29 C
Delhi
Monday, May 6, 2024
spot_img
spot_img

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਅੱਗੇ ਰੋਸ ਪ੍ਰਦਰਸ਼ਨ, ਪਰਚੇ ਰੱਦ ਕਰਨ ਦੀ ਮੰਗ

ਦਲਜੀਤ ਕੌਰ
ਸੰਗਰੂਰ, 25 ਨਵੰਬਰ, 2022:
ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਲਦ ਕਲਾਂ ਦੇ ਪੁਰਾਣੇ ਪਰਚੇ ਰੱਦ ਕਰਨ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਤਤਕਾਲੀਨ ਅਕਾਲੀ ਸਰਕਾਰ ਦੇ ਸਮੇਂ ਜ਼ਮੀਨੀ ਘੋਲ ਨੂੰ ਕੁਚਲਣ ਲਈ ਦਲਿਤਾਂ ਉਪਰ ਪਰਚੇ ਦਰਜ ਕਰਵਾਏ ਗਏ ਅਤੇ ਕਾਂਗਰਸ ਦੀ ਸਰਕਾਰ ਸਮੇਂ ਇਨ੍ਹਾਂ ਪਰਚਿਆਂ ਦੇ ਚਲਾਣ ਪੇਸ਼ ਕੀਤਾ ਗਿਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਦਲਿਤ ਖਿਲਾਫ਼ ਗਵਾਹੀਆਂ ਕਰਵਾ ਕੇ ਸਜ਼ਾ ਕਰਵਾਉਣ ਵੱਲ ਧੱਕਿਆ ਜਾ ਰਿਹਾ ਹੈ।

ਇਸ ਤੋਂ ਸਾਫ਼ ਹੈ ਕਿ ਮੌਜੂਦਾ ਅਤੇ ਪੁਰਾਣੀਆਂ ਸਰਕਾਰਾਂ ਸਭ ਦਲਿਤ ਵਿਰੋਧੀ ਅੱਜ ਦੇ ਧਰਨੇ ਵਿੱਚ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਰਚੇ ਨੂੰ ਰੱਦ ਕਰਨ ਸਬੰਧੀ ਅਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

ਇਸ ਮੌਕੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਭਵਿੱਖ ਵਿਚ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਇਹ ਮੋਰਚਾ ਪੱਕੇ ਰੂਪ ਵਿਚ ਤਬਦੀਲ ਕਰਕੇ ਕੋਠੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।

ਅੱਜ ਦੇ ਧਰਨੇ ਵਿੱਚ ਚਰਨਾਂ ਸਿੰਘ ਬਾਲਦ ਕਲਾਂ, ਸੁਖਵਿੰਦਰ ਸਿੰਘ ਬਟੜਿਆਣਾ, ਗੁਰਚਰਨ ਸਿੰਘ ਘਰਾਚੋਂ, ਭਿੰਦਾ ਸਿੰਘ ਬਾਲਦ ਕਲਾਂ ਰਾਮਪਾਲ ਸਿੰਘ, ਦੇਵ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION