ਯੈੱਸ ਪੰਜਾਬ
ਚੰਡੀਗੜ੍ਹ, 10 ਸਤੰਬਰ, 2024
ਪੰਜਾਬੀ ਸਿਨੇਮਾ ‘ਚ ਇੱਕ ਵੱੱਖਰਾ ਮੁਕਾਮ ਹਾਸਲ ਕਰਨ ਵਾਲੀ ਪੰਜਾਬੀ ਫਿਲਮ ‘ਅਰਦਾਸ’ ਅਤੇ ‘ਅਰਦਾਸ ਕਰਾਂ’ ਤੋਂ ਬਾਅਦ ਨਿਰਮਾਤਾ ਤੇ ਅਦਾਕਾਰ ਗਿੱੱਪੀ ਗਰੇਵਾਲ ਦਰਸ਼ਕਾਂ ਦੀ ਕਚਹਿਰੀ ‘ਚ ਹੁਣ ਆਪਣੀ ਨਵੀਂ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨਾਲ ਇਕ ਵਾਰ ਫਿਰ ਆਉਣ ਵਾਲੀ 13 ਸਤੰਬਰ ਨੂੰ ਹਾਜ਼ਰ ਹੋਣ ਜਾ ਰਹੇ ਹਨ। ਇਸ ਫਿਲਮ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ ਬੀਤੀ ਸ਼ਾਮ ਪੀ ਵੀ ਆਰ ਸਿਨੇਮਾ ਅਲਾਂਟੇ ਮਾਲ ਚੰਡੀਗੜ੍ਹ ‘ਚ ਰੱਖਿਆ ਗਿਆ।ਫਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਇਸ ਫਿਲਮ ਦੀ ਸਮੁੱਚੀ ਸਟਾਰਕਾਸਟ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ,
ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਸ਼ੀਮਾ ਕੌਂਸਲ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਜਗਤਾਰ ਬੈਨੀਪਾਲ, ਅਮਨ ਕੌਤਿਸ਼, ਰਵਿੰਦਰ ਮੰਡ ਅਤੇ ਤਾਨਿਆ ਮਹਾਜਨ ਆਦਿ ਤੋਂ ਇਲਾਵਾ ਮੁਨੀਸ਼ ਸਾਹਨੀ, ਸੰਦੀਪ ਬਾਂਸਲ, ਕਰਮਜੀਤ ਅਨਮੋਲ, ਭਾਨਾ ਐੱਲ ਏ, ਜਰਨੈਲ ਸਿੰਘ, ਨਰੇਸ਼ ਕਥੂਰੀਆ, ਬਾਬਾ ਗੁਲਾਬ ਸਿੰਘ, ਜੈਸਮੀਨ ਅਖਤਰ ਅਤੇ ਗੁਰਪ੍ਰੀਤ ਸਿੰਘ ਗਿਆਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਪੰਜਾਬੀ ਫਿਲਮ ਇੰਡਸਟਰੀ ਅਤੇ ਧਰਾਮਿਕ ਖੇਤਰ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।
ਇਸ ਮੌਕੇ ਹਾਜ਼ਰੀਨ ਹਰ ਇਨਸਾਨ ਵਲੋਂ ਫਿਲਮ ਦੇਖਣ ਉਪਰੰਤ ਫਿਲਮ ਅਤੇ ਫਿਲਮ ਦੀ ਟੀਮ ਦੀ ਖੂਬ ਸਰਾਹਨਾ ਕੀਤੀ ਗਈ ਅਤੇ ਉਨਾਂ ਕਿਹਾ ਕਿ ਆਮ ਫਿਲਮਾਂ ਤੋਂ ਹੱਟ ਕੇ ਇਕ ਬਿੱਲਕੁਲ ਵੱਖਰਾ ਕੰਸੇਪਟ ਤੇ ਅਧਾਰਿਤ, ਹਕੀਕਤ ਤੇ ਤਲਖ ਸਚਾਈਆਂ ਨਾਲ ਜੁੜੀ ਹੋਈ, ਜਿਉਣ ਦਾ ਜਜਬਾ ਸਿਖਾਉਂਦੀ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਦੀ ਇਹ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾਉਣਾ ਮਾਣ ਵਾਲੀ ਗੱਲ ਹੈ।
ਪ੍ਰੀਮੀਅਰ ਸ਼ੋਅ ਦੇਖਣ ਆਏ ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ਰਾਹੀਂ ਜਿੱਥੇ ਰੱਬ ਦੀ ਰਜ਼ਾ ‘ਚ ਰਹਿਣਾ, ਵਾਹਿਗੁਰੂ ਦਾ ਸ਼ੁੱਕਰ ਕਰਨਾ, ਦੁੱਖਾਂ ਤੇ ਮੁਸਿਬਤਾਂ ਚ ਕਦੇ ਵੀ ਨਾ ਡੋਲਣਾ ਸਗੋਂ ਉਨਾਂ ਦਾ ਟਾਕਰਾ ਬਹਾਦਰੀ ਨਾਲ ਕਰਨ, ਧੀਆਂ ਤੇ ਮਾਪਿਆਂ ਦਾ ਆਦਰ ਸਤਿਕਾਰ ਕਰਨਾ ਅਤੇ ਨਸ਼ਿਆਂ ਤੋਂ ਬੱਚ ਕੇ ਰਹਿਣਾ ਆਦਿ ਅਨੇਕਾਂ ਹੀ ਨਸੀਅਤਾਂ ਮਿਲਦੀਆਂ ਹਨ, ਉੱਥੇ ਹੀ ਗੁਰਬਾਣੀ, ਸਿੱਖੀ, ਸਿੱਖ ਇਤਿਹਾਸ ਬਾਰੇ ਵੀ ਬਹੁਤ ਕੁਝ ਸਿੱਖਣ ਨੂੰ ਮਿਿਲਆ ਹੈ। ਜ਼ਿਕਰਯੋਗ ਹੈ ਕਿ ਸੰਗੀਤ ਪੱਖੋਂ ਇਹ ਫਿਲਮ ਪਹਿਲਾਂ ਹੀ ਸਰੋਤਿਆਂ ਦੇ ਦਿਲਾਂ ‘ਚ ਚੰਗੀ ਛਾਪ ਬਣਾ ਚੁੱਕੀ ਹੈ।
ਗਿੱਪੀ ਹੁਰਾਂ ਵਲੋਂ ਲਿਖੀ ਫਿਲਮ ਦੀ ਕਹਾਣੀ ਤਾਂ ਇਨੀ ਕੁ ਦਿਲਚਸਪ ਅਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਹੈ ਕਿ ਫਿਲਮ ਦੇ ਦੋਵੇਂ ਭਾਗਾਂ ‘ਚ ਦਰਸ਼ਕਾਂ ਦੀ ਤਵੱਜੋ ਜ਼ਰਾ ਵੀ ਆਪਣੇ ਤੋਂ ਹਟਾਉਣ ਨਹੀਂ ਦਿੰਦੀ।
ਫਿਲਮ ਦੇ ਡਾਇਲਾਗ ਲੰਮਾ ਸਮਾਂ ਦਰਸ਼ਕਾਂ ਦੀ ਜੁਬਾਨ ਤੇ ਸੁਣੇ ਜਾਣਗੇ।ਫਿਲਮ ਸਮਾਪਤੀ ਤੇ ਫਿਲਮ ਦੀ ਸਟਾਰਕਾਸਟ ਅਤੇ ਦਰਸ਼ਕ ਭਾਵੁਕ ਹੋਏ ਰੋਂਦੇ ਨਜ਼ਰ ਆਏ।ਫਿਲਮ ਦੇ ਆਖੀਰ ਸਮੂਹ ਸਟਾਰਕਾਸਟ ਅਤੇ ਦਰਸ਼ਕਾਂ ਵਲੋਂ ਅਕਾਲ-ਪੁਰਖ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।