ਕਪੂਰਥਲਾ, 13 ਸਤੰਬਰ, 2020:
ਵਿਸ਼ਵ ਦੀ ਨਾਮੀ ਕੰਪਨੀ ਮਾਈਕਰੋਸਾਫਟ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਛੇਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱੱਸਿਆ ਕਿ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਹੋਰਨਾਂ ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫਟ ਕੰਪਨੀ ਦੁਆਰਾ ਵੀ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਕੰਪਨੀ ਵਲੋਂ ਬੀ. ਟੈੱਕ (ਸੀ. ਐਸ. ਸੀ., ਆਈ. ਟੀ. ਈ. ਸੀ. ਈ.) ਦੇ 2021 ਤੋਂ 2023 ਦੇ ਪਾਸਿੰਗ ਆਊਟ ਵਿਦਿਆਰਥੀਆਂ ਵੀ ਅਪਲਾਈ ਕਰਨ ਲਈ ਯੋਗ ਹਨ।
ਇਸ ਤੋਂ ਇਲਾਵਾ ਐਮ. ਬੀ. ਏ. (ਮਾਰਕੀਟਿੰਗ, ਜਨਰਲ ਮੈਨੇਜਮੈਂਟ, ਇੰਨਫਰਮੇਸ਼ਨ ਮੈਨੇਜਮੈਂਟ) 2020 ਤੋਂ 2021 ਤੱਕ ਪਾਸਿੰਗ ਆਊਟ ਵਿਦਿਆਰਥੀ ਭਾਗ ਲੈ ਸਕਦੇ ਹਨ ਜਿਨ੍ਹਾਂ ਕੋਲ 3 ਤੋਂ 6 ਸਾਲ ਤੱਕ ਦਾ ਤਜਰਬਾ ਚਾਹੀਦਾ ਹੈ ।
ਕੰਪਨੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ 12 ਤੋਂ 43 ਲੱਖ ਦਾ ਸਲਾਨਾ ਪੈਕੇਜ਼ ਦਿੱਤਾ ਜਾਵੇਗਾ ਅਤੇ ਕੰਮ ਕਰਨ ਲਈ ਨੋਇਡਾ, ਹੈਦਰਾਬਾਦ ਅਤੇ ਬੰਗਲੁਰੂ ਵਿਖੇ ਬੁਲਾਇਆ ਜਾਵੇਗਾ। ਇਸ ਵਰਚੂਅਲ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਨੀਲਮ ਮਹੇ ਜਿਲ੍ਹਾ ਰੋਜ਼ਗਾਰ ੳੱਤਪਤੀ ਅਤੇ ਸਿਖਲਾਈ ਅਧਿਕਾਰੀ ਨੇ ਦੱਸਿਆ ਗਿਆ ਕਿ ਮੈਗਾ ਰੋਜਗਾਰ ਮੇਲੇ (ਫਿਜ਼ੀਕਲ ਅਤੇ ਵਰਚੂਅਲ) ਵਿੱਚ ਭਾਗ ਲੈਣ ਲਈ ਪ੍ਰਾਰਥੀ ਵਿਭਾਗ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਉਪਰੰਤ ਪੋਰਟਲ ਤੇ ਦਿੱਤੀਆਂ ਗਈਆਂ ਜੌਬਜ਼ ਦੇ ਅੱਗੇ ਸਿਲੈਕਟ ਬਟਨ ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦੇ ਹਨ। ਪਹਿਲਾਂ ਰਜਿਸਟਰ ਹੋਏ ਪ੍ਰਾਰਥੀ ਪੋਰਟਲ ਤੇ ਲਾਗ-ਇੰਨ ਕਰਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰਬਰ 98882-19247 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ