37.8 C
Delhi
Sunday, May 5, 2024
spot_img
spot_img

ਫ਼ਿਰੌਤੀ ਲਈ ਅਗਵਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ; ਖ਼ੇਤਾਂ ਵਿੱਚ ਦੱਬੀ ਮਿਲੀ ਹਰਮਨਦੀਪ ਦੀ ਲਾਸ਼

Young man kidnapped from Kotbhai village for ransom killed; body buried in field

ਯੈੱਸ ਪੰਜਾਬ
ਮੁਕਤਸਰ ਸਾਹਿਬ, 17 ਦਸੰਬਰ, 2022:
ਜ਼ਿਲ੍ਹਾ ਮੁਕਤਸਰ ਦੇ ਪਿੰਡ ਕੋਟਭਾਈ ਦੇ ਇਕ ਛੋਟੇ ਕਿਸਾਨ ਦੇ 20 ਸਾਲਾ ਬੇਟੇ ਨੂੰ ਫ਼ਿਰੌਤੀ ਲਈ ਅਗਵਾ ਕੀਤੇ ਜਾਣ ਦੇ ਮਾਮਲੇ ਦਾ ਦੁਖ਼ਦ ਅੰਤ ਹੋਇਆ ਹੈ।

ਹਰਮਨਦੀਪ ਸਿੰਘ ਨਾਂਅ ਦੇ ਇਸ 16 ਸਾਲਾ ਨੌਜਵਾਨ ਦੀ ਲਾਸ਼ ਲੰਬੀ ਨੇੜਲੇ ਪਿੰਡ ਨਿਸ਼ਾਨਖ਼ੇੜੀ ਦੇ ਖ਼ੇਤਾਂ ਵਿੱਚ ਦੱਬੀ ਮਿਲੀ ਹੈ।

ਹਰਮਨਦੀਪ ਸਿੰਘ ਨੂੰ 25 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉਸਦੇ ਪਰਿਵਾਰ ਤੋਂ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਜਾ ਰਹੀ ਸੀ। ਪਰਿਵਾਰ ਤੋਂ ਚਿੱਠੀ ਅਤੇ ਫ਼ੋਨ ਕਾਲਾਂ ਰਾਹੀਂ ਫ਼ਿਰੌਤੀ ਮੰਗੀ ਜਾ ਰਹੀ ਸੀ ਅਤੇ ਪਰਿਵਾਰ ਨੇ ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।

ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਜਿਵੇਂ ਕਿਵੇਂ ਆਪਣੀ ਜ਼ਮੀਨ ਅਤੇ ਹੋਰ ਸਾਧਨਾਂ ਦੇ ਸਹਾਰੇ ਫ਼ਿਰੌਤੀ ਦੇਣ ਦੀ ਤਿਆਰੀ ਵੀ ਕਰ ਰਿਹਾ ਸੀ।

ਇਸੇ ਦੌਰਾਨ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇਕ ਨੇ ਪੁਲਿਸ ਸਾਹਮਣੇ ਮੰਨ ਲਿਆ ਕਿ ਹਰਮਨਦੀਪ ਨੂੰ ਲਗਪਗ 10 ਦਿਨ ਪਹਿਲਾਂ ਹੀ ਕਤਲ ਕੀਤਾ ਜਾ ਚੁੱਕਾ ਹੈ ਅਤੇ ਉਸਦੀ ਲਾਸ਼ ਨਿਸ਼ਾਨਖ਼ੇੜੀ ਪਿੰਡ ਦੇ ਇਕ ਖ਼ੇਤ ਵਿੱਚ 7-8 ਫੁੱਟ ਡੂੰਘਾ ਟੋਇਆ ਪੁੱਟ ਕੇ ਦੱਬੀ ਗਈ ਹੈ।

ਅੱਜ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਰਮਨਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ ਜਿਸ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION