Monday, September 16, 2024
spot_img
spot_img
spot_img

ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰਜ਼ ਦੀ ਹੋਈ ਮੀਟਿੰਗ, ਚੇਅਰਮੈਨ ਬਰਸਟ ਦੀ ਅਗਵਾਈ ਵਿੱਚ ਲਏ ਗਏ ਅਹਿਮ ਫ਼ੈਸਲੇ

ਯੈੱਸ ਪੰਜਾਬ ਨਿਊਜ਼
ਐਸ.ਏ.ਐਸ ਨਗਰ, 4 ਸਤੰਬਰ, 2024

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਅੱਜ ਪੰਜਾਬ ਮੰਡੀ ਬੋਰਡ ਮੋਹਾਲੀ ਮੁੱਖ ਦਫ਼ਤਰ ਵਿਖੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਜਿਸ ਵਿੱਚ ਬੋਰਡ ਨਾਲ ਸਬੰਧਤ ਵੱਖ-ਵੱਖ ਏਜੰਡੇਆਂ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ ਅਤੇ ਅਹਿਮ ਏਜੰਡੀਆਂ ਨੂੰ ਪਾਸ ਕਰਕੇ ਜਲਦ ਤੋਂ ਜਲਦ ਅਮਲ੍ਹੀ-ਜਾਮਾਂ ਪਹਿਨਾਉਣ ਦਾ ਫੈਸਲਾ ਲਿਆ ਗਿਆ।

ਇਹਨਾਂ ਵਿੱਚ ਖਰੀਦ ਕੇਂਦਰ ਮਹਿਮਦਪੁਰ, ਜਿਲ੍ਹਾ ਪਟਿਆਲਾ ਨੂੰ ਸਬ ਯਾਰਡ ਵੱਜੋਂ ਘੋਸ਼ਿਤ ਕਰਨ, ਪੰਜਾਬ ਰਾਜ ਦੀਆਂ ਸਮੂੰਹ ਮਾਰਕਿਟ ਕਮੇਟੀਆਂ ਦੇ ਸਟਾਫ ਦੀ ਰੀਸਟ੍ਰਕਚਰਿੰਗ ਕਰਨ, ਮੰਡੀ ਬੋਰਡ ਦੀ ਆਮਦਨ ਵਧਾਉਣ, ਪੰਜਾਬ ਮੰਡੀ ਬੋਰਡ ਐਡਵਰਟਾਈਜਮੈਂਟ ਪਾਲਿਸੀ 2024-25 ਸਮੇਤ ਕਈ ਮੁੱਖ ਏਜੰਡੇ ਸ਼ਾਮਲ ਹਨ।

ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮਹਿਮਦਪੁਰ ਜਿਲ੍ਹਾਂ ਪਟਿਆਲਾ ਵੱਲੋਂ ਪੰਜਾਬ ਮੰਡੀ ਬੋਰਡ ਨੂੰ ਮੰਡੀ ਬਣਾਉਣ ਲਈ 19 ਏਕੜ 6 ਕਨਾਲ ਜਮੀਨ ਦਾਨ ਵਜੋਂ ਦਿੱਤੀ ਗਈ ਸੀ। ਜਿੱਥੇ ਬਣੇ ਖਰੀਦ ਕੇਂਦਰ ਨੂੰ ਹੁਣ ਸਬ ਯਾਰਡ ਵਜੋਂ ਘੋਸ਼ਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਆਲੇ-ਦੁਆਲੇ ਦੇ ਕਰੀਬ 25 ਕਿ.ਮੀ. ਖੇਤਰ ਦੇ ਲੋਕਾਂ ਨੂੰ ਆਪਣੀਆਂ ਉਪਜਾ ਵੇਚਣ ਵਿੱਚ ਬਹੁਤ ਲਾਭ ਮਿਲੇਗਾ। ਇਸ ਨਾਲ ਜਿੱਥੇ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਤੇ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਹਿੱਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਉੱਥੇ ਹੀ ਸੀਜਨ ਸਮੇਂ ਮੰਡੀਆਂ ਵਿੱਚ ਸਾਰਿਆਂ ਨੂੰ ਮੁੱਖ ਰੱਖ ਕੇ ਦਿੱਤੀਆਂ ਜਾਣ ਵਾਲੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਵੱਖ-ਵੱਖ ਮੰਡੀਆਂ ਦੀਆਂ ਚਾਰ-ਦੀਵਾਰੀ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਮੰਡੀਆਂ ਵਿੱਚ ਨਵੇ ਏ.ਟੀ.ਐਮ. ਲਗਾਏ ਜਾ ਚੁੱਕੇ ਹਨ ਅਤੇ ਜਲਦ ਹੀ ਸੂਬੇ ਦੀਆਂ ਹੋਰਨਾਂ ਮੰਡੀਆਂ ਵਿੱਚ ਵੀ ਏ.ਟੀ.ਐਮ. ਲਗਾਉਣ ਦੇ ਕਾਰਜ ਨੂੰ ਪੂਰਾ ਕੀਤਾ ਜਾਵੇਗਾ। ਇਹਨਾਂ ਨਾਲ ਜਿੱਥੇ ਮੰਡੀਆਂ ਵਿੱਚ ਖਰੀਦਦਾਰੀ ਦੌਰਾਨ ਲੈਣ-ਦੇਣ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ, ਉੱਥੇ ਹੀ ਬੋਰਡ ਦੀ ਆਮਦਨ ਵਧਾਉਣ ਲਈ ਵੀ ਇਹ ਕਦਮ ਲਾਹੇਵੰਦ ਸਾਬਤ ਹੋਣਗੇ।

ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਵਿੱਚ ਮੰਡੀ ਬੋਰਡ ਵੱਲੋਂ ਆਫ਼ ਸੀਜਨ ਦੌਰਾਨ ਮੰਡੀਆਂ ਦੇ ਖਾਲੀ ਪਏ ਕਵਰ ਸ਼ੈੱਡਾਂ ਨੂੰ ਖੇਡਾਂ ਦੀ ਟ੍ਰੇਨਿੰਗ ਦੇਣ ਲਈ ਇਨਡੋਰ ਸਟੇਡੀਅਮ ਵੱਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਮਪੁਰਾ ਫੂਲ ਵਿਖੇ ਸਕੈਟਿੰਗ, ਸੁਲਤਾਨਪੁਰ ਲੋਧੀ ਤੇ ਮਲੋਟ ਵਿਖੇ ਬਾਸਕਿਟ ਬਾਲ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਵਿਆਹ-ਸ਼ਾਦੀਆਂ ਜਾਂ ਸਮਾਜਿਕ ਕਾਰਜਾਂ ਲਈ ਕਿਰਾਏ ਤੇ ਵੀ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਹਨਾਂ ਕਦਮ ਦੀ ਜਿੱਥੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਸ਼ਲਾਘਾ ਕੀਤੀ ਗਈ, ਉੱਥੇ ਹੀ ਭਵਿੱਖ ਵਿੱਚ ਵੀ ਅਜਿਹੇ ਹੋਰ ਕਦਮ ਉਠਾਉਣ ਤੇ ਜੋਰ ਦਿੱਤਾ ਗਿਆ।

ਇਸ ਮੌਕੇ ਸ੍ਰੀਮਤੀ ਨੀਲਿਮਾ, ਆਈ.ਏ.ਐਸ. ਸਕੱਤਰ, ਪੰਜਾਬ ਮੰਡੀ ਬੋਰਡ, ਸ੍ਰੀ ਸੰਯਮ ਅਗਰਵਾਲ ਆਈ.ਏ.ਐਸ., ਵਿਸ਼ੇਸ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਸਤਬੀਰ ਸਿੰਘ ਗੋਸਲ, ਉੱਪ ਕੁਲਪੱਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਸ. ਜਸਮਿੰਦਰ ਸਿੰਘ ਉਪ-ਸਕੱਤਰ, ਸ. ਤਜਿੰਦਰ ਸਿੰਘ ਬਾਜਵਾ, ਸੰਯੁਕਤ ਡਾਇਰੈਕਟਰ ਬਾਗਬਾਨੀ, ਸ. ਬੇਅੰਤ ਸਿੰਘ ਸਹਾਇਕ ਮਾਰਕੀਟਿੰਗ ਅਫਸਰ ਖੇਤੀਬਾੜੀ ਵਿਭਾਗ, ਪੂਰਤੀ ਰਾਣਾ,

ਉਪ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀਜ਼ ਪੰਜਾਬ, ਗਗਨਦੀਪ, ਰਿਸਰਚ ਐਸੋਸਿਏਟ ਫਾਰਮਰਜ਼ ਕਮਿਸ਼ਨ ਪੰਜਾਬ, ਸ੍ਰੀਮਤੀ ਗੀਤਿਕਾ ਸਿੰਘ, ਡਾਇਰੈਕਟਰ, ਆਬਾਦਕਾਰੀ ਵਿਭਾਗ, ਪੰਜਾਬ ਅਤੇ ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ, ਸ. ਤਰਵਿੰਦਰ ਸਿੰਘ ਚੋਪੜਾ, ਸਹਾਇਕ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਸਮੇਤ ਮੈਂਬਰ ਬੋਰਡ ਸ. ਇੰਦਰਜੀਤ ਸਿੰਘ, ਸ. ਬਲਵਿੰਦਰ ਸਿੰਘ, ਸ. ਬਲਕਾਰ ਭੋਖੜਾ, ਸ. ਬਲਜੀਤ ਸਿੰਘ, ਸ. ਸੁਖਵਿਦੰਰ ਸਿੰਘ, ਸ. ਬਲਜਿੰਦਰ ਸਿੰਘ ਅਤੇ ਸ. ਹਰਪ੍ਰੀਤ ਸਿੰਘ ਮੌਜੂਦ ਰਹੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ