36.1 C
Delhi
Tuesday, May 28, 2024
spot_img
spot_img
spot_img

ਟੈਕਸਾਸ ਦੀ ਇਕ ਔਰਤ ਨੂੰ ਗਰਭਵਤੀ ਔਰਤ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਸੁਣਾਈ ਮੌਤ ਦੀ ਸਜ਼ਾ

ਯੈੱਸ ਪੰਜਾਬ
ਸੈਕਰਾਮੈਂਟੋ, 12 ਨਵੰਬਰ, 2022 (ਹੁਸਨ ਲੜੋਆ ਬੰਗਾ)
ਟੈਕਸਾਸ ਦੀ ਔਰਤ ਟੇਲਰ ਰੇਨੇ ਪਾਰਕਰ ਨੂੰ ਇਕ ਗਰਭਵਤੀ ਔਰਤ ਦੀ ਹੱਤਿਆ ਕਰਕੇ ਉਸ ਦੇ ਅਣਜੰਮੇ ਬੱਚੇ ਨੂੰ ਨਾਲ ਲੈ ਜਾਣ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਬੋਵੀ ਕਾਊਂਟੀ ਜਿਊਰੀ ਨੇ ਪਿਛਲੇ ਮਹੀਨੇ ਟੇਲਰ ਰੇਨੇ ਪਾਰਕਰ ਨੂੰ ਰੀਗਨ ਮਿਸ਼ੈਲੇ ਸਿਮਨਜ ਤੇ ਉਸ ਦੇ ਬੱਚੇ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਸੀ।

ਉਸੇ ਜਿਊਰੀ ਨੇ ਪਾਰਕਰ ਲਈ ਮੌਤ ਦੀ ਸਜ਼ਾ ਜਾਂ ਬਿਨਾਂ ਜ਼ਮਾਨਤ ਉਮਰ ਭਰ ਲਈ ਜੇਲ ਵਿਚੋਂ ਇਕ ਸਜ਼ਾ ਦੀ ਚੋਣ ਕਰਨੀ ਸੀ। ਜਿਊਰੀ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਾਰਕਰ ਦੇ ਵਕੀਲ ਜੈਫ ਹਾਰੇਲਸਨ ਨੇ ਕਿਹਾ ਹੈ ਕਿ ਬਚਾਅ ਪੱਖ ਦੇ ਮਜਬੂਤ ਕੇਸ ਨੂੰ ਧਿਆਨ ਵਿਚ ਰਖਦਿਆਂ ਅਸੀਂ ਫੈਸਲੇ ਤੋਂ ਨਰਾਸ਼ ਹੋਏ ਹਾਂ ਪਰੰਤੂ ਅਸੀਂ ਲੰਬੇ ਮੁਕੱਦਮੇ ਉਪਰੰਤ ਅਦਾਲਤ ਵੱਲੋਂ ਸੁਣਾਏ ਨਿਰਨੇ ਦਾ ਸਵਾਗਤ ਕਰਦੇ ਹਾਂ।

ਪਾਰਕਰ ਟੈਕਸਾਸ ਦੀ ਸਤਵੀਂ ਔਰਤ ਹੈ ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਥੇ ਜਿਕਰਯੋਗ ਹੈ ਕਿ ਪਾਰਕਰ ਨੇ 9 ਅਕਤੂਬਰ 2020 ਨੂੰ ਆਪਣੇ ਮਿੱਤਰ ਮੁੰਡੇ ਤੇ ਹੋਰਨਾਂ ਨੂੰ ਕਿਹਾ ਸੀ ਕਿ ਉਹ ਗਰਭਵਤੀ ਹੈ। ਉਸੇ ਸਵੇਰ ਨੂੰ ਨਿਊ ਬੋਸਟਨ, ਟੈਕਸਾਸ ਵਿਚ ਪੁਲਿਸ ਨੂੰ ਫੋਨ ਉਪਰ ਕਿਸੇ ਨੇ ਸੂਚਨਾ ਦਿੱਤੀ ਕਿ ਉਸ ਦੀ ਧੀ ਸਿਮਨਜ ਦੀ ਹੱਤਿਆ ਹੋ ਗਈ ਹੈ। ਸਿਮਨਜ ਉਸ ਸਮੇ 34 ਹਫਤਿਆਂ ਤੋਂ ਗਰਭਵਤੀ ਸੀ।

ਮੌਕੇ ਉਪਰ ਪੁੱਜੀ ਪੁਲਿਸ ਨੇ ਸਿਮਨਜ ਦੇ ਢਿੱਡ ਉਪਰ ਇਕ ਵੱਡਾ ਕੱਟ ਵੇਖਿਆ ਤੇ ਉਸ ਦਾ ਬੱਚਾ ਪੇਟ ਵਿਚੋਂ ਗਾਇਬ ਸੀ। ਪੁਲਿਸ ਨੇ ਟਰੈਫਿਕ ਸਟਾਪ ‘ਤੇ ਤਲਾਸ਼ੀ ਦੌਰਾਨ ਇਕ ਕਾਰ ਵਿਚ ਪਾਰਕਰ ਨੂੰ ਇਕ ਨਵਜੰਮੇ ਬੱਚੇ ਨਾਲ ਵੇਖਿਆ। ਪਾਰਕਰ ਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਹਸਪਤਾਲ ਦੇ ਸਟਾਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਕਰ ਨੇ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ ਹੈ। ਬਾਅਦ ਵਿਚ ਪਾਰਕਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION