ਅਮਨ-ਕਾਨੂੰਨ ਦਾ ਹਾਲ ਹੈ ਬਹੁਤ ਮਾੜਾ,
ਸਾਰੇ ਦੇਸ਼ ਵਿੱਚ ਪੈਂਦਾ ਪਿਆ ਸ਼ੋਰ ਬੇਲੀ।
ਲੁੱਟਾਂ-ਖੋਹਾਂ ਕਈ ਹੋਈ ਜਾਣ ਦਿਨ-ਦੀਵੀਂ,
ਗਲੀਆਂ ਗਾਹੁਣ ਲੱਗਦੇ ਰਾਤੀਂ ਚੋਰ ਬੇਲੀ।
ਥਾਣੇ ਵਿੱਚੋਂ ਵੀ ਬਾਈਕ ਨੇ ਚੋਰ ਲੈ ਗਏ,
ਇਲਾਕਾ ਕਿਹੜਾ ਹੈ ਛੱਡਿਆ ਹੋਰ ਬੇਲੀ।
ਹੈਲੀਕਾਪਟਰ ਇੱਕ ਚੁੱਕ ਕੇ ਚੋਰ ਲੈ ਗਏ,
ਕਿਸ ਦੇ ਹੱਥ ਵਿੱਚ ਭਾਰਤ ਦੀ ਡੋਰ ਬੇਲੀ।
ਮੁਖੀਆ ਮੁਲਕ ਦਾ ਫਿਰੇ ਸੰਸਾਰ ਗਾਹੁੰਦਾ,
ਮੁਖੀਏ ਰਾਜਾਂ ਦੇ ਫਿਕਰ ਨਾ ਕਰਨ ਬੇਲੀ।
ਅਮਨ-ਕਾਨੂੰਨ ਦਾ ਗਿਆ ਈ ਬੈਠ ਭੱਠਾ,
ਬੇਵੱਸ ਹੋਏ ਲੋਕੀਂ ਇਹ ਵੀ ਜਰਨ ਬੇਲੀ।
-ਤੀਸ ਮਾਰ ਖਾਂ
13 ਸਤੰਬਰ, 2024