31.1 C
Delhi
Sunday, May 5, 2024
spot_img
spot_img

SAD ਪਰਿਵਾਰਵਾਦ ਕਰਕੇ ਕਮਜ਼ੋਰ ਹੋਇਆ ਅਤੇ ਵੰਡਿਆ ਗਿਆ: Peermohammad

ਯੈੱਸ ਪੰਜਾਬ
ਚੰਡੀਗੜ, 15 ਦਸੰਬਰ, 2020 –
ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਮੁੱਖ ਬੁਲਾਰੇ ਤੇ ਜਨਰੱਲ ਸਕੱਤਰ ਸ ਕਰਨੈਲ ਸਿੰਘ ਪੀਰ ਮਹੁੰਮਦ ਨੇ ਦੋਸ਼ ਲਾਇਆ ਕਿ ਪਰਿਵਾਰਵਾਦ ਦੀ ਲੋਕਤੰਤਰ ਚ ਕੋਈ ਥਾਂ ਨਹੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਰਿਵਾਰਵਾਦ ਦੀ ਜੜ ਕਮਜ਼ੋਰ ਹੋਣ ਦੀ ਥਾਂ ਹਰੀ ਹੋ ਰਹੀ ਹੈ ਜੋ ਜਮਹੂਰੀਅਤ ਲਈ ਸਭ ਤੋ ਖਤਰਨਾਕ ਹੈ ।

ਸ ਕਰਨੈਲ ਸਿੰਘ ਪੀਰ ਮਹੁੰਮਦ ਨੇ ਅਸਧਿੇ ਤੋਰ ਤੇ ਦੋਸ਼ ਲਾਇਆ ਕਿ ਅਸਲ ਵਿੱਚ ਪਰਿਵਾਰਵਾਦ ਦਾ ਭਾਵ, ਡਿਕਟੇਟਰਸ਼ਿਪ ਵਰਗਾ ਹੈ ਤੇ ਲੋਕਤੰਤਰੀ ਪ੍ਰਪੰਰਾਵਾਂ ਤੋ ਸੱਖਣੇ ਕੱਚ-ਘਰੱੜ ਲੋਕ ਪੈਸੇ ਦੇ ਜ਼ੋਰ ਨਾਲ ਨੇਤਾ ਬਣ ਰਹੇ ਹਨ , ਜੋ ਚੋਣ ਜਿੱਤਣ ਬਾਅਦ ਜਨਤਕ ਹਿੱਤਾਂ ਦੀ ਥਾਂ ਨਿੱਜ ਵਾਦ ਨੂੰ ਬੜਾਵਾ ਦੇ ਰਹੇ ਹਨ ।

ਉਨਾ ਮੁਤਾਬਕ ਵੰਸ਼ਵਾਦ ਵੱਧ ਰਿਹਾ ਹੈ ਤੇ ਲੋਕਰਾਜ ਦਿਨ-ਬਰ-ਦਿਨ ਖਤਮ ਹੋ ਰਿਹਾ ਹੈ ।

ਉਨਾ ਕਿਹਾ ਕਿ ਭਾਰਤਕ ਲੋਕਤੰਤਰੀ ਮੁਲਕ ਹੈ ਪਰ ਇਹ ਸਭ ਦਿਖਾਵੇ ਲਈ ਹੀ ਹੈ ਇਮਾਨਦਾਰ ਵਰਕਰਾਂ ਦੀ ਕਦਰ ਨਹੀ ਸਿਰਫ ਤੇ ਸਿਰਫ ਕਬਜ਼ੇ ਵਾਲੀ ਸੋਚ ਭਾਰੂ ਹੈ , ਜੋ ਦੇਸ਼ ਲਈ ਘਾਤਕ ਸਿੱਧ ਹੋ ਰਹੀ ਹੈ।

ਉਨਾ ਲੋਕਤੰਤਰੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਹੋਰਨਾਂ ਮਸਲਿਆਂ ਵਾਂਗ ਇਸ ਖਿਲਾਫ ਵੀ ਅਵਾਜ਼ ਬੁਲੰਦ ਕੀਤੀ ਜਾਵੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION