32.8 C
Delhi
Sunday, April 28, 2024
spot_img
spot_img

ਬੋਰਡ ਪ੍ਰੀਖਿਆਂ ਦੌਰਾਨ ਸਿੱਖ ਬੱਚੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ ਸੁਲਝਿਆ, ਸਕੂਲ ਦੀ ਪ੍ਰਿੰਸੀਪਲ ਨੇ ਜੀਕੇ ਨੂੰ ਦਿੱਤਾ ਲਿਖਤ ਸਪਸ਼ਟੀਕਰਨ

Refusal to entertain Sikh students from appearing in exams wearing Kirpan resolved; Principal assures GK

ਯੈੱਸ ਪੰਜਾਬ

ਨਵੀਂ ਦਿੱਲੀ (27 ਫਰਵਰੀ 2023) ਦਿੱਲੀ ਦੇ ਪੱਛਮ ਵਿਹਾਰ ਵਿਖੇ ਸਥਿਤ ਵਿਸ਼ਾਲ ਭਾਰਤੀ ਸਕੂਲ ‘ਚ ਅੱਜ 10ਵੀਂ ਜਮਾਤ ਦੀ ਸੀਬੀਐਸਈ ਵੱਲੋਂ ਆਯੋਜਿਤ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ 3 ਅੰਮ੍ਰਿਤਧਾਰੀ ਬੱਚੀਆਂ ਦੀ ਕਿਰਪਾਨਾਂ ਉਤਰਵਾਉਣ ਦਾ ਮਾਮਲਾ ਸੁਲਝ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਬੱਚੀ ਦੇ ਮਾਤਾ-ਪਿਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੀ ਟੀਮ ਦੇ ਨਾਲ ਸਕੂਲ ਪੁੱਜੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕਿਸੇ ਨਿਯਮ ਤਹਿਤ ਸਿੱਖਾਂ ਨੂੰ ਕਕਾਰ ਪਹਿਨਣ ਤੋਂ ਨਹੀਂ ਰੋਕਿਆ ਜਾ ਸਕਦਾ। ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਰਚਨਾ ਜੈਨ ਨੇ ਮੰਨਿਆ ਕਿ ਇਸ ਸੰਬੰਧੀ ਸਾਨੂੰ ਗਲਤਫਹਿਮੀ ਹੋਈ ਹੈ। ਜੀਕੇ ਨੇ ਪ੍ਰਿੰਸੀਪਲ ਨੂੰ ਪੁੱਛਿਆ ਕੀ ਤੁਹਾਡੇ ਜਾਂ ਸੀਬੀਐਸਈ ਦੇ ਨਿਯਮ ਸੰਵਿਧਾਨ ਦੀ ਮੁਢਲੀ ਭਾਵਨਾ ਨੂੰ ਦਬਾ ਸਕਦੇ ਹਨ ? ਕੀ ਤੁਸੀਂ ਸੰਵਿਧਾਨ ਪੜ੍ਹਿਆ ਹੈ? ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੰਦਾ ਹੈ। ਇਸੇ ਕਰਕੇ ਹੀ ਸਿੱਖ ਕਿਰਪਾਨ ਸਣੇ ਘਰੇਲੂ ਹਵਾਈ ਉਡਾਨਾਂ ਦੌਰਾਨ ਵੀ ਕਿਰਪਾਨ ਪਹਿਨ ਕੇ ਜਾਂਦੇ ਹਨ। ਤੁਸੀਂ ਕਿਵੇਂ ਅੰਮ੍ਰਿਤਧਾਰੀ ਬੱਚੀਆਂ ਨੂੰ ਕਿਰਪਾਨ ਉਤਾਰਨ ਵਾਸਤੇ ਕਹਿ ਸਕਦੇ ਹੋ? ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਤਾਂ ਅਸੀਂ 2018 ‘ਚ ਨੀਟ ਪ੍ਰਿਖਿਆ ਦੌਰਾਨ ਕਿਰਪਾਨ ਨੂੰ ਮੈਟਲ ਵਸਤੂ ਦੀ ਆੜ ‘ਚ ਪਾਉਣ ਤੋਂ ਰੋਕਣ ਦੇ ਖ਼ਦਸੇ਼ ਨੂੰ ਲੈਕੇ ਦਿੱਲੀ ਹਾਈਕੋਰਟ ਗਏ ਸੀ, ਤਾਂ ਹਾਈਕੋਰਟ ਨੇ ਇਸ ਸੰਬੰਧੀ ਅੰਮ੍ਰਿਤਧਾਰੀ ਬੱਚਿਆਂ ਦੇ ਕਿਰਪਾਨ ਪਾਉਣ ਨੂੰ ਮੌਲਿਕ ਅਧਿਕਾਰ ਮੰਨਿਆ ਸੀ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸਫਦਰਜੰਗ ਇੰਕਲਐਵ ਦੇ ਇੱਕ ਪਬਲਿਕ ਸਕੂਲ ‘ਚ ਵੀ ਇਸ ਤਰ੍ਹਾਂ ਹੋਇਆ ਸੀ। ਜਿਸ ਦਾ ਵੀ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਸਕੂਲ ਨੇ ਆਪਣੀ ਗਲਤੀ ਮੰਨੀ ਸੀ।

ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਸਕੂਲ ‘ਚ ਵੈਸਾਖੀ ਅਤੇ ਗੁਰਪੁਰਬ ਮੰਨਾਉਂਦੇ ਹਾਂ। ਇਹ ਸਭ ਕੁਝ ਗਲਤਫਹਿਮੀ ਨਾਲ ਹੋਇਆ ਹੈ। ਅਸੀਂ ਸੀਬੀਐਸਈ ਦੇ ਉਚ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਣ ਤੋਂ ਬਾਅਦ ਪ੍ਰੀਖਿਆਰਥੀਆਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਿੰਸੀਪਲ ਨੇ ਜੀਕੇ ਨੂੰ ਲਿਖਤ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ ਅਸੀਂ ਇਹ ਭਰੋਸਾ ਦਿੰਦੇ ਹਾਂ। ਇਸ ਮੌਕੇ ਪੀੜਤ ਬੱਚੀਆਂ ਦੇ ਮਾਤਾ-ਪਿਤਾ ਨੇ ਜੀਕੇ ਵੱਲੋਂ ਉਨ੍ਹਾਂ ਨਾਲ ਆ ਕੇ ਖੜ੍ਹਣ ਲਈ ਖਾਸ ਧੰਨਵਾਦ ਕੀਤਾ। ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਜਾਗੋ ਪਾਰਟੀ ਦੇ ਆਗੂ ਸੁਖਮਨ ਸਿੰਘ ਸਾਹਨੀ, ਮਨਜੀਤ ਸਿੰਘ ਖਿਆਲਾ, ਰਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਕੋਹਲੀ, ਪ੍ਰਭਦੀਪ ਸਿੰਘ ਅਤੇ ਓਂਕਾਰਜੋਤ ਸਿੰਘ ਆਦਿਕ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION