Sunday, October 27, 2024
spot_img
spot_img
spot_img

ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਕੀਤੀ ਪੇਸ਼ਕਸ਼

ਯੈੱਸ ਪੰਜਾਬ
ਚੱਬੇਵਾਲ, 27 ਅਕਤੂਬਰ, 2024

‘ਆਮ ਆਦਮੀ ਪਾਰਟੀ’ ਪੰਜਾਬ ਦੇ ਅੰਦਰ ਛੇਤੀ ਹੀ ਵੱਡਾ ਫ਼ੇਰਬਦਲ ਹੋ ਸਕਦਾ ਹੈ। ਇਸ ਗੱਲ ਦੇ ਸੰਕੇਤ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਦਿੱਤੇ ਹਨ।

ਅੱਜ ਚੱਬੇਵਾਲ ਵਿਖ਼ੇ ‘ਆਪ’ ਦੇ ਜ਼ਿਮਨੀ ਚੋਣ ਲਈ ਉਮੀਦਵਾਰ ਈਸ਼ਾਨ ਚੱਬੇਵਾਲ ਦੇ ਚੋਣ ਪ੍ਰਚਾਰ ਲਈ ਪੁੱਜੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਨਾਲ ਗੱਲ ਕਰਨਗੇ ਕਿ ਪਾਰਟੀ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਆਗੂ ਨੂੰ ਪਾਰਟੀ ਦੇ ‘ਫੁੱਲ ਟਾਈਮ’ ਪ੍ਰਧਾਨ ਦੇ ਤੌਰ ’ਤੇ ਨਿਯੁਕਤ ਕਰੇ।

ਉਨ੍ਹਾਂ ਕਿਹਾ ਕਿ ਉਹ 2017 ਤੋਂ, ਭਾਵ ਪਿਛਲੇ 7 ਸਾਲ ਤੋਂ ਲਗਾਤਾਰ ਪਾਰਟੀ ਦੇ ਸੂਬਾ ਪ੍ਰਧਾਨ ਹਨ ਅਤੇ ਪਾਰਟੀ ਨੇ ਪ੍ਰਿੰਸੀਪਲ ਬੁੱਧ ਰਾਮ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਹੋਇਆ ਹੈ ਪਰ ਉਹ ਸਮਝਦੇ ਹਨ ਕਿ ਉਨ੍ਹਾਂ ਕੋਲ ਬਤੌਰ ਮੁੱਖ ਮੰਤਰੀ 14 ਮਹਿਕਮਿਆਂ ਦਾ ਚਾਰਜ ਹੈ ਅਤੇ ਉਨ੍ਹਾਂ ਨੇ ਸੁਚਾਰੂ ਕੰਮ ਚਲਾਉਣ ਲਈ ਫ਼ਾਈਲਾਂ ਵੀ ਕੱਢਣੀਆਂ ਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਣ ਨਾਤੇ ਉਹ ਸਮਝਦੇ ਹਨ ਕਿ ਇੱਕ ਫੁੱਲ ਟਾਈਮ ਪ੍ਰਧਾਨ ਲਾ ਦਿੱਤਾ ਜਾਵੇ ਤਾਂ ਜੋ ਜ਼ਿੰਮੇਵਾਰੀਆਂ ਵੰਡੀਆਂ ਜਾ ਸਕਣ।

ਖ਼ਬਰ ਇਹ ਵੀ ਹੈ ਕਿ ਮੁੱਖ ਮੰਤਰੀ ਜੱਟ ਸਿੱਖ ਪਰਿਵਾਰ ਤੋਂ ਹੋਣ ਕਰਕੇ ਪਾਰਟੀ ਕਿਸੇ ਹਿੰਦੂ ਜਾਂ ਦਲਿਤ ਆਗੂ ਨੂੰ ਸੂਬਾ ਪ੍ਰਧਾਨ ਬਣਾਉਣ ’ਤੇ ਵਿਚਾਰ ਕਰ ਸਕਦੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਪਾਰਟੀ ਕਿਸੇ ਹਿੰਦੂ ਆਗੂ ਨੂੰ ਪ੍ਰਧਾਨ ਦੇ ਤੌਰ ’ਤੇ ਅੱਗੇ ਲਿਆ ਸਕਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਫ਼ੈਸਲਾ ਛੇਤੀ ਹੀ ਲਿਆ ਜਾ ਸਕਦਾ ਹੈ ਪਰ ਇਹ ਫ਼ੈਸਲਾ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਮੁਲਾਕਾਤ ਤੋਂ ਬਾਅਦ ਹੀ ਲਿਆ ਜਾਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ