40.1 C
Delhi
Saturday, May 4, 2024
spot_img
spot_img

ਗੋਲਕ ਤੇ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਭਿੜੀਆਂ ਦੋ ਧਿਰਾਂ, ਤਲਵਾਰਾਂ ਚੱਲੀਆਂ, ਪੱਗਾਂ ਲੱਥੀਆਂ; ਅਕਾਲ ਤਖ਼ਤ ਨੇ ਮੰਗੀ ਰਿਪੋਰਟ

ਯੈੱਸ ਪੰਜਾਬ
ਫ਼ਰੀਦਕੋਟ, 17 ਸਤੰਬਰ, 2022:
ਫ਼ਰੀਦਕੋਟ ਦੇ ਇਥ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਅਤੇ ਪ੍ਰਧਾਨਗੀ ਦੇ ਵਿਵਾਦ ਦੇ ਚੱਲਦਿਆਂ ਮੌਜੂਦਾ ਅਤੇ ਸਾਬਕਾ ਕਮੇਟੀਆਂ ਆਹਮੋ ਸਾਹਮਣੇ ਹੋ ਗਈਆਂ ਅਤੇ ਦੋਹਾਂ ਧਿਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕ ਦੂਜੇ ’ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਨਾ ਕੇਵਲ ਹੋਰ ਹਥਿਆਰ ਅਤੇ ਤਲਵਾਰਾਂ ਵਰਤੀਆਂ ਗਈਆਂ ਸਗੋਂ ਦਸਤਾਰਾਂ ਦੀ ਵੀ ਬੇਹੁਰਮਤੀ ਕੀਤੀ ਗਈ।

ਇਸ ਮਾਮਲੇ ਵਿੱਚ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਾਪਰੇ ਵਰਤਾਰੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੂੰ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਨੂੰ ਕਿਹਾ ਹੈ।

ਦੂਜੇ ਬੰਨੇ ਪੁਲਿਸ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ 9 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ ਅਤੇ ਖ਼ਬਰ ਹੈ ਕਿ ਤਿੰਨ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ।

ਦੋਹਾਂ ਧਿਰਾਂ ਵੱਲੋਂ ਇਕ ਦੂਜੇ ਦੇ ਖਿਲਾਫ਼ ਕੀਤੀ ਗਈ ਹਿੰਸਾ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਝੜਪ ਵਿੱਚ ਇਕ ਧਿਰ ਨਾਲ ਜੁੜੇ ਇਕ ਜੋੜੇ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦੋਵੇਂ ਧਿਰਾਂ ਇਕ ਦੂਜੇ ’ਤੇ ਇਲਜ਼ਾਮ ਲਗਾ ਕੇ ਆਪਣੇ ਆਪ ਨੂੰ ਸਹੀ ਅਤੇ ਸੱਚੇ ਦੱਸਦੇ ਹੋਏ ਦੂਜੀ ਧਿਰ ’ਤੇ ਲੜਾਈ ਸ਼ੁਰੂ ਕਰਨ ਦਾ ਦੋਸ਼ ਲਗਾ ਰਹੀਆਂ ਹਨ ਅਤੇ ਇਸ ਗੱਲ ਤੋਂ ਕੋਈ ਧਿਰ ਇਨਕਾਰੀ ਨਹੀਂ ਹੈ ਕਿ ਦੋਵਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਹਿੰਸਾ ਅਤੇ ਬੇਹੁਰਮਤੀ ਨਹੀਂ ਕੀਤੀ।

ਪਤਾ ਲੱਗਾ ਹੈ ਕਿ ਦੋਹਾਂ ਧਿਰਾਂ ਵੱਲੋਂ ਜਿਸ ਦੇ ਹੱਥ ਜੋ ਵੀ ਆਇਆ ਉਸ ਨਾਲ ਹਮਲਾ ਕੀਤਾ ਗਿਆ ਅਤੇ ਇਸ ਵਿੱਚ ਸ੍ਰੀ ਗਰੂ ਗ੍ਰੰਥ ਸਾਹਿਬ ਦੇ ਅੱਗੇ ਸੁਸ਼ੋਭਿਤ ਹਥਿਆਰ ਵੀ ਵਰਤੇ ਗਏ।

ਪ੍ਰਧਾਨਗੀ ਦੀ ਚੋਣ ਨੂੂੰ ਲੈ ਕੇ ਚਰਚਾ ਤੋਂ ਤਕਰਾਰ ਵਿੱਚ ਅਤੇ ਫ਼ਿਰ ਹੱਥੋਪਾਈ ਤੋਂ ਤਲਵਾਰਾਂ ਤਕ ਚੱਲ ਜਾਣ ਦੇ ਇਸ ਮਾਮਲੇ ਦੀ ਚੁਫ਼ੇਰਿਉਂ ਨਿਖੇਧੀ ਹੋ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION