Saturday, May 18, 2024

ਵਾਹਿਗੁਰੂ

spot_img
spot_img

ਸੈਣੀ ਸਮਾਜ ਨੂੰ ਜੋੜਨ ਅਤੇ ਤਰੱਕੀ ਲਈ ਕੀਤਾ ਗਿਆ ਸੈਣੀ ਸਭਾ ਦਾ ਗਠਨ

- Advertisement -

ਯੈੱਸ ਪੰਜਾਬ
ਗੁਰਦਾਸਪੁਰ, 16 ਅਕਤੂਬਰ, 2021 –
ਸੈਣੀ ਸਮਾਜ ਨੂੰ ਜੋੜਨ ਅਤੇ ਉਸ ਦੀ ਤਰੱਕੀ ਲਈ ਗੁਰਦਾਸਪੁਰ ਜਿਲੇ ਅੰਦਰ ਪਹਿਲਕਦਮੀ ਕਰਦਿਆਂ ਹੋਇਆ ਬਿਰਾਦਰੀ ਦੇ ਆਗੁਆਂ ਨੇ ਇੱਕਠ ਕਰ ਸੈਣੀ ਸਭਾ ਗੁਰਦਾਸਪੁਰ ਦਾ ਗਠਨ ਕੀਤਾ।

ਸਭਾ ਨੂੰ ਰਜਿਸਟਰਡ ਕਰਵਾਊਣ ਤੋਂ ਬਾਦ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾ ਨੇ ਭਾਈਚਾਰੇ ਵਿਚ ਨਿਖਾਰ ਲਿਆਉਣ ਲਈ ਨਵੇਕਲੀ ਪਹਿਲਕਦਮੀ ਕਰਦੇ ਹੋਏ ਅਤੇ ਅਗਲੀ ਰੂਪਰੇਖਾ ਤਿਆਰ ਕਰਨ ਤੋਂ ਪਹਿਲਾਂ ਇਕੱਠੇ ਹੋਕੇ ਸ਼੍ਰੀ ਪਿੰਡੋਰੀ ਧਾਮ ਮੰਦਿਰ ਅਤੇ ਸ਼੍ਰੀ ਘੱਲੂਘਾਰਾ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਭਾ ਦੀ ਅਗਵਾਈ ਨਵ ਨਿਯੁਕਤ ਪ੍ਰਧਾਨ ਜਤਿੰਦਰ ਪਾਲ ਸਿੰਘ (ਲਾਡਾ) ਵੱਲੋਂ ਕੀਤੀ ਗਈ।

ਸ਼੍ਰੀ ਪੰਡੋਰੀ ਧਾਮ ਵਿਖੇ ਮੱਥਾ ਟੇਕਦਿਆ ਸਭਾ ਦੇ ਸਮੂਹ ਮੈਂਬਰਾ ਵੱਲੋਂ ਮਹੰਤ ਰਘੂਬੀਰ ਦਾਸ ਜੀ ਤੋਂ ਆਸ਼ਿਰਵਾਦ ਲਿਆ ਗਿਆ। ਇਸ ਤੋਂ ਬਾਦ ਸਭਾ ਦਾ ਗੁਰਦੁਆਰਾ ਘੱਲੂਘਾਰਾ ਸਾਹਿਬ ਪਹੁੰਚਨ ਤੇ ਗੁਰਦਆਰੇ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਸੈਣੀ ਸਭਾ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਸੰਬੰਧੀ ਜਾਨਕਾਰੀ ਦੇਂਦੇ ਹੋਏ ਸੈਣੀ ਸਭਾ ਗੁਰਦਾਸਪੁਰ ਯੂਨਿਟ ਦੇ ਨਵ-ਨਿਯੁਕਤ ਪ੍ਰਧਾਨ ਜਤਿਦਰਪਾਲ ਸਿੰਘ ਸੈਣੀ (ਲਾਡਾ) ਨੇ ਦੱਸਿਆ ਕਿ ਸੈਣੀ ਸਭਾ ਦਾ ਮੁੱਖ ਉਦੇਸ਼ ਸੈਣੀ ਸਮਾਜ ਦੀ ਤਰੱਕੀ ਦੇ ਨਾਲ ਨਾਲ ਸਮਾਜ ਦੇ ਦੂਜੇ ਵਰਗ ਨੂੰ ਚੰਗੀ ਸੇਹਦ ਦੇਣਾ, ਸਮਾਜ ਵਿਚ ਜਾਗਰੂਕਤਾ ਲਿਆਉਣੀ, ਸਮਾਜ ਨਾਲ ਹੁੰਦੇ ਵਿਤਕਰੇ ਖਿਲਾਫ ਆਵਾਜ਼ ਉਠਾਉਣੀ, ਸਮਾਜ ਦੇ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ, ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ ਸਾਮਿਲ ਹੋਵੇਗਾ।

ਪ੍ਰਧਾਨ ਲਾਡਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਵਿੱਖ ਵਿਰ ਸੈਣੀ ਸਮਾਜ ਦੀ ਸਹੂਲਤ ਲਈ ਗੁਰਦਾਸਪੁਰ ਜਿਲੇ ਵਿਚ ਚੰਗੇ ਮਿਆਰ ਦਾ ਸੈਣੀ ਭਵਨ ਦੇ ਨਿਰਮਾਣ ਕਰਨ ਦੀ ਤਜਵੀਜ ਸਭਾ ਵੱਲੋ ਰੱਖੀ ਜਾਵੇਗੀ। ਜਿਸ ਵਾਸਤੇ ਚੁਣੀ ਗਈ ਕਮੇਟੀ ਅਤੇ ਮੈਂਬਰ ਦਿਨ ਰਾਤ ਮਿਹਨਤ ਕਰਨਗੇਂ।

ਪੰਡੋਰੀ ਧਾਮ ਮੰਦਿਰ ਅਤੇ ਘੱਲੂਘਾਰਾ ਗੁਰਦੁਆਰਾ ਸਾਹਿਬ ਤੇਂ ਅਰਦਾਸ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ ਸਮੇਂ ਪ੍ਰਧਾਨ ਜਤਿੰਦਰਪਾਲ ਸਿੰਘ ਸੈਣੀ ਤੋਂ ਇਲਾਵਾ ਦਰਸਨ ਸਿੰਘ ਸੈਣੀ (ਸਰਪਰਸਤ), ਬਲਬੀਰ ਸੈਣੀ (ਸੀਨੀਅਰ ਵਾਇਸ ਪ੍ਰਧਾਨ), ਬਖਸ਼ੀਸ਼ ਸਿੰਘ ਸੈਣੀ (ਜਨਰਲ ਸਕੱਤਰ), ਕਰਮ ਸਿੰਘ ਸੈਣੀ (ਸਕੱਤਰ), ਮਲਕੀਅਤ ਸਿੰਘ ਸੈਣੀ (ਖਜਾਂਚੀ), ਪਰਮਜੀਤ ਸਿੰਘ ਸੈਣੀ (ਦਫਤਰ ਮੈਨੇਜਰ), ਪਰਮਿੰਦਰ ਸਿੰਘ ਸੈਣੀ (ਸਲਾਹਕਾਰ), ਕਸ਼ਮੀਰ ਸਿੰਘ ਸੈਣੀ, ਧਰਮ ਸਿੰਘ ਸੈਣੀ, ਬਲਦੇਵ ਸਿੰਘ ਸੈਣੀ, ਸਤਵਿੰਦਰ ਸਿੰਘ ਸੈਣੀ, ਮਲਕੀਤ ਸਿੰਘ ਬੁਢਾ ਕੋਟ, ਨਰਿੰਦਰ ਸਿੰਘ ਮਾਨਾ, ਗੁਰਮੇਜ ਸਿੰਘ ਸੈਣੀ, ਬਲਬੀਰ ਸਿੰਘ ਸੈਣੀ, ਪ੍ਰੀਤਮ ਸਿੰਘ (ਸਾਰੇ ਮੈਂਬਰ) ਆਦਿ ਹਾਜਿਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,123FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...