ਅੱਜ-ਨਾਮਾ
ਫਸੀ ਚਿੱਕੜ ਵਿੱਚ ਗੱਡੀ ਅਕਾਲੀਆਂ ਦੀ,
ਬਣਦੀ ਕੱਢਣ ਦੀ ਬਿੱਧ ਨਾ ਕੋਈ ਮੀਆਂ।
ਅਕਾਲ ਤਖਤ ਦੇ ਤੱਕ ਵੀ ਪਹੁੰਚ ਕੀਤੀ,
ਕਹਿੰਦੇ ਓਥੋਂ ਵੀ ਮਿਲੀ ਨਾ ਢੋਈ ਮੀਆਂ।
ਭੁਗਤਣੀ ਉਨ੍ਹਾਂ ਨੂੰ ਪਈ ਆ ਅੱਜ ਜਿਹੜੀ,
ਪਹਿਲਾਂ ਕਦੀ ਵੀ ਏਨੀ ਨਹੀਂ ਹੋਈ ਮੀਆਂ।
ਕਚੀਚੀਆਂ ਵੱਟ ਕੇ ਬਾਹਰ ਤਾਂ ਬੋਲਦੇ ਈ,
ਵੜ-ਵੜ ਅੰਦਰੀਂ ਜਾਂਦੇ ਆ ਰੋਈ ਮੀਆਂ।
ਨਾਟਕ ਜਿੱਦਾਂ ਦੇ ਕੀਤੇ ਕਈ ਅਜੇ ਤੀਕਰ,
ਨਾਟਕ ਓਦਾਂ ਦਾ ਕਰਨ ਇਹ ਤੁਰੇ ਮੀਆਂ।
ਫਸੀ ਕਸੂਤੀ ਜਿਹੀ ਗੱਡੀ ਅਕਾਲੀਆਂ ਦੀ,
ਕੱਢਣ ਵਾਲੀ ਤਰਕੀਬ ਨਹੀਂ ਫੁਰੇ ਮੀਆਂ।
ਤੀਸ ਮਾਰ ਖਾਂ
24 ਅਕਤੂਬਰ, 2024
ਇਹ ਵੀ ਪੜ੍ਹੋ: ਅਕਾਲੀ ਦਲ ਪ੍ਰਧਾਨ ਬਾਰੇ ਅਕਾਲ ਤਖ਼ਤ ਦਾ ਆਦੇਸ਼ ‘ਸਕ੍ਰਿਪਟਿਡ’, ਫ਼ੁਰਮਾਨ ਜਾਰੀ ਕਰਨ ਵਾਲੇ ਸੁਖ਼ਬੀਰ ਬਾਦਲ ਦੇ ਲੋਕ: ਰਾਜਾ ਵੜਿੰਗ
ਇਹ ਵੀ ਪੜ੍ਹੋ: ਸਿਰਸਾ ਟੋਲੀ ਨੂੰ ਪੈਂਖੜ ਫਿਰ ਪੈਣ ਲੱਗਾ, ਮਨਜ਼ੂਰੀ ਅੱਜ ਸਰਕਾਰ ਦੀ ਆਈ ਬੇਲੀ