39 C
Delhi
Saturday, May 4, 2024
spot_img
spot_img

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖ ਕੌਮ ਨੇ ਔਰਤਾਂ ਨੂੰ ਵੱਧ ਸਤਿਕਾਰ ਦੇਣਾ ਸ਼ੁਰੂ ਕੀਤਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

Right from the times of Guru Nanak, Sikhs have been giving respect to women: Kalka, Kahlon

ਯੈੱਸ ਪੰਜਾਬ

ਨਵੀਂ ਦਿੱਲੀ, 4 ਮਾਰਚ, 2023 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਿੱਖਾਂ ਦੇ ਪਹਿਲੇ ਗੁ਼ਰੂ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ ਕੌਮ ਨੇ ਔਰਤਾਂ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਸ਼ੁਰੂ ਕੀਤਾ ਅਤੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ’ਤੇ ਪਹਿਲਾ ਹੱਕ ਸਿੱਖ ਕੌਮ ਦਾ ਬਣਦਾ ਹੈ।

ਇਥੇ ਮਾਤਾ ਸੁੰਦਰੀ ਕਾਲਜ ਵਿਚ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਚ ਕੌਮਾਂਤਰੀ ਮਹਿਲਾ ਦਿਵਸ ’ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ 1908 ਤੋਂ ਅਮਰੀਕਾ ਵਿਚ ਮਨਾਉਣਾ ਸ਼ੁਰੂ ਹੋਇਆ ਤੇ 1943 ਵਿਚ ਭਾਰਤ ਵਿਚ ਮਨਾਇਆ ਜਾਣਾ ਸ਼ੁਰੂ ਹੋਇਆ ਪਰ ਸਿੱਖ ਇਤਿਹਾਸ ਵਿਚ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਹਰ ਦਿਨ ਵੁਮੈਨ ਡੇਅ ਮਨਾਉਣ ਦੀ ਗੱਲ ਕੀਤੀ ਸੀ। ਉਹਨਾ ਉਚਾਰਿਆ ਸੀ, ’’ਸੋ ਕਿਉਂ ਮੰਦਾ ਆਖਿਐ ਜਿੱਤ ਜੰਮੈ ਰਾਜਾਨ’’। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਮਹਿਲਾਵਾਂ ਨੂੰ ਸਭ ਤੋਂ ਵੱਡਾ ਮਾਣ ਸਿੱਖ ਕੌਮ ਨੇ ਦਿੱਤਾ। ਉਹਨਾਂ ਕਿਹਾ ਕਿ ਉਸ ਵੇਲੇ ਭਰੂਣ ਹੱਤਿਆ ਪ੍ਰਚਲਿਤ ਸੀ ਜਿਸਨੁੰ ਰੋਕਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਕੰਮ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਚਰਿੱਤਰ ਨਿਰਮਾਣ ਵਿਚ ਬੀਬੀਆਂ ਨੇ ਗੁਰੂ ਘਰਾਂ ਨਾਲ ਜੁੜ ਕੇ ਅਹਿਮ ਯੋਗਦਾਨ ਪਾਇਆ ਜਿਸ ’ਤੇ ਸਿੱਖ ਕੌਮ ਨੂੰ ਮਾਣ ਹੈ।
ਉਹਨਾਂ ਕਿਹਾ ਕਿ ਕੌਮ ਵਿਚ ਪਹਿਲੀ ਸਿੱਖ ਇਸਤਰੀ ਬੇਬੇ ਨਾਨਕੀ ਨੂੰ ਮੰਨਿਆ ਜਾਂਦਾਹੈ ਤੇ ਖਾਲਸਾ ਪੰਥ ਦੀ ਸਥਾਪਨਾ ਲਈ ਮਾਤਾ ਸਾਹਿਬ ਕੌਰ ਨੂੰ ਖਾਲਸਾ ਦੀ ਮਾਤਾ ਕਹਾਉਣ ਦੀ ਵਡਿਆਈ ਮਿਲੀ ਸੀ। ਉਹਨਾਂ ਕਿਹਾ ਕਿ ਜਦੋਂ ਲੰਗਰ ਪ੍ਰਥਾ ਸ਼ੁਰੂ ਹੋਈ ਤਾਂ ਮਾਤਾ ਖੀਵੀ ਜੀ ਪਹਿਲੇ ਸੰਚਾਲਕ ਬਣੇ ਅਤੇ ਧਰਮ ਦੇ ਪ੍ਰਚਾਰ ਵਾਸਤੇ ਬੀਬੀ ਅਮਰੋ ਨੂੰ ਮਾਤਾ ਖੀਵੀ ਜੀ ਨੇ ਗੁਰਮਤਿ ਦੀ ਦਾਤ ਦਿੱਤੀ।
ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਕਲੰਕਿਤ ਹੋਣ ਤੋਂ ਮਾਈ ਭਾਗੋ ਨੇ ਬਚਾਇਆ ਜਿਸਨੇ 40 ਮੁਕਤਿਆਂ ਨੂੰ ਵੰਗਾਰਿਆ ਕਿ ਉਹਨਾਂ ਗੁਰੂ ਸਾਹਿਬ ਦਾ ਸਾਥ ਕਿਉਂ ਛੱਡਿਆ ਤੇ ਇਸ ਮਗਰੋਂ 40 ਮੁਕਤੇ ਵਾਪਸ ਪਰਤੇ ਤੇ ਅੰਤ ਤੱਕ ਗੁਰੂ ਸਾਹਿਬ ਨਾਲ ਡਟੇ ਰਹੇ। ਉਹਨਾਂ ਕਿਹਾ ਕਿ ਇਸੇ ਤਰੀਕੇਜਦੋਂ ਸ਼ਹੀਦੀ ਦੇਣ ਦੀ ਵਾਰੀ ਆਈ ਤਾਂ ਮਾਤਾ ਗੁਜਰ ਕੌਰ ਦਾ ਨਾਂ ਸਭ ਤੋਂ ਪਹਿਲਾ ਆਉਂਦਾ ਹੈ। ਉਹਨਾਂ ਕਿਹਾ ਕਿ ਜਿਸ ਥਾਂ ’ਤੇ ਅਸੀਂ ਬੈਠ ਕੇ ਪ੍ਰੋਗਰਾਮ ਕਰ ਰਹੇ ਹਾਂ, ਮਾਤਾ ਸੁੰਦਰੀ ਆਡੀਟੋਰੀਅਮ ਵਿਚ ਅਸੀਂ ਬੈਠੇ ਹਾਂ, ਅਸੀਂ ਭੁੱਲ ਨਹੀਂ ਸਕਦੇ ਕਿ ਮਾਤਾ ਸੁੰਦਰੀ ਨੇ ਸਿੱਖ ਕੌਮ ਦੀ ਅਗਵਾਈ ਕੀਤੀ। ਉਹਨਾਂ ਨੇ ਕਈ ਹੁਕਮਨਾਮੇ ਕੌਮ ਦੇ ਨਾਂ ’ਤੇ ਜਾਰੀ ਕੀਤੇ ਜਿਸ ਕਾਰਨ ਸਿੱਖ ਅੱਜ ਚੜ੍ਹਦੀਕਲਾ ਵਿਚ ਹਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਸਿੱਖ ਕੌਮ ਨੂੰ ਮਾਤਾ ਸੁੰਦਰ ਕੌਰ ਜੀ ਨੇ ਸੰਭਾਲਿਆ।
ਉਹਨਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਹੱਕ ਸਿੱਖ ਕੌਮ ਨੂੰ ਸਭ ਤੋਂ ਪਹਿਲਾ ਹੈ। ਉਹਨਾਂ ਕਿਹਾ ਕਿ ਇਹ ਦਿਵਸ ਮਨਾਉਣ ਲਈ ਸਮੁੱਚਾ ਸਟਾਫ ਤੇ ਬੱਚੇ ਵਧਾਈ ਦੇ ਪਾਤਰ ਹਨ। 
ਇਸ ਮੌਕੇ ਉਹਨਾਂ ਸਰਦਾਰ ਸਤਪਾਲ ਸਿੰਘ ਖਾਲਸਾ, ਸੰਤ ਹਨੁਮਾਨ ਸਿੰਘ ਖਾਲਸਾ ਜੀ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਤੇ ਹੋਰ ਪਤਵੰਡਿਆਂ ਦਾ ਵੀ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION