Tuesday, December 10, 2024
spot_img
spot_img
spot_img

41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ: ਭਾਰਤ ਪੈਟਰੋਲੀਅਮ ਮੁੰਬਈ,ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ

ਯੈੱਸ ਪੰਜਾਬ
ਜਲੰਧਰ, 24 ਅਕਤੂਬਰ, 2024

ਭਾਰਤ ਪੈਟਰੋਲੀਅਮ ਮੁੰਬਈ, ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪਹੁੰਚ ਗਈਆਂ। ਪਹਿਲੇ ਲੀਗ ਮੈਚ ਵਿੱਚ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਆਰਮੀ ਇਲੈਵਨ ਨੂੰ 3-1 ਨਾਲ ਹਰਾਇਆ ਜਦਕਿ ਆਖਰੀ ਲੀਗ ਮੈਚ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਕੈਗ ਦਿੱਲੀ ਦੀਆਂ ਟੀਮਾਂ 2-2 ਨਾਲ ਬਰਾਬਰ ਰਹੀਆਂ। ਭਾਰਤੀ ਰੇਲਵੇ ਦੀ ਟੀਮ ਬੇਹਤਰ ਗੋਲ ਔਸਤ ਦੇ ਆਧਾਰ ਤੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ।

ਪਹਿਲੇ ਸੈਮੀਫਾਇਨਲ ਵਿੱਚ ਭਾਰਤ ਪੈਟਰੋਲੀਅਮ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਅਤੇ ਦੂਜੇ ਸੈਮੀਫਾਇਨਲ ਵਿੱਚ ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨਾਲ 25 ਅਕਤੂਬਰ ਨੂੰ ਹੋਵੇਗਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਇਸ ਟੂਰਨਾਮੈਂਟ ਵਿੱਚ ਲੀਗ ਦੌਰ ਦੇ ਆਖਰੀ ਦੋ ਮੈਚ ਖੇਡੇ ਗਏ।

ਟੂਰਨਾਮੈਂਟ ਦਾ ਪੂਲ ਬੀ ਸਭ ਤੋਂ ਰੋਮਾਂਚਕ ਰਿਹਾ। ਇਸ ਪੂਲ ਵਿੱਚ ਪੰਜਾਬ ਪੁਲਿਸ ਜਲੰਧਰ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਮੈਚ ਦੇ ਦੋ ਕਵਾਰਟਰ 20 ਅਕਤੂਬਰ ਨੂੰ ਖੇਡੇ ਗਏ ਸਨ, ਅੱਧੇ ਸਮੇਂ ਤੋਂ ਬਾਅਦ ਫਲੱਡ ਲਾਇਟਾਂ ਵਿੱਚ ਤਕਨੀਕੀ ਖਰਾਬੀ ਕਾਰਨ ਮੈਚ ਪੂਰਾ ਨਹੀਂ ਸੀ ਹੋ ਸਕਿਆ। ਜਿਸ ਸਮੇਂ ਮੈਚ ਰੁਕਿਆ ਸੀ, ਉਸ ਸਮੇਂ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਸੀ। ਅੱਜ ਖੇਡੇ ਗਏ ਬਾਕੀ ਦੋ ਕਵਾਰਟਰਾਂ ਵਿੱਚ ਦੋਵਾਂ ਟੀਮਾਂ ਦਰਮਿਆਨ ਮੈਚ ਕਾਫੀ ਸੰਘਰਸ਼ਪੂਰਨ ਰਿਹਾ।ਖੇਡ ਦੇ 49ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ।

ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ। ਇਸ ਪੂਲ ਵਿੱਚ ਸ਼ਾਮਲ ਤਿੰਨ ਟੀਮਾਂ ਪੰਜਾਬ ਪੁਲਿਸ, ਭਾਰਤ ਪੈਟਰੋਲੀਅਮ, ਰੇਲ ਕੋਚ ਫੈਕਟਰੀ ਕੋਲ ਦੋ ਦੋ ਲੀਗ ਮੈਚਾਂ ਤੋਂ ਬਾਅਦ ਦੋ ਦੋ ਅੰਕ ਸਨ। ਭਾਰਤ ਪੈਟਰੋਲੀਅਮ ਅਤੇ ਰੇਲ ਕੋਚ ਫੈਕਟਰੀ ਦੀ ਗੋਲ ਔਸਤ ਬਰਾਬਰ ਰਹੀ ਜਿਸ ਕਰਕੇ ਦੋਵਾਂ ਟੀਮਾਂ ਦਰਮਿਆਨ ਸ਼ੂਟ ਆਊਟ ਰਾਹੀਂ ਫੈਸਲਾ ਕਰਨਾ ਪਿਆ। ਭਾਰਤ ਪੈਟਰੋਲੀਅਮ ਦੀ ਟੀਮ ਇਹ ਮੁਕਾਬਲਾ 3-0 ਨਾਲ ਜਿੱਤ ਕੇ ਸੈਮੀਫਾਇਨਲ ਵਿੱਚ ਪਹੁੰਚ ਗਈ।

ਪੂਲ ਡੀ ਵਿੱਚ ਆਰਮੀ ਇਲੈਵਨ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਲੀਗ ਮੈਚ ਖੇਡਿਆ ਗਿਆ। ਬੈਂਕ ਵਲੋਂ ਖੇਡ ਦੇ 25ਵੇਂ ਮਿੰਟ ਵਿੱਚ ਹਰਮਨਜੀਤ ਸਿੰਘ ਨੇ ਅਤੇ ਖੇਡ ਦੇ 35ਵੇਂ ਮਿੰਟ ਵਿੱਚ ਜਸਕਰਨ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਆਰਮੀ ਦੇ ਬੁਧੂ ਟੂਟੀ ਨੇ ਮੈਦਾਨੀ ਗੋਲ ਕਰਕੇ ਸਕੋਰ 1-2 ਕੀਤਾ।

ਖੇਡ ਦੇ 55ਵੇਂ ਮਿੰਟ ਵਿੱਚ ਬੈਂਕ ਦੇ ਗੁਰਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-1 ਕਰਕੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਆਪਣੇ ਖਾਤੇ ਵਿੱਚ ਚਾਰ ਅੰਕ ਜੋੜ ਕੇ ਸੈਮੀਫਾਇਨਲ ਵਿੱਚ ਦਾਖਲਾ ਲਿਆ। ਇਸ ਤੋਂ ਪਹਿਲਾਂ ਬੈਂਕ ਦਾ ਭਾਰਤੀ ਨੇਵੀ ਨਾਲ ਮੈਚ 1-1 ਗੋਲ ਦੀ ਬਰਾਬਰੀ ਤੇ ਰਿਹਾ ਸੀ।

ਆਖਰੀ ਲੀਗ ਮੈਚ ਪੂਲ ਸੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਕੈਗ ਦਿੱਲੀ ਦਰਮਿਆਨ ਖੇਡਿਆ ਗਿਆ। ਭਾਰਤੀ ਰੇਲਵੇ ਦੇ ਸਿਮਰਨਜੋਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ।ਖੇਡ ਦੇ 38ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਕੁਲਾਰ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ।

ਕੈਗ ਦਿੱਲੀ ਵਲੋਂ ਖੇਡ ਦੇ 43ਵੇਂ ਮਿੰਟ ਵਿੱਚ ਮਨੀਸ਼ ਯਾਦਵ ਨੇ ਅਤੇ 45ਵੇਂ ਮਿੰਟ ਵਿੱਚ ਪ੍ਰਮੋਦ ਨੇ ਗੋਲ ਕਰਕੇ ਸਕੋਰ 2-2 ਕੀਤਾ। ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ 1-1 ਅੰਕ ਮਿਿਲਆ। ਭਾਰਤੀ ਰੇਲਵੇ ਅਤੇ ਕੈਗ ਦਿੱਲੀ ਨੇ ਸੀਆਰਪੀਐਫ ਨੂੰ ਹਰਾਇਆ ਸੀ ਪਰ ਬੇਹਤਰ ਗੋਲ ਔਸਤ ਦੇ ਆਧਾਰ ਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ ਪਹੁੰਚ ਗਈ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅਮੋਲਕ ਸਿੰਘ ਗਾਖਲ (ਅਮਰੀਕਾ) ਜੋ ਕਿ ਜੇਤੂ ਟੀਮ ਨੂੰ ਹਰ ਸਾਲ 5-50 ਲੱਖ ਰੁਪਏ ਦਾ ਨਕਦ ਇਨਾਮ ਦਿੰਦੇ ਹਨ, ਰਮਨ ਅਰੋੜਾ ਵਿਧਾਇਕ ਜਲੰਧਰ ਸੈਂਟਰਲ, ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਚਰਨਜੀਤ ਸਿੰਘ ਚੰਨੀ (ਸੀਟੀ ਗਰੱਪ), ਦਲਜੀਤ ਸਿੰਘ ਆਈਆਰਐਸ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

ਇਸ ਮੌਕੇ ਤੇ ਉਲੰਪੀਅਨ ਨਵਜੋਤ ਕੌਰ, ਭੁਪਿੰਦਰ ਕੌਰ, ਉਲੰਪੀਅਨ ਕਰਨਲ ਬਲਬੀਰ ਸਿੰਘ, ਉਲੰਪੀਅਨ ਇਗਨੇਸ ਟਿਰਕੀ, ਲਖਵਿੰਦਰ ਪਾਲ ਸਿੰਘ ਖਹਿਰਾ, ਪਰਵੀਨ ਗੁਪਤਾ, ਬਲਜੀਤ ਸਿੰਘ ਚੰਦੀ, ਨਰਿੰਦਰਪਾਲ ਸਿੰਘ ਜੱਜ, ਰਾਮ ਪ੍ਰਤਾਪ, ਰਣਬੀਰ ਸਿੰਘ ਰਾਣਾ ਟੁੱਟ, ਐਲ ਆਰ ਨਈਅਰ, ਤੇਜਾ ਸਿੰਘ, ਗੁਰਮੀਤ ਸਿੰਘ, ਤਰਲੋਕ ਸਿੰਘ ਭੁੱਲਰ, ਰਾਮ ਸ਼ਰਨ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ ਝਿਲਮਨ ਸਿੰਘ ਮਾਨ, ਗੁਰਿੰਦਰ ਸੰਘਾ, ਹਰਿੰਦਰ ਸੰਘਾ, ਸੁਖਵਿੰਦਰ ਲਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ