- Advertisement -
ਅੱਜ-ਨਾਮਾ
ਚੰਦਰਾ ਸੈਲਫੀ ਦਾ ਚਸਕਾ ਹੈ ਬੜਾ ਮਾੜਾ,
ਛੱਡਦਾ ਮਾਰ ਬਈ ਮੂਲੋਂ ਇਹ ਮੱਤ ਬੇਲੀ।
ਚਸਕਾ ਜਿਨ੍ਹਾਂ ਨੂੰ ਲੱਗਾ ਈ ਸੈਲਫੀਆਂ ਦਾ,
ਕਰਦੇ ਲੋਕ ਉਹ ਫਿਰਨ ਬੱਸ ਅੱਤ ਬੇਲੀ।
ਜਾਂਦੀ ਸੜਕ`ਤੇ ਕੁੜੀ ਨਾਲ ਸੈਲਫੀਆਂ ਤੋਂ,
ਬਹਿ ਗਿਆ ਛੋਹਰਾ ਸੀ ਛੇੜ ਕੁਪੱਤ ਬੇਲੀ।
ਖੜੋਤਾ ਸੀਗਾ ਕੋਈ ਨਹਿਰ ਦੇ ਆਣ ਕੰਢੇ,
ਲਿਆ ਸੀ ਮੌਤ ਉਸ ਨੂੰ ਘੇਰਾ ਘੱਤ ਬੇਲੀ।
ਚੜ੍ਹਿਆ ਨਵਾਂ ਜਦ ਸਾਲ ਤਾਂ ਫੇਰ ਸੁਣਿਆ,
ਕਰ ਲਿਆ ਟਰੇਨ ਦੇ ਮੂਹਰੇ ਕੁਚੱਜ ਬੇਲੀ।
ਸੈਲਫੀ ਲੈਂਦੇ ਸਨ ਮਾਰੇ ਗਏ ਤਿੰਨ ਛੋਹਰੇ,
ਬਚਿਆ ਚੌਥਾ ਸੀ ਵਕਤ ਸਿਰ ਭੱਜ ਬੇਲੀ।
-ਤੀਸ ਮਾਰ ਖਾਂ
ਜਨਵਰੀ 03, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -