ਅੱਜ-ਨਾਮਾ
ਸਿਰਸਾ ਟੋਲੀ ਨੂੰ ਪੈਂਖੜ ਫਿਰ ਪੈਣ ਲੱਗਾ,
ਮਨਜ਼ੂਰੀ ਅੱਜ ਸਰਕਾਰ ਦੀ ਆਈ ਬੇਲੀ।
ਗ੍ਰਹਿ ਵਿਭਾਗ ਦੇ ਵਿੱਚ ਸੀ ਫਾਈਲ ਜਿੱਥੇ,
ਉਸ ਤੋਂ ਅੱਗੇ ਨੂੰ ਗਈ ਖਿਸਕਾਈ ਬੇਲੀ।
ਫਾਈਲ ਪੁਲਸ ਦੇ ਤੀਕ ਆ ਅੱਜ ਪਹੁੰਚੀ,
ਅਦਾਲਤ ਤੱਕ ਇਹ ਜਾਊ ਪੁਚਾਈ ਬੇਲੀ।
ਜਿਹੜੇ ਪਾਸੇ ਨੂੰ ਚੱਲ ਪਈ ਬਾਤ ਕਹਿੰਦੇ,
ਇਹ ਤਾਂ ਜਾਣੀ ਨਾ ਹੋਰ ਅਟਕਾਈ ਬੇਲੀ।
ਲੱਗਾ ਫਿਕਰ ਤਾਂ ਕਈਆਂ ਨੂੰ ਹੋਊ ਭਾਰਾ,
ਚੱਲਦੀ ਜਾਪਦੀ ਬਹੁਤ ਨਹੀਂ ਵਾਹ ਬੇਲੀ।
ਪਹੁੰਚ ਦਿੱਲੀ ਤੱਕ ਹੋਣੇ ਆ ਕਰਨ ਲੱਗੇ,
ਕਿਧਰੋਂ ਭਾਲਣ ਨੂੰ ਕੋਈ ਵੀ ਰਾਹ ਬੇਲੀ।
ਤੀਸ ਮਾਰ ਖਾਂ
22 ਅਕਤੂਬਰ, 2024
ਇਹ ਵੀ ਪੜ੍ਹੋ: ਹਰਿਆਣੇ ਵਿੱਚੋਂ ਹੈ ਬੋਲਿਆ ਸਿੱਖ ਆਗੂ, ਵਲਟੋਹੇ ਵਾਲੀ ਹੀ ਗੱਲ ਦੁਹਰਾਈ ਬੇਲੀ