ ਸਤੰਬਰ ਮਹੀਨੇ ਤੋਂ ਅੰਮ੍ਰਿਤਸਰ ਅਤੇ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਏਅਰਪੋਰਟ ਲਈ ਹੁਣ ਤੱਕ 100 ਤੋਂ ਵੀ ਵੱਧ ਵਿਸ਼ੇਸ਼ ਚਾਰਟਰ ਉਡਾਣਾਂ ਦੇ ਚੱਲਣ ਤੋਂ ਬਾਦ ਹੋਈ ਹੈ। ਉਹਨਾਂ ਦੱਸਿਆ ਕਿ 8 ਜਨਵਰੀ ਨੂੰ, ਇਹ ਪਹਿਲੀ ਵਾਰ ਸੀ ਜਦੋਂ ਅੰਮ੍ਰਿਤਸਰ ਤੋਂ ਇਟਲੀ ਲਈ ਤਿੰਨ ਉਡਾਣਾਂ (1 ਰੋਮ ਅਤੇ 2 ਮਿਲਾਨ) ਰਵਾਨਾ ਹੋਈਆਂ।

ਅੰਮ੍ਰਿਤਸਰ ਤੋਂ ਸਮਾਜ ਸੇਵੀ, ਗੈਰ ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਯੋਗੇਸ਼ ਕਾਮਰਾ ਨੇ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਯੂਰਪ ਤੇ ਤਿੰਨ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਭਵਿੱਖ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਸੰਪਰਕ ਲਈ ਇੱਕ ਵੱਡਾ ਹੁਲਾਰਾ ਹੈ।

ਇਹ ਸਾਡੀ ਲੰਮੇ ਸਮੇਂ ਤੋਂ ਮੰਗ ਵੀ ਰਹੀ ਹੈ ਅਤੇ ਅਸੀਂ ਇਟਲੀ ਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਅੰਕੜਿਆਂ ਸਮੇਤ ਏਅਰ ਇੰਡੀਆ ਅਤੇ ਹੋਰਨਾਂ ਏਅਰਲਾਈਨ ਨੂੰ ਬੇਨਤੀ ਕਰਦੇ ਵੀ ਰਹੇ ਹਾਂ। ਉਹਨਾਂ ਏਅਰ ਇੰਡੀਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਉਹ ਮਾਰਚ 2021 ਤੋਂ ਬਾਅਦ ਪੂਰਾ ਸਾਲ ਇਨ੍ਹਾਂ ਉਡਾਣਾਂ ਨੂੰ ਜਾਰੀ ਰੱਖਣ।

ਇਟਲੀ ਵਿਚ ਪੰਜਾਬੀਆਂ ਦੀ ਆਬਾਦੀ ਯੂਕੇ ਤੋਂ ਬਾਅਦ ਯੂਰਪ ਵਿਚ ਦੂਜੇ ਨੰਬਰ ‘ਤੇ ਹੈ। ਹਜ਼ਾਰਾਂ ਯਾਤਰੀ ਪੂਰਾ ਸਾਲ ਇਟਲੀ ਅਤੇ ਪੰਜਾਬ ਦਰਮਿਆਨ ਦਿੱਲੀ / ਦੋਹਾ / ਤਾਸ਼ਕੰਦ / ਅਸ਼ਗਾਬਾਦ ਰਾਹੀਂ ਯਾਤਰਾ ਕਰਦੇ ਹਨ। ਸਿੱਧੀਆਂ ਉਡਾਣਾਂ ਨਾਲ ਜਿੱਥੇ ਦਿੱਲੀ ਰਾਹੀਂ ਜਾ ਰਸਤੇ ਵਿੱਚ ਥਾਂ ਥਾਂ ਹੁੰਦੀ ਖੱਜਲਖੁਆਰੀ ਖਤਮ ਹੋਵੇਗੀ, ਉੱਥੇ ਹੀ ਪੰਜਾਬੀਆਂ ਦਾ ਸਮਾਂ ਵੀ ਬਚੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਵੀ ਮਿਲੇਗਾ।

ਇਥੋਂ ਤਕ ਕਿ ਉਦਯੋਗ ਅਤੇ ਕਿਸਾਨਾਂ ਨੂੰ ਭਵਿੱਖ ਵਿਚ ਯੂਰਪ, ਯੂਕੇ ਲਈ ਸਿੱਧੀਆਂ ਉਡਾਣਾਂ ਦਾ ਫਾਇਦਾ ਹੋਏਗਾ ਕਿਉਂਕਿ ਉਹ ਯੂਰਪੀਅਨ ਬਾਜ਼ਾਰਾਂ ਵਿਚ ਮਾਲ ਪਹੁੰਚਾ ਸਕਣਗੇ, ਜਿਥੇ ਉਨ੍ਹਾਂ ਦੀ ਜ਼ਿਆਦਾ ਮੰਗ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION