35.6 C
Delhi
Tuesday, April 30, 2024
spot_img
spot_img

ਅਕਾਲੀ-ਭਾਜਪਾ ਸਰਕਾਰ ਨੇ ਕੀਤੀ ਪੰਜਾਬ ਦੀ ਆਰਥਿਕਤਾ ਤਬਾਹ: ਜਾਖ਼ੜ ਨੇ ਸਪੀਕਰ ਨੂੰ ਇਸ ਮੁੱਦੇ ’ਤੇ ਬਹਿਸ ਕਰਾਉਣ ਲਈ ਲਿਖ਼ਿਆ ਪੱਤਰ

ਯੈੱਸ ਪੰਜਾਬ
ਚੰਡੀਗੜ੍ਹ, 7 ਮਾਰਚ, 2021:
ਪੰਜਾਬ ਕਾਂਗਰਸ ਦੇ ਮੁਖ਼ੀ ਸ੍ਰੀ ਸੁਨੀਲ ਜਾਖ਼ੜ ਨੇ ਪੰਜਾਬ ਵਿਧਾਂਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਇਕ ਪੱਤਰ ਲਿਖ਼ ਕੇ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਾਨਬੁੱਝ ਕੇ ਰਾਜ ਦੀ ਆਰਥਿਕਤਾ ਨੂੰ ਤਬਾਹ ਕਰਨ ਦੇ ਮੁੱਦੇ ’ਤੇ ਬਹਿਸ ਕਰਾਉਣ ਲਈ ਕਿਹਾ ਹੈ।

ਇਸ ਮਾਮਲੇ ’ਤੇ ਜਾਖ਼ੜ ਨੇ ਸਪੀਕਰ ਨੂੰ ਇਕ ਪੱਤਰ ਲਿਖ਼ਿਆ ਹੈ ਜੋ ਹੇਠ ਲਿਖ਼ੇ ਅਨੁਸਾਰ ਹੈ।

ਸਤਿਕਾਰਯੋਗ ਸਪੀਕਰ ਜੀ,

ਮੈਂ ਆਪ ਜੀ ਦੇ ਧਿਆਨ ਵਿਚ ਪੰਜਾਬ ਅਤੇ ਇਸਦੇ ਲੋਕਾਂ ਨਾਲ ਜੜਿਆ ਇਕ ਬਹੁਤ ਹੀ ਮਹੱਤਵਪੂਰਨ ਵਿੱਤੀ ਮੁੱਦਾ ਲਿਆਉਣਾ ਚਾਹੁੰਦਾ ਹਾਂ।

ਪਿੱਛਲੇ ਦਿਨੀਂ ਇਕ ਦਸਤਾਵੇਜ਼ ਸਾਹਮਣੇ ਆਇਆ ਹੈ ਜੋ ਦੱਸਦਾ ਹੈ ਕਿ ਕਿਵੇਂ ਪੰਜਾਬ ਦੀ ਆਰਥਿਕਤਾ ਨੂੰ ਜਾਣ ਬੁੱਝ ਕੇ ਤਬਾਹ ਕੀਤਾ ਗਿਆ ਹੈ। ਭਾਰਤ ਸਰਕਾਰ ਦਾ ਇਹ ਨਾਨ ਪੇਪਰ 31000 ਕਰੋੜ ਦੇ ਅਨਾਜ ਕਰਜ ਸਬੰਧੀ ਹੈ ਜੋ ਦੱਸਦਾ ਹੈ ਕਿ ਕਿਵੇਂ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਉਸ ਪ੍ਰਸਤਾਵ ਨੂੰ ਨਹੀਂ ਮੰਨਿਆ ਗਿਆ ਜਿਸ ਵਿਚ ਭਾਰਤ ਸਰਕਾਰ ਨੇ 2017 ਵਿਚ ਪੰਜਾਬ ਸਿਰ ਦੇਣਦਾਰੀ ਸਿਰਫ 13000 ਕਰੋੜ ਹੀ ਆਖੀ ਸੀ।ਜਦ ਕਿ ਮੌਕੇ ਦੇ ਅਕਾਲੀ-ਭਾਜਪਾ ਸਰਕਾਰ ਨੇ ਬਿਨ੍ਹਾਂ ਕਿਸੇ ਕਾਰਨ ਦੇ ਰਾਜ ਦੇ ਹਿੱਤਾਂ ਨਾਲ ਧੋਖਾ ਕਰਦਿਆਂ ਸੂਬੇ ਸਿਰ 31000 ਕਰੋੜ ਦਾ ਕਰਜ ਓਟ ਲਿਆ।ਇਹ ਨਾ ਸਿਰਫ ਸਭ ਨੂੰ ਹੈਰਾਨ ਕਰਨ ਵਾਲਾ ਹੈ ਬਲਕਿ ਇਹ ਇਕ ਵਿੱਤੀ ਅਪਰਾਧ ਹੈ ਜੋ ਤਤਕਾਲੀ ਸਰਕਾਰ ਨੇ ਕੀਤਾ ਸੀ।

ਮੈਂ ਉਕਤ ਪੱਤਰ ਦੀ ਕਾਪੀ ਨਾਲ ਨੱਥੀ ਕਰਕੇ ਭੇਜ਼ ਰਿਹਾ ਹਾਂ।

ਪੰਜਾਬ ਦੇ ਲੋਕਾਂ ਦਾ ਇਹ ਹੱਕ ਬਣਦਾ ਹੈ ਕਿ ਉਹ ਇਸ ਮਾਮਲੇ ਨਾਲ ਜੁੜਿਆ ਹਰ ਸੱਚ ਜਾਣ ਸਕਣ ਅਤੇ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਭਵਿੱਖ ਨਾਲ ਕਿਸ ਨੇ ਖਿਲਵਾੜ ਕੀਤਾ ਹੈ।

ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਵਿਸੇਸ਼ਾਧਿਕਾਰ ਦਾ ਪ੍ਰਯੋਗ ਕਰਦੇ ਹੋਏ ਸਦਨ ਦੇ ਚੱਲ ਰਹੇ ਮੌਜੂਦਾ ਸੈ਼ਸਨ ਵਿਚ ਹੀ ਇਸ ਵਿਸ਼ੇ ਤੇ ਵਿਆਪਕ ਚਰਚਾ ਕਰਵਾਓ ਅਤੇ ਤਤਕਾਲੀ ਵਿੱਤ ਮੰਤਰੀ ਅਤੇ ਮੌਜੂਦਾ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਇਸ ਮੁੱਦੇ ਤੇ ਆਪਣਾ ਪੱਖ ਰੱਖਣ ਦਾ ਖੁੱਲਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਦੱਸ ਸਕਨ ਕਿ ਕਿਸ ਤਰਾਂ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਧ੍ਰੋਹ ਕਮਾਉਂਦੇ ਹੋਏ ਪੰਜਾਬ ਦੀ ਵਿੱਤੀ ਸਥਿਰਤਾ ਨੂੰ ਗਹਿਣੇ ਪਾ ਦਿੱਤਾ ਸੀ।

ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਂਗੇ ਕਿ ਪੰਜਾਬ ਦੇ ਲੋਕ ਸੱਚ ਜਾਣ ਸਕਨ।
ਧੰਨਵਾਦ ਸਹਿਤ।

ਸੁਭ ਇੱਛਾਵਾਂ ਸਹਿਤ।
ਸੁਨੀਲ ਜਾਖੜ
ਪ੍ਰਧਾਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਚੰਡੀਗੜ੍ਹ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION