31.7 C
Delhi
Monday, May 6, 2024
spot_img
spot_img

ਸਾਫਟਵੇਅਰ ਇੰਜੀਨੀਅਰ 5 ਲੱਖ ਦੀ ਨੌਕਰੀ ਛੱਡ ਬਣਿਆ ਸੰਤ, ਪੂਰੇ ਭਾਰਤ ਦੀ ਕਰ ਰਿਹਾ ਹੈ ਪੈਦਲ ਯਾਤਰਾ

This software engineer left job to become a saint, touring India on foot

ਯੈੱਸ ਪੰਜਾਬ
ਗੁਰਦਾਸਪੁਰ, 22 ਦਸੰਬਰ, 2022 (ਰਾਜਕੁਮਾਰ ਸ਼ਰਮਾ)
ਗਉ ਮਾਤਾ ਨੂੰ ਪਿਆਰ ਕਰਨ ਵਾਲੇ ਤੇ ਤੁਸੀ ਬਹੁਤ ਦੇਖੇ ਹੋਣਗੇ ਪਰ ਰਾਜਸਥਾਨ ਦਾ ਰਹਿਣ ਵਾਲਾ ਨੌਜਵਾਨ ਸ਼ਿਵਰਾਜ ਕੁਝ ਅਲਗ ਤਰਾਂ ਕਰ ਰਿਹਾ ਹੈ ਗਊਆਂ ਨਾਲ ਪਿਆਰ।28 ਸਾਲ ਦਾ ਨੌਜਵਾਨ ਸੋਫਟਵੇਅਰ ਇੰਜੀਨੀਅਰ ਸੰਤ ਸ਼ਿਵਰਾਜ 5 ਲੱਖ ਦੀ ਨੌਕਰੀ ਛੱਡਕੇ ਆਪਣਾ ਘਰ ਪਰਿਵਾਰ ਛੱਡਕੇ ਪਿਛਲੇ ਇਕ ਸਾਲ ਤੋਂ ਕਰ ਰਿਹਾ ਹੈ ਪੈਦਲ ਭਾਰਤ ਦੀ ਯਾਤਰਾ। ਗਉ ਦੀ ਸੁਰੱਖਿਆ ਅਤੇ ਗਉ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦਿਵਾਉਣਾ ਹੈ ਇਸਦਾ ਦਾ ਮਕਸਦ ਹੈ।

2021ਵਿਚ ਪੈਦਲ ਭਾਰਤ ਯਾਤਰਾ ਤੇ ਨਿਕਲਿਆ ਇਹ ਨੌਜਵਾਨ ਸੰਤ ਸ਼ਹਿਰ ਸ਼ਹਿਰ ਅਤੇ ਪਿੰਡ ਪਿੰਡ ਘੁੰਮ ਕੇ ਲੋਕਾਂ ਵਿੱਚ ਗਉਆਂ ਨਾਲ ਪਿਆਰ ਕਰਨ ਅਤੇ ਗਊਆਂ ਦੀ ਸੁਰੱਖਿਆ ਲਈ ਅੱਲਖ ਜਗਾ ਰਿਹਾ ਹੈ । ਅੱਜ ਗੁਰਦਾਸਪੁਰ ਪਹੁੰਚਣ ਤੇ ਸੰਤ ਸ਼ਿਵਰਾਜ ਸਿੰਘ ਸ਼ੇਖਾਵਤ ਦਾ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ‌ ਪੰਜਾਬ ਪ੍ਰਧਾਨ ਐਡਵੋਕੇਟ ਧੀਰਜ ਸ਼ਰਮਾ ਦੀ ਪ੍ਰਧਾਨਗੀ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਿਵਰਾਜ ਸਿਖਾਵਤ ਧਰਤੀ ਨਾਥ ਗਉਸ਼ਾਲਾ ਵੀ ਪਹੁੰਚੇ ਅਤੇ ਉਥੇ ਵੀ ਉਨ੍ਹਾਂ ਦਾ ਭਰਪੂਰ ਸਵਾਗਤ ਹੋਇਆ।

ਵੀਓ -ਸੰਤ ਸ਼ਿਵ ਰਾਜ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਗਊਸ਼ਾਲਾ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਦੱਸਿਆ ਕਿ ਪਦ ਯਾਤਰਾ ਦੋ ਸਾਲਾਂ ਤੱਕ ਜਾਰੀ ਰਹੇਗੀ। ਇਸ ਯਾਤਰਾ ਤਹਿਤ 4 ਧਾਮ ਅਤੇ 12 ਜਯੋਤਿਰਲਿੰਗਾਂ ਦੇ ਵੀ ਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਾਂ ਗਊ ਵਿੱਚ ਕਰੋੜਾਂ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਗਊਆਂ ਨੂੰ ਮਾਰਨ ਵਾਲਿਆਂ ਨੂੰ ਨਰਕ ਵੀ ਨਹੀਂ ਮਿਲਦਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਊਆਂ ਨੂੰ ਗਊਸ਼ਾਲਾਵਾਂ ਵਿੱਚ ਰੱਖਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ।

ਐਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਗਾਂ ਦੀ ਰੱਖਿਆ ਲਈ ਸ਼ੁਰੂ ਕੀਤੀ ਗਈ ਕੋਸ਼ਿਸ਼ ਅਤੇ ਗਾਂ ਨੂੰ ਰਾਸ਼ਟਰੀ ਜਾਨਵਰ ਘੋਸ਼ਿਤ ਕਰਾਉਣ ਲਈ ਕੀਤਾ ਜਾ ਰਿਹਾ ਸੰਤ ਸ਼ਿਵਰਾਜ ਦਾ ਉਪਰਾਲਾ ਬਹੁਤ ਵਧੀਆ ਹੈ। ਗਾਂ ਨੂੰ ਮਾਰਨਾ ਸਜ਼ਾਯੋਗ ਅਪਰਾਧ ਹੈ। ਗਊ ਮਾਂ ਦੀ ਰੱਖਿਆ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION