ਯੈੱਸ ਪੰਜਾਬ
ਚੰਡੀਗੜ੍ਹ, 14 ਨਵੰਬਰ, 2021 –
ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪੰਜਾਬ ਅਸੈਬਲੀ ਦੇ ਸਪੈਸ਼ਲ ਇਜਲਾਸ਼ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਆਪਣੇ ਭਾਸਣ ਦੋਰਾਨ ਸ੍ਰੋਮਣੀ ਅਕਾਲੀ ਦਲ ਨੁੰ ਪੰਜਾਬ ਦੀ ਗੱਦਾਰ ਪਾਰਟੀ ਕਹਿਣਾ ਅਤਿ ਨਿੰਦਣਯੋਗ ਹੈ । ਬਾਜਵਾ ਨੇ ਅੱਗੇ ਆਖਿਆ ਕਿ ਮੁੱਖ ਮੰਤਰੀ ਚੰਨੀ ਨੁੰ ਸ੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆ ਭਰੇ ਇਤਿਹਾਸ ਬਾਰੇ ਜਾਣਕਾਰੀ ਨਹੀ ਹੈ । 1920 ਵਿੱਚ ਹੋਦਂ ਵਿਚ ਆਏ ਸ੍ਰੋਮਣੀ ਅਕਾਲੀ ਦਲ ਨੇ ਕਈ ਇਤਿਹਾਸ ਸਿਰਜੇ ।
ਜਦੋ ਵੀ ਦੇਸ ਦੇ ਕਿਸੇ ਵੀ ਰਾਜ ਵਿੱਚ ਕੇਦਰ ਨੇ ਰਾਜਾ ਦੇ ਅਧਿਕਾਰ ਖੋਹਣ ਦੀ ਕੋਸਿਸ ਕੀਤੀ ਤਾਂ ਸਭ ਤੋ ਪਹਿਲਾ ਸ੍ਰੋਮਣੀ ਅਕਾਲੀ ਦਲ ਨੇ ਕੇਦਰ ਸਰਕਾਰ ਵਿਰੁੱਧ ਸੰਘਰਸ ਆਰੰਭਿਆ ।ਉਸ ਪਾਰਟੀ ਨੁੰ ਗੱਦਾਰ ਪਾਰਟੀ ਕਹਿਣਾ ਮੁੱਖ ਮੰਤਰੀ ਚੰਨੀ ਦੀ ਛੋਟੀ ਸੋਚ ਹੈ ।
ਬਾਜਵਾ ਨੇ ਅੱਗੇ ਆਖਿਆ ਕਿ ਮੁੱਖ ਮੰਤਰੀ ਚੰਨੀ ਨੁੰ ਸ੍ਰੋਮਣੀ ਅਕਾਲੀ ਦਲ ਨੁੰ ਨਿਸਾਨਾ ਬਣਾਉਣ ਦੀ ਬਜਾਏ , ਇਸ ਤੇ ਕਾਬਜ਼ ਪਰਿਵਾਰ ਨੁੰ ਨਿਸਾਨਾ ਬਣਾਉਣਾ ਚਾਹੀਦਾ ਸੀ ।ਜਿਹਨਾਂ ਨੇ ਅਕਾਲੀ ਦਲ ਨੂੰ ਇੱਕ ਪਰਿਵਾਰ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ ਅਤੇ ਪ੍ਰਾਈਵੇਟ ਕੰਪਨੀ ਵਾਂਗ ਇਸ ਨੁੰ ਚਲਾ ਰਹੇ ਹਨ । ਬਾਦਲ ਪਰਿਵਾਰ ਦੀ ਬਦੋਲਤ ਹੀ ਸ਼ਹੀਦਾ ਅਤੇ ਮਹਾਨ ਯੋਧਿਆ ਦੀ ਇਸ ਖੇਤਰੀ ਪਾਰਟੀ ਵਿਚ ਅੱਜ ਇਹਨਾਂ ਨਿਗਾਰ ਆ ਗਿਆ ਹੈ ਕਿ ਮੁੱਖ ਮੰਤਰੀ ਨੇ ਅਸੈਬਲੀ ਵਿੱਚ ਇਸ ਪਾਰਟੀ ਨੁੰ ਗੱਦਾਰ ਪਾਰਟੀ ਤੱਕ ਕਹਿ ਦਿੱਤਾ ।
ਅਜਿਹੇ ਹਾਲਾਤਾ ਵਿਚ ਬਾਦਲ ਪਰਿਵਾਰ ਨੁੰ ਇਖਲਾਕੀ ਤੋਰ ਤੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿੱਪ ਤੋ ਲਾਂਭੇ ਹੋ ਜਾਣਾ ਚਾਹੀਦਾ ਹੈ ।ਬਾਜਵਾ ਨੇ ਅੱਗੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇਕ ਖੇਤਰੀ ਪਾਰਟੀ ਸੀ । ਜਿਹੜੀ ਪੰਜਾਬ ਦੇ ਲੋਕਾ ਦੇ ਮੁੱਦਿਆ ਲਈ ਅਤੇ ਰਾਜਾ ਦੇ ਵੱਧ ਅਧਿਕਾਰਾ ਲਈ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ ।ਪਰ ਜਦੋ ਤੋ ਇਸ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਆਈ ਹੈ ।
ਉਹਨਾਂ ਨੇ ਮੁੱਖ ਮੰਤਰੀ ਬਣਨ ਅਤੇ ਕੇਦਰ ਵਿੱਚ ਵਜ਼ੀਰੀਆ ਦਾ ਆਨੰਦ ਮਾਨਣ ਲਈ ਸਿੱਖਾ ਦੇ ਮਸਲਿਆ ਨੂੰ ਅਤੇ ਪੰਜਾਬ ਦੇ ਮੁੱਦਿਆ ਨੁੰ ਛੱਡ ਕੇ ਸ੍ਰੋਮਣੀ ਅਕਾਲੀ ਦਲ ਨੂੰ ਭਾਜਪਾ ਅਤੇ ਆਰ.ਐਸੱ.ਐਸੱ ਦੀ ਕੱਠਪੁਤਲੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਪਰਿਵਾਰ ਨੇ ਹਮੇਸਾ ਲੋਕ ਮੁੱਦਿਆ ਨੁੰ ਛੱਡ ਕੇ , ਚਲਾਕੀਆ ਨਾਲ ਕੇਵਲ ਰਾਜ ਕਰਨ ਨੁੰ ਪਹਿਲ ਦਿੱਤੀ ਹੈ । ਅਖੀਰ ਚ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਚੰਨੀ ਨੁੰ ਸ੍ਰੋਮਣੀ ਅਕਾਲੀ ਦਲ ਨੁੰ ਗੱਦਾਰ ਪਾਰਟੀ ਕਹਿਣ ਤੇ ਬਿਨ੍ਹਾ ਕਿਸੇ ਦੇਰੀ ਮੁਆਫੀ ਮੰਗਣੀ ਚਾਹੀਦੀ ਹੈ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ