ਯੈੱਸ ਪੰਜਾਬ
ਨਵੀਂ ਦਿੱਲੀ, 28 ਜੂਨ, 2021 –
ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੇ ਸਮਰੱਥਨ ’ਚ ਪੁੱਜ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਆਪਣੀਆਂ ਨੀਤੀਆਂ ’ਚ ਬਦਲਾਓ ਕਰੇ ਨਹੀਂ ਤਾਂ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ।
ਰਾਣਾ ਵਰਗੇ ਅਨੇਕ ਲੋਕ ਸਰਕਾਰ ਦੀ ਇਨ੍ਹਾਂ ਹਿਟਲਰਸ਼ਾਹੀ ਨੀਤੀਆਂ ਖਿਲਾਫ਼ ਇੱਕਜੁਟ ਹੋ ਕੇ ਆਉਣ ਵਾਲੇ ਚੌਣਾਂ ’ਚ ਸਰਕਾਰ ਨੂੰ ਇਸ ਦੀ ਸਜ਼ਾ ਦੇਣ ਲਈ ਪੂਰੀ ਤਰ੍ਹਾਂ ਤਿਆਰੀ ਹਨ ਇਸ ਲਈ ਸਰਕਾਰ ਹੋਰ ਇਮਤਿਹਾਨ ਨਾ ਲਵੇ।
ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਅੱਜ ਸਰਕਾਰ ਦੀ ਇਨ੍ਹਾਂ ਨੀਤੀਆਂ ਚੱਲਦੇ ਹੀ ਸੜਕਾਂ ’ਤੇ ਬੈਠਣ ਨੂੰ ਮਜਬੂਰ ਹੈ ਜੋ ਲੋਕ ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਸਹਿਯੋਗ ਦੇ ਰਹੇ ਹਨ , ਸਰਕਾਰ ਉਨ੍ਹਾਂ ’ਤੇ ਹੁਣ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਨੂੰ ਬਿਨਾ ਵਜ੍ਹਾ ਪਰੇਸ਼ਾਨ ਕਰ ਰਹੀ ਹੈ ਜਿਸ ਦਾ ਜੀਉਂਦਾ ਜਾਗਦਾ ਸਬੂਤ ਗੋਲਡਨ ਹੱਟ ਵਾਲੇ ਰਾਣਾ ਜੀ ਹਨ ਜਿਨ੍ਹਾਂ ਨੂੰ ਪਰੇਸ਼ਾਨ ਕਰਣ ਲਈ ਉਨ੍ਹਾਂ ਦੇ ਹੋਟਲ ਦੇ ਅੱਗੇ ਦਾ ਰਾਹ ਬੰਦ ਕਰ ਦਿੱਤਾ ਗਿਆ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇੱਥੇ ਪੁੱਜ ਕੇ ਰਾਣਾ ਜੀ ਨੂੰ ਵਿਸ਼ਵਾਸ ਦੁਆਇਆ ਕਿ ਇਸਤਰੀ ਅਕਾਲੀ ਦਲ ਦੀਆਂ ਸਾਰੀਆਂ ਮਹਿਲਾਵਾਂ ਉਨ੍ਹਾਂ ਦੇ ਨਾਲ ਹਮੇਸ਼ਾ ਖੜੀਆਂ ਹਨ ਅਤੇ ਕੋਈ ਵੀ ਕਦਮ ਚੁਕਣਾ ਪਵੇ ਉਹ ਪਿੱਛੇ ਨਹੀ ਹਟਣਗੀਆਂ ਤੇ ਰਾਣਾ ਨੂੰ ਇਨਸਾਫ਼ ਦੁਆ ਦੇ ਹੀ ਰਹਿਣਗੀਆਂ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ