30.1 C
Delhi
Friday, May 10, 2024
spot_img
spot_img

ਤੁਸੀਂ ਕੇਵਲ ਅਕਾਲੀ ਦਲ ਦੇ ਜਥੇਦਾਰ ਨਹੀਂ, ਪੂਰੀ ਕੌਮ ਦੇ ਜੱਥੇਦਾਰ ਹੋ: ਭਾਜਪਾ ਆਗੂ ਆਰ.ਪੀ. ਸਿੰਘ ਨੇ ਉਠਾਏ ਜਥੇਦਾਰ ਦੇ ਭਾਸ਼ਣ ’ਤੇ ਸਵਾਲ

You are not Jathedar of Akalis only, You represent entire Sikh community: BJP leader RP Singh to Giani Harpreet Singh

ਯੈੱਸ ਪੰਜਾਬ
ਨਵੀਂ ਦਿੱਲੀ, 9 ਮਾਰਚ, 2023:
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸ: ਆਰ.ਪੀ. ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖ਼ੇ ਦਿੱਤੇ ਭਾਸ਼ਣ ਵਿੱਚ ਅਕਾਲੀ ਦਲ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਜਥੇਦਾਰ ’ਤੇ ਸਵਾਲ ਖੜ੍ਹੇ ਕੀਤੇ ਹਨ।

ਅੱਜ ਇਕ ਟਵੀਟ ਵਿੱਚ ਸ: ਆਰ.ਪੀ.ਸਿੰਘ ਨੇ ਕਿਹਾ ਕਿ ‘ਮਾਨਯੋਗ ਜਥੇਦਾਰ ਅਕਾਲ ਤਖ਼ਤ ਸਾਹਿਬ, ਆਪ ਕੇਵਲ ਅਕਾਲੀ ਦਲ ਦੇ ਜਥੇਦਾਰ ਨਹੀਂ ਹੋ, ਪੂਰੀ ਕੌਮ ਦੇ ਜਥੇਦਾਰ ਹੋ।

ਉਹਨਾਂ ਕਿਹਾ ਕਿ ਸਾਰੇ ਸਿੱਖ ਅਕਾਲੀ ਨਹੀਂ ਹਨ। ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਅਕਾਲੀ ਦਲ ਕੇਵਲ 3 ਸੀਟਾਂ ਵਾਲੀ ਪਾਰਟੀ ਹੈ, ਅਕਾਲੀ ਦਲ।

ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਸਪਸ਼ਟ ਕਰਨ ਕਿ ਬਾਦਲ ਪਰਿਵਾਰ ਦੇ ਇਲਾਵਾ ਹੋਰ ਕਿਹੜੇ ਕਿਹੜੇ ਸਰਮਾਏਦਾਰ ਹਨ ਅਤੇ ਇਹ ਸਰਮਾਇਆ ਉਨ੍ਹਾਂ ਨੇ ਕਿੰਜ ਕਮਾਇਆ ਹੈ।

ਜ਼ਿਕਰਯੋਗ ਹੈ ਕਿ ਇਸ ਟਵੀਟ ਦੇ ਨਾਲ ਸ:ਆਰ.ਪੀ. ਸਿੰਘ ਨੇ ਜਥੇਦਾਰ ਅਕਾਲ ਤਖ਼ਤ ਦੀ ਉਹ ਟਿੱਪਣੀ ਵੀ ‘ਟੈਗ’ ਕੀਤੀ ਹੈ ਜਿਸ ਵਿੱਚ ਜਥੇਦਾਰ ਵੱਲੋਂ ਕਿਹਾ ਗਿਆ ਸੀ ਕਿ ‘ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਬਣਾਉਣਾ ਪਏਗਾ। ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਦਾ ਉਨਾ ਚਿਰ ਇਹ ਸੰਘਰਸ਼ ਨਹੀਂ ਕਰੇਗਾ ਔਰ ਜਿੰਨਾ ਚਿਰ ਇਹ ਸੰਘਰਸ਼ ਨਹੀਂ ਕਰਦਾ ਉਨਾ ਚਿਰ ਜਿੱਤ ਪ੍ਰਾਪਤ ਨਹੀਂ ਹੋਏਗੀ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION