39.1 C
Delhi
Monday, May 27, 2024
spot_img
spot_img
spot_img

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਇੱਕਜੁਟ: ਅਵਤਾਰ ਸਿੰਘ ਹਿੱਤ

ਯੈੱਸ ਪੰਜਾਬ
ਨਵੀਂ ਦਿੱਲੀ, 29 ਜੁਲਾਈ, 2022 –
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਰਕਰਾਰ ਰੱਖਣ ਦੇ ਫ਼ੈਸਲੇ ਦਾ ਅਵਤਾਰ ਸਿੰਘ ਹਿੱਤ ਨੇ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਹੀ ਨਹੀਂ ਸਮੁੁੱਚੇ ਪੰਥ ਲਈ ਵੀ ਬਿਹਤਰ ਕਦਮ ਹੈ, ਕਿਉਂਕਿ ਮੌਜੁਦਾ ਹਾਲਾਤਾਂ ’ਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਆਗੂ ਅਜਿਹਾ ਨਹੀਂ ਹੋ ਸਕਦਾ ਜੋ ਪਾਰਟੀ ਦੀ ਕਮਾਨ ਸੰਭਾਲਦੇ ਹੋਏ ਪੰਥਕ ਹਿੱਤਾਂ ਪ੍ਰਤੀ ਸਹੀ ਫ਼ੈਸਲੇ ਲੈਣ ਦੀ ਸੋਚ ਰੱਖਦਾ ਹੋਵੇ।

ਜਥੇਦਾਰ ਹਿੱਤ ਜੋ ਕਿ ਆਪ ਵੀ ਕੋਰ ਕਮੇਟੀ ਦੇ ਮੈਂਬਰ ਹਨ ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਹੁਣ ਪਾਰਟੀ ਦਾ ਵਿਸਥਾਰ ਕਰਦੇ ਹੋਏ ਇਹ ਧਿਆਨ ਰੱਖਿਆ ਜਾਵੇ ਕਿ ਸਿਰਫ਼ ਪੰਥਕ ਸੋਚ ਵਾਲੇ ਉਨ੍ਹਾਂ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਨੇ ਪਾਰਟੀ ਨਾਲ ਹਮੇਸ਼ਾ ਖੜਦੇ ਹੋਏ ਆਪਣਾ ਜੀਵਨ ਲਗਾ ਦਿੱਤਾ।

ਜਿਨ੍ਹਾਂ ਲੋਕਾਂ ਨੇ ਗੱਦਾਰੀ ਕਰਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦਾ ਕੰਮ ਕੀਤਾ, ਆਪਣੇ ਨਿਜੀ ਸੁਆਰਥਾਂ ਖਾਤਰ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਅਜਿਹੇ ਗੱਦਾਰਾਂ ਨੂੰ ਸੰਗਠਨ ਤੋਂ ਲਾਂਭੇ ਰੱਖਿਆ ਜਾਵੇ ਤਾਂ ਹੀ ਪਾਰਟੀ ਮੁੜ ਮਜਬੂਤੀ ਨਾਲ ਖੜ ਸਕਦੀ ਹੈ ਨਹੀਂ ਤਾਂ ਅਜਿਹੇ ਲੋਕ ਪਾਰਟੀ ਨੂੰ ਢਾਹ ਲਾਉਂਦੇ ਰਹਿਣਗੇ।

ਸ. ਹਿੱਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਹੋਣ ਨਾਲ ਪੰਥ ਨੂੰ ਮਜਬੂਤੀ ਮਿਲੇਗੀ ਅਤੇ ਜੋ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਦੇ ਮਨਸੂਬੇ ਬਣਾਏ ਬੈਠੇ ਹਨ ਉਨ੍ਹਾਂ ਨੂੰ ਕਦੇ ਕਾਮਯਾਬੀ ਨਹੀਂ ਮਿਲ ਸਕਦੀ।

ਪੰਥਕ ਮਸਲੇ ਉਦੋਂ ਹੀ ਹਲ ਹੋ ਸਕਦੇ ਹਨ ਜਦੋਂ ਪਾਰਟੀ ਮਜਬੂਤ ਹੋਵੇ। ਪੰਜਾਬ ਅਤੇ ਪੰਜਾਬੀਅਤ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਮਾਰਗਦਰਸ਼ਨ ਵਿਚ ਕੰਮ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਯਕੀਨੀ ਪਾਰਟੀ ਨੂੰ ਮੁੜ ਬੁਲੰਦੀਆਂ ’ਤੇ ਲੈ ਕੇ ਜਾਣਗੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION