38.1 C
Delhi
Sunday, May 12, 2024
spot_img
spot_img

Tarn Taran ਦਾ ਨਾਂਅ ਚਮਕਾ ਰਹੀਆਂ ਦੋ ਸੱਕੀਆਂ ਭੈਣਾਂ Mandeep Kaur ਅਤੇ Veerpal Kaur ਨੂੰ ਡੀ.ਸੀ. Kulwant Singh ਨੇ ਪ੍ਰਦਾਨ ਕੀਤੀਆਂ ਸਪੋਰਟਸ ਕਿੱਟਾਂ

ਯੈੱਸ ਪੰਜਾਬ
ਤਰਨ ਤਾਰਨ, 07 ਅਪ੍ਰੈਲ, 2021 –
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਖਿਡਾਰਨਾਂ ਮਨਦੀਪ ਕੌਰ ਅਤੇ ਵੀਰਪਾਲ ਕੌਰ (ਸਕੀਆਂ ਭੈਣਾਂ) ਨੂੰ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਤਾਂ ਜੋ ਉਹ ਆਪਣੀ ਖੇਡ ਵਿੱਚ ਹੋਰ ਨਿਖਾਰ ਲਿਆ ਸਕਣ ਅਤੇ ਹੋਰ ਨੌਜਵਾਨ ਲੜਕੀਆਂ ਲਈ ਪ੍ਰੇਰਣਾ ਸਰੋਤ ਬਣ ਸਕਣ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਮੁਗਲ ਚੱਕ ਪੰਨੂਆਂ ਦੀਆਂ ਰਹਿਣ ਵਾਲੀਆਂ ਖਿਡਾਰਨਾਂ ਮਨਦੀਪ ਕੌਰ (ਹਾਕੀ ਖਿਡਾਰਨ) ਅਤੇ ਵੀਰਪਾਲ ਕੌਰ (ਰੈਸਲਰ) ਦੋਵੇਂ ਸਕੀਆਂ ਭੈਣਾਂ ਹਨ ਅਤੇ ਇਹਨਾਂ ਦੀ ਵੱਡੀ ਭੈਣ ਰਾਜਵਿੰਦਰ ਕੌਰ ਵੀ ਅੰਤਰਰਾਸ਼ਟਰੀ ਹਾਕੀ ਖਿਡਾਰਨ ਹੈ, ਜੋ ਕਿ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਮੈਂਬਰ ਹੈ।ਇਹ ਤਿੰਨੇ ਸਕੀਆਂ ਭੈਣਾਂ ਪਿਤਾ ਸ੍ਰ. ਸਰਵਣ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀਆਂ ਧੀਆਂ ਹਨ, ਜਿੰਨ੍ਹਾਂ ਦੀ ਲਗਨ ਅਤੇ ਮਿਹਨਤ ਸਦਕਾ ਇਹ ਭੈਣਾਂ ਖੇਡਾਂ ਦੇ ਖੇਤਰ ਵਿੱਚ ਆਪਣਾ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਰੈਸਲਿੰਗ ਕਰਨ ਵਾਲੀ ਵੀਰਪਾਲ ਕੌਰ ਨੇ 19 ਤੋਂ 21 ਮਾਰਚ, 2021 ਤੱਕ ਕਰਨਾਟਕਾ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸਿੱਪ ਵਿੱਚ ਤਮਗਾ ਹਾਸਿਲ ਕੀਤਾ ਹੈ।ਮਨਦੀਪ ਕੌਰ (ਹਾਕੀ ਖਿਡਾਰਨ) ਵੀ ਸਟੇਟ ਪੱਧਰ ‘ਤੇ ਆਪਣਾ ਨਾਮ ਕਮਾ ਰਹੀ ਹੈ।
ਇਹਨਾਂ ਤਿੰਨਾਂ ਸਕੀਆਂ ਭੈਣਾਂ ਨੇ ਮਾਤਾ ਗੰਗਾ ਸਕੂਲ ਤਰਨ ਤਾਰਨ ਤੋਂ ਆਪਣੀ ਮੁੱਢਲੀ ਪੜ੍ਹਾਈ ਸ਼ੁਰੂ ਕੀਤੀ ਅਤੇ ਇੱਥੇ ਮਿਲੇ ਮਹੌਲ ਸਦਕਾ ਇਹ ਆਪਣੀ-ਆਪਣੀ ਖੇਡ ਵਿੱਚ ਚੰਗਾ ਨਾਮ ਕਮਾ ਰਹੀਆਂ ਹਨ, ਜੋ ਕਿ ਤਰਨ ਤਾਰਨ ਜ਼ਿਲ੍ਹੇ ਦੀਆਂ ਹੋਰਨਾਂ ਧੀਆਂ ਲਈ ਵੀ ਪ੍ਰੇਰਣਾ ਸਰੋਤ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION